‘ਨ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਨੱਕ ਰੱਖਣਾ – ਇੱਜ਼ਤ ਰੱਖਣੀ – ਕਈ ਮਾਪੇ ਆਪਣਾ ਨੱਕ ਰੱਖਣ ਦੀ ਖ਼ਾਤਰ ਧੀਆਂ ਨੂੰ ਕਰਜਾ ਚੁੱਕ ਕੇ ਵੀ ਦਾਜ ਦਿੰਦੇ ਹਨ।
2. ਨੱਕ ਰਗੜਨਾ – ਮਿੰਨਤਾਂ ਕਰਨੀਆਂ – ਚੋਰ ਨੇ ਪੁਲੀਸ ਅੱਗੇ ਬਹੁਤ ਨੱਕ ਰਗੜਿਆ, ਪਰ ਉਸਦੀ ਇੱਕ ਨਾ ਸੁਣੀ ਗਈ।
3. ਨਾਨੀ ਚੇਤੇ ਕਰਾਉਣੀ – ਸਬਕ ਸਿਖਾਉਣਾ – ਇੰਡੀਆ ਨੇ ਮੈਚ ਵਿੱਚ ਪਾਕਿਸਤਾਨ ਦੀ ਨਾਨੀ ਚੇਤੇ ਕਰਵਾ ਦਿੱਤੀ।
4. ਨੱਕ ਬੁੱਲ੍ਹ ਵੱਟਣਾ – ਨੁਕਸ ਕੱਢਣੇ – ਹਰ ਵੇਲੇ ਨੱਕ ਬੁੱਲ੍ਹ ਵੱਟਣ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ।