CBSEEducationHistoryHistory of Punjabਅਨੁਵਾਦ (Translation)

16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ


ਪ੍ਰਸ਼ਨ. 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਦਾ ਵਰਣਨ ਕਰੋ।

ਉੱਤਰ : 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਦਸ਼ਾ ਬਹੁਤ ਚੰਗੀ ਸੀ। ਇਸ ਕਾਲ ਦੇ ਪੰਜਾਬ ਦੇ ਲੋਕਾਂ ਦੇ ਆਰਥਿਕ ਜੀਵਨ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ :

1. ਖੇਤੀਬਾੜੀ :16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਪੰਜਾਬ ਦੀ ਜ਼ਮੀਨ
ਬਹੁਤ ਉਪਜਾਊ ਸੀ। ਸਿੰਜਾਈ ਲਈ ਕਿਸਾਨ ਮੁੱਖ ਤੌਰ ‘ਤੇ ਵਰਖਾ ‘ਤੇ ਨਿਰਭਰ ਕਰਦੇ ਸਨ। ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਜੌਂ, ਮੱਕੀ, ਚੌਲ ਅਤੇ ਗੰਨਾ ਸਨ। ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ।

2. ਉਦਯੋਗ : ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਇਹ ਉਦਯੋਗ ਸਰਕਾਰੀ ਵੀ ਸਨ ਅਤੇ ਗ਼ੈਰ-ਸਰਕਾਰੀ ਵੀ। ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ। ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ।

3. ਪਸ਼ੂ ਪਾਲਣ : ਪੰਜਾਬ ਦੇ ਕੁਝ ਲੋਕ ਪਸ਼ੂ ਪਾਲਣ ਦਾ ਕਿੱਤਾ ਕਰਦੇ ਸਨ। ਪੰਜਾਬ ਵਿੱਚ ਪਾਲੇ ਜਾਣ ਵਾਲੇ ਮੁੱਖ ਪਸ਼ੂ ਗਊਆਂ, ਬਲਦ, ਮੱਝਾਂ, ਘੋੜੇ, ਖੱਚਰ, ਊਠ, ਭੇਡਾਂ ਅਤੇ ਬੱਕਰੀਆਂ ਆਦਿ ਸਨ। ਇਨ੍ਹਾਂ ਪਸ਼ੂਆਂ ਤੋਂ ਦੁੱਧ ਉੱਨ ਅਤੇ ਭਾਰ ਢੋਣ ਦਾ ਕੰਮ ਲਿਆ ਜਾਂਦਾ ਸੀ।

4. ਵਪਾਰ : ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ। ਵਪਾਰ ਦਾ ਕੰਮ ਕੁਝ ਖ਼ਾਸ ਸ਼੍ਰੇਣੀਆਂ ਦੇ ਹੱਥ ਵਿੱਚ ਹੁੰਦਾ ਸੀ। ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਨਾਲ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ। ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ। ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ।

5. ਵਪਾਰਿਕ ਨਗਰ : 16ਵੀਂ ਸਦੀ ਦੇ ਆਰੰਭ ਵਿੱਚ ਲਾਹੌਰ ਅਤੇ ਮੁਲਤਾਨ ਪੰਜਾਬ ਦੇ ਦੋ ਸਭ ਤੋਂ ਪ੍ਰਸਿੱਧ ਵਪਾਰਿਕ ਨਗਰ ਸਨ। ਇਨ੍ਹਾਂ ਦੇ ਇਲਾਵਾ ਪਿਸ਼ਾਵਰ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਪੰਜਾਬ ਦੇ ਹੋਰ ਪ੍ਰਸਿੱਧ ਵਪਾਰਿਕ ਨਗਰ ਸਨ।

6. ਜੀਵਨ ਪੱਧਰ : ਉਸ ਸਮੇਂ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬਹੁਤ ਅੰਤਰ ਸੀ। ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ। ਹਿੰਦੂਆਂ ਦੀਆਂ ਉੱਚ ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ, ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ। ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੂ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਸਨ। ਸਮਾਜ ਵਿੱਚ ਗ਼ਰੀਬਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਸੀ।


प्रश्न. 16वीं शताब्दी में पंजाब के लोगों की आर्थिक स्थिति का वर्णन करें।

उत्तर : 16वीं शताब्दी की शुरुआत में पंजाब के लोगों की आर्थिक स्थिति बहुत अच्छी थी। इस काल में पंजाब के लोगों के आर्थिक जीवन का संक्षिप्त विवरण इस प्रकार है :

1. कृषि: 16वीं शताब्दी की शुरुआत में पंजाब के लोगों का मुख्य व्यवसाय कृषि था। पंजाब की भूमि बहुत उपजाऊ थी। किसान सिंचाई के लिए मुख्यतः वर्षा पर निर्भर थे। यहाँ की मुख्य फ़सलें गेहूँ, कपास, जौ, मक्का, चावल और गन्ना थीं। फसलों के प्रचुर उत्पादन के कारण पंजाब को भारत का अन्न भण्डार कहा जाता था।

2. उद्योग: कृषि के बाद पंजाब के लोगों का दूसरा मुख्य व्यवसाय उद्योग था। ये उद्योग सरकारी और गैर-सरकारी दोनों थे। पंजाब के उद्योगों में कपड़ा उद्योग सबसे प्रमुख था। यहाँ सूती, ऊनी और रेशमी तीनों प्रकार के कपड़े बनाये जाते थे। कपड़ा उद्योग के अलावा, चमड़ा, शस्त्र, बर्तन, हाथी दांत और खिलौने बनाने के उद्योग भी उस समय पंजाब में प्रचलित थे।

3. पशुपालन : पंजाब के कुछ लोग पशुपालन करते थे। पंजाब में पाले जाने वाले मुख्य जानवर गाय, बैल, भैंस, घोड़े, खच्चर, ऊँट, भेड़ और बकरियाँ थे। इन जानवरों से दूध, ऊन और बोझ ढोने का काम लिया जाता था।

4. व्यापार : पंजाब का व्यापार काफी विकसित था। व्यवसाय कुछ खास वर्गों के हाथ में था। पंजाब का विदेशी व्यापार मुख्यतः अफगानिस्तान, ईरान, अरब, सीरिया, तिब्बत, भूटान और चीन जैसे देशों के साथ होता था। पंजाब से इन देशों में अनाज, कपड़ा, कपास, रेशम और चीनी का निर्यात किया जाता था। पंजाब इन देशों से घोड़े, हथियार, फर, कस्तूरी और मेवे आयात करता था।

5. वाणिज्यिक शहर: 16वीं शताब्दी की शुरुआत में लाहौर और मुल्तान पंजाब के दो सबसे प्रसिद्ध वाणिज्यिक शहर थे। इनके अलावा, पेशावर, जालंधर, अमृतसर और लुधियाना पंजाब के अन्य प्रसिद्ध वाणिज्यिक शहर थे।

6. जीवन स्तर : उस समय पंजाब के लोगों के जीवन स्तर में बहुत अंतर था। मुसलमानों के उच्च वर्ग के पास बहुत धन था। हिंदुओं के उच्च वर्ग के पास बहुत धन था, लेकिन मुसलमान उनसे यह धन लूट लेते थे। समाज में मध्यवर्गीय मुसलमानों का जीवन स्तर अच्छा था, परंतु हिंदू बड़ी कठिनाई से अपना जीवन यापन करते थे। समाज में गरीबों और किसानों का जीवन स्तर बहुत निम्न था।


Question. Describe the economic condition of the people of Punjab in the 16th century.

Answer: At the beginning of the 16th century, the economic condition of the people of Punjab was very good. A brief description of the economic life of the people of Punjab during this period is as follows:

1. Agriculture: Agriculture was the main occupation of the people of Punjab at the beginning of the 16th century. The land of Punjab was very fertile. Farmers mainly depended on rain for irrigation. The main crops here were wheat, cotton, barley, maize, rice, and sugarcane. Due to the abundant production of crops, Punjab was called the granary of India.

2. Industry: After agriculture, the second main occupation of the people of Punjab was industry. These industries were both government and non-government. The textile industry was the most prominent among the industries of Punjab. All three types of clothes – cotton, wool, and silk – were made here. Apart from the textile industry, leather, arms, utensils, ivory, and toy-making industries were also prevalent in Punjab at that time.

3. Animal Husbandry: Some people of Punjab used to do animal husbandry. The main animals reared in Punjab were cows, bulls, buffaloes, horses, mules, camels, sheep and goats. These animals were used for milk, wool, and carrying burdens.

4. Trade: The trade of Punjab was quite developed. The business was in the hands of certain classes. Punjab’s foreign trade was mainly with countries like Afghanistan, Iran, Arabia, Syria, Tibet, Bhutan and China. Grain, cloth, cotton, silk, and sugar were exported from Punjab to these countries. Punjab imported horses, weapons, fur, musk, and dry fruits from these countries.

5. Commercial Cities: Lahore and Multan were the two most famous commercial cities of Punjab in the early 16th century. Apart from these, Peshawar, Jalandhar, Amritsar, and Ludhiana were other famous commercial cities of Punjab.

6. Standard of living: At that time there was a lot of difference in the standard of living of the people of Punjab. The upper class of Muslims had a lot of wealth. The upper class of Hindus had a lot of wealth, but Muslims used to loot this wealth from them. The standard of living of the middle-class Muslims in the society was good, but the Hindus lived with great difficulty. The standard of living of the poor and farmers in the society was very low.