ਪਾਨੀਪਤ ਦੀ ਤੀਜੀ ਲੜਾਈ ਦੇ ਸਿੱਟੇ


ਪ੍ਰਸ਼ਨ. ਪਾਨੀਪਤ ਦੀ ਤੀਜੀ ਲੜਾਈ ਦੇ ਕੀ ਸਿੱਟੇ ਨਿਕਲੇ?

ਉੱਤਰ : ਪਾਨੀਪਤ ਦੀ ਤੀਜੀ ਲੜਾਈ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਅਤੇ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਸੀ। ਇਸ ਲੜਾਈ ਦੇ ਦੂਰਗਾਮੀ ਸਿੱਟੇ ਨਿਕਲੇ। ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਮਰਾਠਿਆਂ ਦਾ ਘੋਰ ਵਿਨਾਸ਼ : ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬੜੀ ਵਿਨਾਸ਼ਕਾਰੀ ਸਿੱਧ ਹੋਈ। ਇਸ ਲੜਾਈ ਵਿੱਚ 28,000 ਮਰਾਠਾ ਸੈਨਿਕ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ। ਕਿਹਾ ਜਾਂਦਾ ਹੈ ਕਿ ਮਹਾਂਰਾਸ਼ਟਰ ਵਿੱਚ ਹਰੇਕ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਇਸ ਲੜਾਈ ਵਿੱਚ ਮਰਿਆ ਸੀ।

2. ਮਰਾਠਿਆਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ : ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ ਲੱਗਿਆ। ਸਿੱਟੇ ਵੱਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।

3. ਮਰਾਠਿਆਂ ਦੀ ਏਕਤਾ ਦਾ ਖ਼ਤਮ ਹੋਣਾ : ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਪ੍ਰਤਿਸ਼ਠਾ ਨੂੰ ਭਾਰੀ ਧੱਕਾ ਲੱਗਿਆ, ਉੱਥੇ ਮਰਾਠਾ ਸੰਘ ਦੀ ਏਕਤਾ ਵੀ ਖ਼ਤਮ ਹੋ ਗਈ। ਉਹ ਆਪਸੀ ਮਤਭੇਦ ਅਤੇ ਝਗੜਿਆਂ ਵਿੱਚ ਉਲਝ ਗਏ। ਸਿੱਟੇ ਵੱਜੋਂ ਰਘੋਬਾ ਵਰਗੇ ਸੁਆਰਥੀ ਅਤੇ ਬਦਨਾਮ ਮਰਾਠਾ ਨੇਤਾ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲ ਗਿਆ।

4. ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਉੱਥਾਨ : ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਮਰਾਠਿਆਂ ਦੇ ਹੱਥੋਂ ਹਮੇਸ਼ਾਂ ਲਈ ਜਾਂਦਾ ਰਿਹਾ। ਹੁਣ ਪੰਜਾਬ ਵਿੱਚ ਸਰਵਉੱਚਤਾ ਸਥਾਪਿਤ ਕਰਨ ਲਈ ਕੇਵਲ ਦੋ ਹੀ ਸ਼ਕਤੀਆਂ ਅਫ਼ਗਾਨ ਅਤੇ ਸਿੱਖ ਰਹਿ ਗਈਆਂ। ਇਸ ਤਰ੍ਹਾਂ ਸਿੱਖਾਂ ਦੇ ਉੱਥਾਨ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ। ਉਨ੍ਹਾਂ ਨੇ ਅਫ਼ਗਾਨਾਂ ਨੂੰ ਹਰਾ ਕੇ ਪੰਜਾਬ ਵਿੱਚ ਆਪਣਾ ਸ਼ਾਸਨ ਸਥਾਪਿਤ ਕਰ ਲਿਆ।

5. ਭਾਰਤ ਵਿਚ ਅੰਗਰੇਜ਼ਾਂ ਦੀ ਸ਼ਕਤੀ ਦਾ ਉੱਥਾਨ : ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣਾ ਸਾਮਰਾਜ ਸਥਾਪਿਤ ਕਰਨ ਦੇ ਰਾਹ ਵਿੱਚ ਸਭ ਤੋਂ ਵੱਡੀ ਚੁਣੌਤੀ ਮਰਾਠਿਆਂ ਦੀ ਸੀ। ਮਰਾਠਿਆਂ ਦੀ ਹੋਈ ਕਰਾਰੀ ਹਾਰ ਕਾਰਨ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ।


प्रश्न. पानीपत की तीसरी लड़ाई के क्या नतीजे निकले?

