ਕਾਰ ਵਿਹਾਰ ਦੇ ਪੱਤਰ
ਇਨਕਮ ਟੈਕਸ ਅਫ਼ਸਰ ਨੂੰ ਇੱਕ ਚਿੱਠੀ ਲਿਖੋ ਤੇ ਉਸ ਵਿੱਚ ਵਾਧੂ ਕੱਟੇ ਗਏ ਟੈਕਸ ਦੀ ਵਾਪਸੀ ਲਈ ਬੇਨਤੀ ਕਰੋ।
426, ਕੂਲ ਰੋਡ,
ਮੋਤਾ ਸਿੰਘ ਨਗਰ,
ਜਲੰਧਰ।
ਸੇਵਾ ਵਿਖੇ,
ਆਈ.ਟੀ.ਓ. ਸਾਹਿਬ,
ਇਨਕਮ ਟੈਕਸ ਵਿਭਾਗ,
ਜਲੰਧਰ।
ਵਿਸ਼ਾ : ਵਾਧੂ ਜਮ੍ਹਾਂ ਕਰਾਏ ਗਏ ਟੈਕਸ ਦੇ ਰੀਫੰਡ ਸਬੰਧੀ।
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਦਫ਼ਤਰ ਦੇ ਪੱਤਰ ਹਵਾਲਾ ਨੰਬਰ 620/24 ਐਸ. ਮਿਤੀ 6 ਮਈ 20….. ਨੂੰ ਇਨਕਮ ਟੈਕਸ ਦੀ ਰਿਟਰਨ ਤੁਹਾਡੇ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਸੀ। ਮੈਂ ਇੱਕ ਸਰਕਾਰੀ ਮੁਲਾਜ਼ਮ ਹਾਂ। ਸਾਡਾ ਟੈਕਸ ਸਾਡੀ ਤਨਖ਼ਾਹ ਵਿੱਚੋਂ ਹੀ ਕੱਟ ਲਿਆ ਜਾਂਦਾ ਹੈ। ਸਾਡੇ ਲੇਖਾ ਅਧਿਕਾਰੀ ਨੇ ਮੇਰੇ ਵੇਤਨ ਵਿੱਚੋਂ 20,000 ਰੁਪਏ ਕੱਟ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਦਕਿ ਰਿਟਰਨ ਅਨੁਸਾਰ ਉਹ ਟੈਕਸ 17,500 ਰੁਪਏ ਬਣਦਾ ਹੈ। ਇਸ ਦਾ ਪੂਰਾ ਵੇਰਵਾ ਮੈਂ ਆਪ ਜੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਸੋ ਕਿਰਪਾ ਕਰਕੇ ਮੈਨੂੰ 2500 ਰੁਪਏ ਦਾ ਰੀਫੰਡ ਛੇਤੀ ਤੋਂ ਛੇਤੀ ਮੇਰੇ ਖਾਤੇ ਵਿੱਚ ਭੇਜਿਆ ਜਾਵੇ। ਮੈਂ ਬੈਂਕ ਅਕਾਊਂਟ ਨੰਬਰ ਤੁਹਾਡੇ ਦਫ਼ਤਰੀ ਰਿਕਾਰਡ ਵਿੱਚ ਦਰਜ ਕਰਵਾ ਦਿੱਤਾ ਹੈ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਜੇਈ, ਸੁਰਿੰਦਰ ਕੁਮਾਰ,
ਜੇ.ਈ. ਬਿਜਲੀ ਵਿਭਾਗ,
ਜਲੰਧਰ।