CBSEClass 12 PunjabiEducationHistoryHistory of PunjabPunjab School Education Board(PSEB)

16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ

(POLITICAL, SOCIAL AND ECONC CONDITIONS OF THE PUNJAB IN BEGINNING OF THE 16TH CENTURY)


ਪ੍ਰਸ਼ਨ 1. 16ਵੀਂ ਸਦੀ ਦੇ ਆਰੰਭ ਤੋਂ ਕੀ ਭਾਵ ਹੈ?

ਉੱਤਰ – 1500 ਈ. ਤੋਂ ਲੈ ਕੇ 1525 ਈ. ਤਕ ਦਾ ਸਮਾਂ।

ਪ੍ਰਸ਼ਨ 2. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ?

ਜਾਂ

ਪ੍ਰਸ਼ਨ. ਬਾਬਰ ਦੇ ਹਮਲੇ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?

ਉੱਤਰ – ਬਹੁਤ ਤਰਸਯੋਗ।

ਪ੍ਰਸ਼ਨ 3. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਰਾਜਨੀਤਿਕ ਅਰਾਜਕਤਾ ਦਾ ਕੀ ਕਾਰਨ ਸੀ ? ਕੋਈ ਇੱਕ ਲਿਖੋ।

ਉੱਤਰ – ਬਾਬਰ ਦੇ ਹਮਲੇ।

ਪ੍ਰਸ਼ਨ 4. ਪੰਜਾਬ ਦੀ ਰਾਜਨੀਤਿਕ ਦਸ਼ਾ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਕੀ ਫ਼ਰਮਾਉਂਦੇ ਹਨ?

ਉੱਤਰ – ਹਰ ਪਾਸੇ ਝੂਠ ਅਤੇ ਰਿਸ਼ਵਤ ਦਾ ਬੋਲਵਾਲਾ ਸੀ।

ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਉੱਤੇ ਕਿਹੜੇ ਸੁਲਤਾਨ ਦਾ ਸ਼ਾਸਨ ਸੀ?

ਜਾਂ

ਪ੍ਰਸ਼ਨ. ਲੋਧੀ ਵੰਸ਼ ਦਾ ਮੋਢੀ ਕੌਣ ਸੀ?

ਉੱਤਰ – ਬਹਿਲੋਲ ਲੋਧੀ।

ਪ੍ਰਸ਼ਨ 6. ਬਹਿਲੋਲ ਲੋਧੀ ਦਾ ਉੱਤਰਾਧਿਕਾਰੀ ਕੌਣ ਬਣਿਆ ਸੀ?

ਉੱਤਰ – ਸਿਕੰਦਰ ਲੋਧੀ

ਪ੍ਰਸ਼ਨ 7. ਸਿਕੰਦਰ ਲੋਧੀ ਕੌਣ ਸੀ?

ਉੱਤਰ – ਉਹ 1489 ਈ. ਤੋਂ 1517 ਈ. ਤੱਕ ਭਾਰਤ ਦਾ ਸੁਲਤਾਨ ਰਿਹਾ।

ਪ੍ਰਸ਼ਨ 8. ਸਿਕੰਦਰ ਲੋਧੀ ਕਦੋਂ ਸਿੰਘਾਸਨ ‘ਤੇ ਬੈਠਿਆ ਸੀ?

ਉੱਤਰ – 1489 ਈ.

ਪ੍ਰਸ਼ਨ 9. ਇਬਰਾਹੀਮ ਲੋਧੀ ਕਦੋਂ ਸਿੰਘਾਸਨ ‘ਤੇ ਬੈਠਿਆ ਸੀ?

ਉੱਤਰ -1517 ਈ. ਵਿੱਚ।

ਪ੍ਰਸ਼ਨ 10. ਲੋਧੀ ਵੰਸ਼ ਦਾ ਅੰਤਿਮ ਸੁਲਤਾਨ ਕੌਣ ਸੀ?

ਉੱਤਰ — ਇਬਰਾਹੀਮ ਲੋਧੀ ।

ਪ੍ਰਸ਼ਨ 11. ਤਤਾਰ ਖਾਂ ਲੋਧੀ ਕੌਣ ਸੀ?

ਉੱਤਰ — ਉਹ 1469 ਈ. ਤੋਂ 1485 ਈ. ਤਕ ਪੰਜਾਬ ਦਾ ਸੂਬੇਦਾਰ ਰਿਹਾ।

ਪ੍ਰਸ਼ਨ 12. ਪੰਜਾਬ ਦਾ ਸਭ ਤੋਂ ਪ੍ਰਸਿੱਧ ਸੂਬੇਦਾਰ ਕੌਣ ਸੀ?

ਉੱਤਰ – ਦੌਲਤ ਖ਼ਾਂ ਲੋਧੀ।

ਪ੍ਰਸ਼ਨ 13. ਦੌਲਤ ਖ਼ਾਂ ਲੋਧੀ ਕੌਣ ਸੀ?

ਉੱਤਰ—ਦੌਲਤ ਖ਼ਾਂ ਲੋਧੀ 1500 ਈ. ਤੋਂ ਲੈ ਕੇ 1525 ਈ. ਤਕ ਪੰਜਾਬ ਦਾ ਸੂਬੇਦਾਰ ਸੀ।

ਪ੍ਰਸ਼ਨ 14. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ?

ਉੱਤਰ – ਦੌਲਤ ਖ਼ਾਂ ਲੋਧੀ।

ਪ੍ਰਸ਼ਨ 15. ਪੰਜਾਬ ਦੇ ਤਿਕੋਣੇ ਸੰਘਰਸ਼ ਤੋਂ ਕੀ ਭਾਵ ਹੈ?

ਉੱਤਰ– 16ਵੀਂ ਸਦੀ ਦੇ ਆਰੰਭ ਵਿੱਚ ਇਬਰਾਹੀਮ ਲੋਧੀ, ਪੰਜਾਬ ਦੇ ਤਿਕੋਣੇ ਸੰਘਰਸ਼ਅਤੇ ਬਾਬਰ ਵਿਚਕਾਰ ਚੱਲੇ ਸੰਘਰਸ਼ ਤੋਂ ਸੀ।

ਪ੍ਰਸ਼ਨ 16. ਪੰਜਾਬ ਦੇ ਤਿਕੋਣੇ ਸੰਘਰਸ਼ ਵਿੱਚ ਕੌਣ ਜੇਤੂ ਰਿਹਾ?

ਉੱਤਰ – ਬਾਬਰ।

ਪ੍ਰਸ਼ਨ 17. ਬਾਬਰ ਕਿੱਥੋਂ ਦਾ ਸ਼ਾਸਕ ਸੀ?

ਜਾਂ

ਪ੍ਰਸ਼ਨ. ਬਾਬਰ ਕੌਣ ਸੀ?

ਉੱਤਰ – ਕਾਬਲ ਦਾ ਸ਼ਾਸਕ।

ਪ੍ਰਸ਼ਨ 18. ਬਾਬਰ ਨੇ ਪੰਜਾਬ ‘ਤੇ ਕਿੰਨੇ ਹਮਲੇ ਕੀਤੇ?

ਉੱਤਰ – ਪੰਜ

ਪ੍ਰਸ਼ਨ 19. ਭਾਰਤ ‘ਤੇ ਹਮਲਾ ਕਰਨ ਲਈ ਬਾਬਰ ਨੂੰ ਕਿਸ ਨੇ ਸੱਦਾ ਦਿੱਤਾ ਸੀ?

ਉੱਤਰ – ਦੌਲਤ ਖ਼ਾਂ ਲੋਧੀ ਨੇ।

ਪ੍ਰਸ਼ਨ 20. ਬਾਬਰ ਦੇ ਭਾਰਤ ‘ਤੇ ਹਮਲੇ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ?

ਉੱਤਰ – ਦੌਲਤ ਖ਼ਾਂ ਲੋਧੀ।

ਪਸ਼ਨ 21. ਬਾਬਰ ਦੇ ਭਾਰਤ ‘ਤੇ ਹਮਲੇ ਸਮੇਂ ਭਾਰਤ ਦਾ ਸੁਲਤਾਨ ਕੌਣ ਸੀ?

