ਕਿਤਾਬਾਂ

ਸਿਆਣੇ ਆਖਦੇ ਹਨ ਕਿ ਅਧੂਰਾ ਗਿਆਨ, ਗਿਆਨ ਨਾ ਹੋਣ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ।

ਚਾਰ ਕਿਤਾਬਾਂ ਪੜ੍ਹਨ ਨਾਲ ਕੋਈ ਵਿਦਵਾਨ ਨਹੀਂ ਬਣ ਜਾਂਦਾ, ਜ਼ਿੰਦਗੀ ਵੀ ਹਰ ਰੋਜ਼ ਇਮਤਿਹਾਨ ਲੈਂਦੀ ਹੈ, ਇਸਦੇ ਤਜਰਬੇ ਦਾ ਕੋਈ ਮੁੱਲ ਨਹੀਂ

ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹਨ। ਮਨੁੱਖ ਗਲਤੀਆਂ ਦਾ ਪੁਤਲਾ ਹੈ, ਉਹ ਵਾਰ – ਵਾਰ ਗਲਤੀਆਂ ਕਰਦਾ ਹੈ ਪਰ ਗ਼ਲਤੀਆਂ ਨੂੰ ਸੁਧਾਰਨ ਲਈ ਗਿਆਨ ਦੀ ਲੋੜ ਹੁੰਦੀ ਹੈ ਅਤੇ ਕਿਤਾਬਾਂ ਗਿਆਨ ਦਾ ਮਹਾਨ ਸੋਮਾ ਹਨ। ਕਿਤਾਬਾਂ ਬਿਨਾਂ ਗਿਆਨ ਪ੍ਰਾਪਤੀ ਹੋਣਾ ਅਸੰਭਵ ਹੈ।