ਕੀ ਕੁਝ ਮਿਲਿਆ…..ਸਿਹਰੇ ਦਾ ਮੁੱਲ।
ਹਰਿਆ ਨੀ ਮਾਲਣ : ