CBSEEducationPunjabi Viakaran/ Punjabi Grammar

ਵਾਕ ਵਟਾਂਦਰਾ


(i) ਭਾਵੇਂ ਉਸ ਦੀਆਂ ਸਹੇਲੀਆਂ ਮੂਰਖ ਹਨ ਪਰ ਉਹ ਸਿਆਣੀ ਹੈ। (ਸੰਯੁਕਤ ਵਾਕ ਬਣਾਓ)

ਉੱਤਰ : ਉਸ ਦੀਆਂ ਸਹੇਲੀਆਂ ਮੂਰਖ ਹਨ ਪਰ ਉਹ ਸਿਆਣੀ ਹੈ।

(ii) ਕੋਈ ਸੋਹਣਾ ਜਿਹਾ ਗੀਤ ਸੁਣਾਓ। (ਪ੍ਰਸ਼ਨਵਾਚਕ ਵਾਕ ਬਣਾਓ)

ਉੱਤਰ : ਕੀ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓਗੇ?

(iii) ਸੂਰਜ ਨਿਕਲਿਆ ਅਤੇ ਅਸੀਂ ਆਪੋ-ਆਪਣੇ ਕੰਮਾਂ ਵਿੱਚ ਰੁੱਝ ਗਏ। (ਸਧਾਰਨ ਵਾਕ ਬਣਾਓ)

ਉੱਤਰ : ਸੂਰਜ ਨਿਕਲਦੇ ਸਾਰ ਹੀ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ।

(iv) ਮਿਹਨਤੀ ਵਿਦਿਆਰਥੀ ਕਦੇ ਅਸਫ਼ਲ ਨਹੀਂ ਹੁੰਦੇ। (ਹਾਂ-ਵਾਚਕ ਵਾਕ ਬਣਾਓ)

ਉੱਤਰ : ਮਿਹਨਤੀ ਵਿਦਿਆਰਥੀ ਹਮੇਸ਼ਾ ਸਫ਼ਲ ਹੁੰਦੇ ਹਨ।