ਹੋਲਾ ਮਹੱਲਾ


ਹੌਲੀ – ਹੌਲੀ ਹੋਲੀ ਦੇ ਤਿਉਹਾਰ ਵਿਚ ਵਿਗਾੜ ਆਉਂਦਾ ਗਿਆ। ਇਸ ਗਿਰਾਵਟ ਨੂੰ ਦੂਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਵੇਂ ਰੰਗਾਂ ਵਿੱਚ ਰੰਗਿਆ।

ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਨਾਂ ਬਦਲ ਕੇ ‘ਹੋਲਾ’ ਅਤੇ ਫਿਰ ਸ਼ਬਦ ‘ਮਹੱਲਾ’ ਨਾਲ ਲਾ ਕੇ ਇਸ ਨੂੰ ‘ਹੋਲੇ ਮਹੱਲੇ’ ਦਾ ਨਾਂ ਦਿੱਤਾ ਗਿਆ।

ਹੋਲੇ ਦਾ ਅਰਥ ਹੈ ਹੱਲਾ, ਮਹੱਲਾ ਉਸ ਥਾਂ ਨੂੰ ਕਿਹਾ ਜਾਂਦਾ ਹੈ, ਜਿਸ ਨੂੰ ਜਿੱਤ ਕੇ ਉੱਥੇ ਆਸਣ ਲਾਇਆ ਜਾਵੇ।

ਇਸ ਰੀਤ ਨੂੰ ਕਾਇਮ ਰੱਖਣ ਲਈ ਦਸ਼ਮੇਸ਼ ਪਿਤਾ ਨੇ 1757 ਈ. ਵਿਚ ਕਿਲ੍ਹਾ ਲੋਹਗੜ੍ਹ ਦੀ ਸਥਾਪਨਾ ਕੀਤੀ ਅਤੇ ਹੋਲੇ ਮਹੱਲੇ ਦੇ ਤਿਉਹਾਰ ਨੂੰ ਆਪਣੀ ਦੇਖ-ਰੇਖ ਹੇਠ ਮਨਾਉਣਾ ਸ਼ੁਰੂ ਕੀਤਾ।

ਅੱਜ ਵੀ ਹਰ ਸਾਲ ਹੋਲੇ ਮਹੱਲੇ ਦੇ ਦਿਨ ਆਨੰਦਪੁਰ ਸਾਹਿਬ ਵਿਖੇ ਵੱਡਾ ਜੋੜ ਮੇਲਾ ਲੱਗਦਾ ਹੈ। ਇਸ ਮੌਕੇ ‘ਤੇ ਨਿਹੰਗ ਸਿੰਘ ਕਿਲ੍ਹਾ ਅਨੰਦਗੜ੍ਹ ਦੇ ਸਾਹਮਣਿਓਂ ਗੁਰੂਦੁਆਰਾ ਸ਼ਹੀਦੀ ਸਾਹਿਬ ਤੋਂ ਇੱਕ ਨਗਰ ਕੀਰਤਨ ਆਰੰਭ ਕਰਦੇ ਹਨ।

ਗੱਤਕਾ ਖੇਡਦੇ ਗੁਲਾਲ ਦੀ ਵਰਖਾ ਕਰਦੇ ਹੋਏ ਨਿਹੰਗ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਅਤੇ ਦੇਹਰਾ ਮਾਤਾ ਜੀਤੋ ਜੀ ਨੂੰ ਮੱਥਾ ਟੇਕਣ ਉਪਰੰਤ ‘ਚਰਨ ਗੰਗਾ’ ਦੇ ਸਥਾਨ ‘ਤੇ ਖੁੱਲ੍ਹੀ ਜਗ੍ਹਾ ਵਿਚ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਮੇਲੇ ਦੀ ਸਮਾਪਤੀ ਕਰਦੇ ਹਨ, ਇਹ ਦ੍ਰਿਸ਼ ਬੜਾ ਮਨਮੋਹਕ ਹੁੰਦਾ ਹੈ।