ਉੱਤਰ — ਇਬਰਾਹੀਮ ਲੋਧੀ।

ਪ੍ਰਸ਼ਨ 22. ਬਾਬਰ ਨੇ ਪੰਜਾਬ ਉੱਤੇ ਆਪਣਾ ਪਹਿਲਾ ਹਮਲਾ ਕਦੋਂ ਕੀਤਾ?

ਉੱਤਰ – 1519 ਈ.

ਪ੍ਰਸ਼ਨ 23. ਬਾਬਰ ਨੇ ਭਾਰਤ ‘ਤੇ ਹਮਲਾ ਕਿਉਂ ਕੀਤਾ? ਕੋਈ ਇੱਕ ਕਾਰਨ ਲਿਖੋ।

ਉੱਤਰ — ਉਹ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।

ਪ੍ਰਸ਼ਨ 24. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਹੜੇ ਹਮਲੇ ਦੀ ਤੁਲਨਾ ਪਾਪ ਦੀ ਜੰਝ (ਬਰਾਤ) ਨਾਲ ਕੀਤੀ ਹੈ?

ਉੱਤਰ – ਸੈਦਪੁਰ ਹਮਲੇ ਦੀ।

ਪ੍ਰਸ਼ਨ 25. ਬਾਬਰ ਨੇ ਸੈਦਪੁਰ ‘ਤੇ ਕਦੋਂ ਹਮਲਾ ਕੀਤਾ ਸੀ?

ਉੱਤਰ – 1520 ਈ.।

ਪ੍ਰਸ਼ਨ 26. ਬਾਬਰ ਨੇ ਸੈਦਪੁਰ ‘ਤੇ ਹਮਲੇ ਸਮੇਂ ਸਿੱਖਾਂ ਦੇ ਕਿਹੜੇ ਗੁਰੂ ਸਾਹਿਬਾਨ ਨੂੰ ਗ੍ਰਿਫ਼ਤਾਰ ਕੀਤਾ ਸੀ?

ਉੱਤਰ — ਗੁਰੂ ਨਾਨਕ ਸਾਹਿਬ ਨੂੰ।

ਪ੍ਰਸ਼ਨ 27. ਗੁਰੂ ਨਾਨਕ ਦੇਵ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਗ੍ਰਿਫ਼ਤਾਰ ਕੀਤਾ ਸੀ?

ਉੱਤਰ – ਬਾਬਰ ਨੇ ।

ਪ੍ਰਸ਼ਨ 28. ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ?

ਉੱਤਰ – 21 ਅਪਰੈਲ, 1526 ਈ.

ਪ੍ਰਸ਼ਨ 29. ਪਾਨੀਪਤ ਦੀ ਪਹਿਲੀ ਲੜਾਈ ਕਿਨ੍ਹਾਂ ਵਿਚਕਾਰ ਹੋਈ?

ਉੱਤਰ – ਇਬਰਾਹੀਮ ਲੋਧੀ ਅਤੇ ਬਾਬਰ।

ਪ੍ਰਸ਼ਨ 30. ਭਾਰਤ ਵਿੱਚ ਪਾਨੀਪਤ ਦੀ ਪਹਿਲੀ ਲੜਾਈ ਦਾ ਕੋਈ ਇੱਕ ਮਹੱਤਵਪੂਰਨ ਸਿੱਟਾ ਦੱਸੋ।

ਉੱਤਰ– ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋ ਗਈ।

ਪ੍ਰਸ਼ਨ 31. ਪਾਨੀਪਤ ਦੀ ਪਹਿਲੀ ਲੜਾਈ ਦੇ ਬਾਅਦ ਭਾਰਤ ਵਿੱਚ ਕਿਸ ਵੰਸ਼ ਦੀ ਸਥਾਪਨਾ ਹੋਈ?

ਉੱਤਰ – ਮੁਗ਼ਲ ਵੰਸ਼।

ਪ੍ਰਸ਼ਨ 32. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿਹੜੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ?