उत्तर: पानीपत की तीसरी लड़ाई भारतीय इतिहास की निर्णायक और महत्वपूर्ण लड़ाइयों में से एक थी। इस लड़ाई के दूरगामी परिणाम हुए। इनका संक्षिप्त विवरण इस प्रकार है-

1. मराठों का विनाश: पानीपत की तीसरी लड़ाई मराठों के लिए बहुत विनाशकारी साबित हुई। इस युद्ध में 28,000 मराठा सैनिक मारे गए और बड़ी संख्या में घायल भी हुए। कहा जाता है कि इस युद्ध में महाराष्ट्र के हर परिवार का कोई न कोई सदस्य मारा गया।

2. मराठों की शक्ति एवं प्रतिष्ठा को गहरा आघात: इस युद्ध में मराठों की पराजय से उनकी शक्ति एवं प्रतिष्ठा को गहरा आघात लगा। परिणामस्वरूप मराठों का भारत में हिंदू साम्राज्य स्थापित करने का सपना टूट गया।

3. मराठों की एकता का अंत: पानीपत की तीसरी लड़ाई में जहां मराठों की प्रतिष्ठा को भारी धक्का लगा, वहीं मराठा संघ की एकता भी समाप्त हो गयी। वे आपसी मतभेदों और झगड़ों में उलझ गये। परिणामस्वरूप राघोबा जैसे स्वार्थी और कुख्यात मराठा नेता को राजनीति में प्रवेश करने का अवसर मिल गया।

4. पंजाब में सिख शक्ति का उदय: पानीपत की तीसरी लड़ाई के परिणामस्वरूप, पंजाब हमेशा के लिए मराठों के हाथ से चला गया। अब पंजाब में प्रभुत्व स्थापित करने के लिए केवल दो शक्तियाँ शेष रह गयीं, अफगान और सिख। इस प्रकार सिक्खों के उत्थान का कार्य काफी आसान हो गया। उन्होंने अफगानों को हराया और पंजाब में अपना शासन स्थापित किया।

5. भारत में अंग्रेजों की शक्ति का उदय: भारत में अपना साम्राज्य स्थापित करने में अंग्रेजों के लिए सबसे बड़ी चुनौती मराठा थे। मराठों की करारी हार से अंग्रेजों को अपनी सत्ता स्थापित करने का सुनहरा अवसर मिल गया।


Question. What were the results of the third battle of Panipat?

Answer: The Third Battle of Panipat was one of the most decisive and important battles in Indian history. This battle had far-reaching consequences. Their brief description is as follows-

1. Destruction of the Marathas: The third battle of Panipat proved to be very disastrous for the Marathas. In this war, 28,000 Maratha soldiers were killed and a large number were also injured. It is said that some members of every family in Maharashtra were killed in this war.

2. A deep blow to the power and prestige of the Marathas: The defeat of the Marathas in this war dealt a deep blow to their power and prestige. As a result, the Marathas’ dream of establishing a Hindu empire in India was shattered.

3. End of unity of Marathas: In the third battle of Panipat, where the prestige of Marathas suffered a huge blow, the unity of the Maratha confederacy also ended. They got embroiled in mutual differences and fights. As a result, a selfish and notorious Maratha leader like Raghoba got the opportunity to enter politics.

4. Rise of Sikh power in Punjab: As a result of the Third Battle of Panipat, Punjab fell into the hands of the Marathas forever. Now only two powers were left to establish dominance in Punjab, the Afghans and the Sikhs. In this way, the task of upliftment of the Sikhs became much easier. He defeated the Afghans and established his rule in Punjab.

5. Rise of the power of the British in India: The biggest challenge for the British in establishing their empire in India was the Marathas. The crushing defeat of the Marathas gave the British a golden opportunity to establish their power.