CBSEEducationHistoryHistory of Punjabਅਨੁਵਾਦ (Translation)

16ਵੀਂ ਸਦੀ ਵਿੱਚ ਪੰਜਾਬ ਦਾ ਵਪਾਰ


ਪ੍ਰਸ਼ਨ. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਵਪਾਰ ਦਾ ਸੰਖੇਪ ਵਰਣਨ ਕਰੋ।

ਉੱਤਰ : ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ।

ਵਪਾਰ ਦਾ ਕੰਮ ਕੁਝ ਖ਼ਾਸ ਸ਼੍ਰੇਣੀਆਂ ਦੇ ਹੱਥ ਵਿੱਚ ਹੁੰਦਾ ਸੀ।

ਹਿੰਦੂਆਂ ਦੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ।

ਮਾਲ ਦੀ ਢੋਆ-ਢੁਆਈ ਦਾ ਕੰਮ ਵਣਜਾਰੇ ਕਰਦੇ ਸਨ।

ਵਪਾਰੀ ਚੋਰਾਂ-ਡਾਕੂਆਂ ਦੇ ਡਰ ਕਾਰਨ ਕਾਫ਼ਲਿਆਂ ਦੀ ਸ਼ਕਲ ਵਿੱਚ ਚਲਦੇ ਸਨ। ਉਸ ਸਮੇਂ ਹੁੰਡੀ ਬਣਾਉਣ ਦਾ ਵੀ ਰਿਵਾਜ ਸੀ।

ਸ਼ਾਹੂਕਾਰ ਵਿਆਜ ਉੱਤੇ ਪੈਸਾ ਦਿੰਦੇ ਸਨ।

ਮੇਲਿਆਂ ਅਤੇ ਤਿਉਹਾਰਾਂ ਸਮੇਂ ਵਿਸ਼ੇਸ਼ ਮੰਡੀਆਂ ਲਗਾਈਆਂ ਜਾਂਦੀਆਂ ਸਨ। ਪੰਜਾਬ ਵਿੱਚ ਅਜਿਹੀਆਂ ਮੰਡੀਆਂ ਮੁਲਤਾਨ, ਲਾਹੌਰ, ਜਲੰਧਰ, ਦੀਪਾਲਪੁਰ, ਸਰਹਿੰਦ, ਸੁਨਾਮ ਅਤੇ ਸਮਾਣਾ ਆਦਿ ਥਾਂਵਾਂ ‘ਤੇ ਲਗਾਈਆਂ ਜਾਂਦੀਆਂ ਸਨ। ਇਨ੍ਹਾਂ ਮੰਡੀਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਖਰੀਦਦੇ ਸਨ।

ਪਸ਼ੂਆਂ ਦੇ ਵਪਾਰ ਲਈ ਵੀ ਪੰਜਾਬ ਵਿੱਚ ਵਿਸ਼ੇਸ਼ ਮੰਡੀਆਂ ਲਗਦੀਆਂ ਸਨ। ਉਸ ਸਮੇਂ ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਵਿੱਚ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ।

ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ। ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ।


प्रश्न. 16वीं शताब्दी के प्रारंभ में पंजाब के व्यापार का संक्षेप में वर्णन करें।

उत्तर: पंजाब का व्यापार काफी विकसित था।

व्यवसाय कुछ वर्गों के हाथ में था।

हिन्दूओं की जातियाँ व्यापार करती थीं।

माल ढोने का काम बंजारे करते थे।

चोरों और लुटेरों के डर से व्यापारी कारवां के रूप में यात्रा करते थे।

उस समय हुंडी बनाने का भी रिवाज था।

साहूकार ब्याज पर पैसा देते थे।

मेलों और त्योहारों के दौरान विशेष प्रकार की मंडियां लगती थी।

पंजाब में मुल्तान, लाहौर, जालंधर, दीपालपुर, सरहिंद, सुनाम और समाना जैसे स्थानों पर ऐसी मंडियां लगाई जाती थी। इन मंडियों से बड़ी संख्या में लोग अपनी जरूरत का सामान खरीदते थे। पशुओं के व्यापार के लिए भी पंजाब में विशेष मंडियां लगती थी।

उस समय पंजाब का विदेशी व्यापार मुख्यतः अफगानिस्तान, ईरान, अरब, सीरिया, तिब्बत, भूटान और चीन जैसे देशों के साथ होता था।

पंजाब से इन देशों में अनाज, कपड़ा, कपास, रेशम और चीनी का निर्यात किया जाता था। पंजाब इन देशों से घोड़े, हथियार, फर, कस्तूरी और मेवे आयात करता था।


Question. Briefly describe the trade of Punjab in the early 16th century.

Answer: The trade of Punjab was quite developed.

Business was in the hands of a few classes.

Castes of Hindus used to trade.

The nomads used to carry the goods.

Due to fear of thieves and robbers, traders traveled in caravans.

At that time there was also a custom of making Hundi.

Moneylenders used to give money on interest.

Special types of markets were held during fairs and festivals.

In Punjab, such markets were set up at places like Multan, Lahore, Jalandhar, Dipalpur, Sirhind, Sunam and Samana. A large number of people used to buy the goods they needed from these markets. Special markets were also set up in Punjab for cattle trading.

At that time, Punjab’s foreign trade was mainly with countries like Afghanistan, Iran, Arabia, Syria, Tibet, Bhutan and China.

Grain, cloth, cotton, silk, and sugar were exported from Punjab to these countries. Punjab imported horses, weapons, fur, musk, and dry fruits from these countries.