ਉੱਤਰ – ਮੁਸਲਿਮ ਅਤੇ ਹਿੰਦੂ।

ਪ੍ਰਸ਼ਨ 33. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ?

ਉੱਤਰ – ਤਿੰਨ।

ਪ੍ਰਸ਼ਨ 34. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ।

ਉੱਤਰ – ਉਹ ਬਹੁਤ ਐਸ਼ ਦਾ ਜੀਵਨ ਗੁਜ਼ਾਰਦੇ ਸਨ।

ਪ੍ਰਸ਼ਨ 35. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਹਿੰਦੂ ਸਮਾਜ ਕਿੰਨੀਆਂ ਜਾਤਾਂ ਵਿੱਚ ਵੰਡਿਆ ਹੋਇਆ ਸੀ?

ਉੱਤਰ – ਚਾਰ।

ਪ੍ਰਸ਼ਨ 36. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?

ਉੱਤਰ – ਚੰਗੀ ਨਹੀਂ ਸੀ / ਬਹੁਤ ਮਾੜੀ ਸੀ।

ਪ੍ਰਸ਼ਨ 37. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਮੁਸਲਿਮ ਸਿੱਖਿਆ ਦੇ ਕਿਸੇ ਇੱਕ ਪ੍ਰਸਿੱਧ ਕੇਂਦਰ ਦਾ ਨਾਂ ਲਿਖੋ।

ਉੱਤਰ – ਲਾਹੌਰ।

ਪ੍ਰਸ਼ਨ 38. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਪ੍ਰਮੁੱਖ ਕਿੱਤਾ ਕਿਹੜਾ ਸੀ?

ਉੱਤਰ – ਖੇਤੀਬਾੜੀ।

ਪ੍ਰਸ਼ਨ 39. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਕਿਸੇ ਇੱਕ ਪ੍ਰਮੁੱਖ ਫ਼ਸਲ ਦਾ ਨਾਂ ਦੱਸੋ।

ਉੱਤਰ – ਕਣਕ ।

ਪ੍ਰਸ਼ਨ 40. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ?

ਉੱਤਰ – ਕੱਪੜਾ ਉਦਯੋਗ।

ਪ੍ਰਸ਼ਨ 41. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਕੇਂਦਰ ਦਾ ਨਾਂ ਦੱਸੋ ਜਿੱਥੇ ਗਰਮ ਕੱਪੜਾ ਤਿਆਰ ਕੀਤਾ ਜਾਂਦਾ ਸੀ।

ਉੱਤਰ – ਅੰਮ੍ਰਿਤਸਰ।

ਪ੍ਰਸ਼ਨ 42. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਉਨ੍ਹਾਂ ਦੇ ਪ੍ਰਸਿੱਧ ਕੇਂਦਰਾਂ ਦੇ ਨਾਂ ਦੱਸੋ ਜਿੱਥੇ ਗਰਮ ਕੱਪੜਾ ਤਿਆਰ ਕੀਤਾ ਜਾਂਦਾ ਸੀ।

ਉੱਤਰ – ਅੰਮ੍ਰਿਤਸਰ ਅਤੇ ਕਸ਼ਮੀਰ।

ਪ੍ਰਸ਼ਨ 43. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਦੋ ਪ੍ਰਮੁੱਖ ਵਸਤਾਂ ਦੇ ਨਾਂ ਦੱਸੋ।

ਉੱਤਰ – ਕੱਪੜਾ ਅਤੇ ਅਨਾਜ।

ਪ੍ਰਸ਼ਨ 44. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਕਿਸੇ ਇੱਕ ਵਪਾਰਿਕ ਸ਼੍ਰੇਣੀ ਦਾ ਨਾਂ ਦੱਸੋ।

ਉੱਤਰ – ਮਹਾਜਨ।

ਪ੍ਰਸ਼ਨ 45. 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂਆਂ ਦੇ ਕਿਸੇ ਦੋ ਧਾਰਮਿਕ ਸੰਪਰਦਾਵਾਂ ਦੇ ਨਾਂ ਲਿਖੋ।

ਉੱਤਰ – ਵੈਸ਼ਨਵ ਮਤ ਅਤੇ ਸ਼ੈਵ ਮਤ।

ਪ੍ਰਸ਼ਨ 46. 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਜੋਗੀਆਂ ਦੀ ਮੁੱਖ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ?

