ਮਹਾਰਾਜਾ ਰਣਜੀਤ ਸਿੰਘ : ਇੱਕ ਧਰਮ-ਨਿਰਪੇਖ ਸ਼ਾਸਕ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਇੱਕ ਧਰਮ-ਨਿਰਪੇਖ ਸ਼ਾਸਕ ਸੀ। ਕਿਵੇਂ?
ਉੱਤਰ – ਭਾਵੇਂ ਮਹਾਰਾਜਾ ਰਣਜੀਤ ਸਿੰਘ ਸਿੱਖ ਪੰਥ ਦੇ ਪੱਕੇ ਸ਼ਰਧਾਲੂ ਸਨ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਨੂੰ ਸਤਿਕਾਰ ਭਰੀ ਨਜ਼ਰ ਨਾਲ ਵੇਖਦੇ ਸਨ। ਉਹ ਧਾਰਮਿਕ ਪੱਖਪਾਤ ਅਤੇ ਫਿਰਕੂਪੁਣੇ ਤੋਂ ਕੋਹਾਂ ਦੂਰ ਸਨ। ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਇੱਕ ਸ਼ਕਤੀਸ਼ਾਲੀ ਅਤੇ ਚਿਰਸਥਾਈ ਸਾਮਰਾਜ ਦੀ ਸਥਾਪਨਾ ਲਈ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ। ਉਹ ਆਪਣੀ ਸਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਏ। ਉਨ੍ਹਾਂ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ।
ਉਦਾਹਰਨ ਦੇ ਤੌਰ ‘ਤੇ ਉਨ੍ਹਾਂ ਦਾ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ਉੱਦੀਨ ਮੁਸਲਮਾਨ, ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਵਿੱਤ ਮੰਤਰੀ ਦੀਵਾਨ ਭਵਾਨੀਦਾਸ ਅਤੇ ਸੈਨਾਪਤੀ ਮਿਸਰ ਦੀਵਾਨ ਚੰਦ ਹਿੰਦੂ ਸਨ। ਇਸੇ ਤਰ੍ਹਾਂ ਜਨਰਲ ਵੈਂਤੂਰਾ, ਕੋਰਟ, ਗਾਰਡਨਰ ਆਦਿ ਯੂਰਪੀਅਨ ਸਨ। ਦਾਨ ਦੇਣ ਦੇ ਮਾਮਲਿਆਂ ਵਿੱਚ ਵੀ ਮਹਾਰਾਜਾ ਕਿਸੇ ਧਰਮ ਦੇ ਨਾਲ ਕੋਈ ਵਿਤਕਰਾ ਨਹੀਂ ਕਰਦੇ ਸਨ। ਉਨ੍ਹਾਂ ਨੇ ਹਿੰਦੂ ਮੰਦਰਾਂ ਅਤੇ ਮੁਸਲਿਮ ਮਸੀਤਾਂ ਅਤੇ ਮਕਬਰਿਆਂ ਦੀ ਦੇਖ-ਭਾਲ ਲਈ ਕਾਫ਼ੀ ਧਨ ਦਿੱਤਾ। ਉਨ੍ਹਾਂ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ।
प्रश्न. महाराजा रणजीत सिंह किस प्रकार एक धर्मनिरपेक्ष शासक थे?
उत्तर: यद्यपि महाराजा रणजीत सिंह सिख धर्म के कट्टर भक्त थे, फिर भी वे अन्य धर्मों को सम्मान की दृष्टि से देखते थे। वे धार्मिक कट्टरता और सांप्रदायिकता से दूर थे। वह अच्छी तरह से जानते थे कि एक मजबूत और स्थायी साम्राज्य की स्थापना के लिए सभी धर्मों के लोगों के सहयोग की आवश्यकता है। वे अपनी सहिष्णुता की नीति से विभिन्न धर्मों के लोगों का दिल जीतने में सफल रहे। उनके राज्य में योग्यता के आधार पर नौकरियां दी जाती थीं। सिख, हिंदू, मुस्लिम, डोगरे और यूरोपीय उनके दरबार में उच्च पदों पर आसीन थे।
उदाहरण के लिए, उनके पास विदेश मंत्री फकीर अजीजुद्दीन मुसलमान, प्रधान मंत्री ध्यान सिंह डोगरा, वित्त मंत्री दीवान भवानीदास और जनरल मिसर दीवान चंद हिंदू थे। इसी प्रकार जनरल वैंतुरा, कोर्ट, गार्डनर आदि यूरोपियन थे। महाराजा ने दान देने के मामले में भी किसी धर्म के साथ भेदभाव नहीं किया। उन्होंने हिंदू मंदिरों, मुस्लिम मस्जिदों और मकबरों के रखरखाव के लिए बहुत पैसा दान किया। उनके शासन में सभी धर्मों के लोगों को अपने-अपने रीति-रिवाजों का पालन करने की पूर्ण स्वतंत्रता थी।
Question. Maharaja Ranjit Singh was a secular ruler. How?
Answer: Although Maharaja Ranjit Singh was a staunch devotee of Sikhism, yet he treated other religions with respect. He was away from religious fanaticism and communalism. He was well aware that the establishment of a strong and lasting empire required the cooperation of people of all religions. He was successful in winning the hearts of people of different religions with his policy of tolerance. Jobs were given on the basis of merit in their state. Sikhs, Hindus, Muslims, Dogras, and Europeans held high positions in his court.
For example, he had Foreign Minister Fakir Azizuddin Muslim, Prime Minister Dhyan Singh Dogra, Finance Minister Diwan Bhawanidas, and General Misr Diwan Chand Hindu. Similarly, General Ventura, Court, Gardner, etc. were Europeans. The Maharaja did not discriminate against any religion even in the matter of giving donations. He donated a lot of money for the maintenance of Hindu temples, Muslim mosques, and tombs. Under his rule, people of all religions had complete freedom to follow their customs.