ਉੱਤਰ – ਨਾਥ ਪੰਥੀ ਜਾਂ ਗੋਰਖ ਪੰਥੀ।

ਪ੍ਰਸ਼ਨ 47. ਜੋਗੀ ਕਿਸ ਦੀ ਪੂਜਾ ਕਰਦੇ ਸਨ?

ਉੱਤਰ – ਸ਼ਿਵ ਜੀ।

ਪ੍ਰਸ਼ਨ 48. ਜੋਗੀਆਂ ਨੂੰ ਕਨਫਟੇ ਜੋਗੀ ਕਿਉਂ ਕਿਹਾ ਜਾਂਦਾ ਸੀ?

ਉੱਤਰ – ਕਿਉਂਕਿ ਜੋਗੀ ਕੰਨਾਂ ਵਿੱਚ ਵੱਡੇ-ਵੱਡੇ ਕੁੰਡਲ ਪਾਉਂਦੇ ਸਨ।

ਪ੍ਰਸ਼ਨ 49. ਸ਼ੈਵ ਮਤ ਤੋਂ ਕੀ ਭਾਵ ਹੈ?

ਉੱਤਰ – ਇਸ ਮਤ ਦੇ ਲੋਕ ਸ਼ਿਵ ਜੀ ਦੇ ਪੁਜਾਰੀ ਸਨ।

ਪ੍ਰਸ਼ਨ 50. ਵੈਸ਼ਨਵ ਮਤ ਤੋਂ ਕੀ ਭਾਵ ਹੈ?

ਉੱਤਰ – ਇਸ ਮਤ ਦੇ ਲੋਕ ਵਿਸ਼ਨੂੰ ਅਤੇ ਉਸ ਦੇ ਅਵਤਾਰਾਂ ਦੀ ਪੂਜਾ ਕਰਦੇ ਸਨ।

ਪ੍ਰਸ਼ਨ 51. ਸ਼ਕਤੀ ਮਤ ਤੋਂ ਕੀ ਭਾਵ ਹੈ?

ਉੱਤਰ – ਇਸ ਮਤ ਦੇ ਲੋਕ ਦੁਰਗਾ, ਕਾਲੀ ਆਦਿ ਦੇਵੀਆਂ ਦੀ ਪੂਜਾ ਕਰਦੇ ਸਨ।

ਪ੍ਰਸ਼ਨ 52. ਇਸਲਾਮ ਦੀ ਸਥਾਪਨਾ ਕਿਸ ਨੇ ਕੀਤੀ ਸੀ?

ਉੱਤਰ – ਹਜ਼ਰਤ ਮੁਹੰਮਦ ਸਾਹਿਬ।

ਪ੍ਰਸ਼ਨ 53. ਇਸਲਾਮ ਕਿੰਨੇ ਥੰਮ੍ਹਾਂ ਵਿੱਚ ਵਿਸ਼ਵਾਸ ਰੱਖਦਾ ਹੈ?

ਉੱਤਰ – ਪੰਜ ।

ਪ੍ਰਸ਼ਨ 54. ਮੁਸਲਮਾਨਾਂ ਦੀਆਂ ਦੋ ਮੁੱਖ ਧਾਰਮਿਕ ਸੰਪਰਦਾਵਾਂ ਕਿਹੜੀਆਂ ਸਨ?

ਉੱਤਰ – ਸੁੰਨੀ ਅਤੇ ਸ਼ੀਆ ।

ਪ੍ਰਸ਼ਨ 55. ਸੂਫੀਆਂ ਦੇ ਕਿਸੇ ਇੱਕ ਸਿਲਸਿਲੇ ਦਾ ਨਾਂ ਲਿਖੋ।

ਉੱਤਰ – ਚਿਸ਼ਤੀ।

ਪ੍ਰਸ਼ਨ 56. ਭਾਰਤ ਵਿੱਚ ਚਿਸ਼ਤੀ ਸਿਲਸਿਲੇ ਦੀ ਨੀਂਹ ਕਿਸ ਨੇ ਰੱਖੀ ਸੀ?

ਉੱਤਰ – ਸ਼ੇਖ਼ ਮੁਈਨਉੱਦੀਨ ਚਿਸ਼ਤੀ।

ਪ੍ਰਸ਼ਨ 57. ਸ਼ੇਖ਼ ਮੁਈਨਉੱਦੀਨ ਚਿਸ਼ਤੀ ਨੇ ਚਿਸ਼ਤੀ ਸਿਲਸਿਲੇ ਦੀ ਸਥਾਪਨਾ ਕਿੱਥੇ ਕੀਤੀ ਸੀ?

ਉੱਤਰ – ਅਜਮੇਰ।

ਪ੍ਰਸ਼ਨ 58. ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ?

ਉੱਤਰ – ਸ਼ੇਖ਼ ਫ਼ਰੀਦ ਜੀ।

ਪ੍ਰਸ਼ਨ 59. ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿਸ ਨੇ ਕੀਤੀ ਸੀ?

ਉੱਤਰ – ਸ਼ੇਖ਼ ਬਹਾਉੱਦੀਨ ਜ਼ਕਰੀਆ।

ਪ੍ਰਸ਼ਨ 60. ਸ਼ੇਖ਼ ਬਹਾਉੱਦੀਨ ਜ਼ਕਰੀਆ ਨੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿੱਥੇ ਕੀਤੀ ਸੀ?

ਉੱਤਰ – ਮੁਲਤਾਨ।

ਪ੍ਰਸ਼ਨ 60. ਸ਼ੇਖ਼ ਬਹਾਉੱਦੀਨ ਜ਼ਕਰੀਆ ਨੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿੱਥੇ ਕੀਤੀ ਸੀ?

ਉੱਤਰ – ਮੁਲਤਾਨ ।

ਪ੍ਰਸ਼ਨ 61. ਸੂਫੀਆਂ ਦਾ ਕੋਈ ਇੱਕ ਮੁੱਖ ਸਿਧਾਂਤ ਦੱਸੋ।

ਉੱਤਰ – ਉਹ ਕੇਵਲ ਅੱਲ੍ਹਾ ਵਿੱਚ ਵਿਸ਼ਵਾਸ ਰੱਖਦੇ ਸਨ।

ਪ੍ਰਸ਼ਨ 62. ਉਲਮਾ ਕੌਣ ਹੁੰਦੇ ਸਨ ?

ਉੱਤਰ – ਮੁਸਲਮਾਨਾਂ ਦੇ ਧਾਰਮਿਕ ਨੇਤਾ।

ਪ੍ਰਸ਼ਨ 63. ਜਜ਼ੀਆ ਤੋਂ ਕੀ ਭਾਵ ਹੈ ?

ਉੱਤਰ – ਗੈਰ-ਮੁਸਲਮਾਨਾਂ ਤੋਂ ਵਸੂਲ ਕੀਤਾ ਜਾਣ ਵਾਲਾ ਇੱਕ ਧਾਰਮਿਕ ਕਰ।

ਪ੍ਰਸ਼ਨ 64. ਭਗਤੀ ਲਹਿਰ ਦਾ ਕੋਈ ਇੱਕ ਮੁੱਖ ਸਿਧਾਂਤ ਲਿਖੋ।

ਉੱਤਰ – ਉਹ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ।

ਪ੍ਰਸ਼ਨ 65. ਪੰਜਾਬ ਵਿੱਚ ਭਗਤੀ ਲਹਿਰ ਦਾ ਮੋਢੀ ਕੌਣ ਸੀ?

ਉੱਤਰ – ਗੁਰੂ ਨਾਨਕ ਦੇਵ ਜੀ।

ਪ੍ਰਸ਼ਨ 66. ਪੰਜਾਬ ਵਿੱਚ ਕਿਸ ਧਰਮ ਦਾ ਜਨਮ ਹੋਇਆ?

ਉੱਤਰ – ਸਿੱਖ ਧਰਮ ਦਾ।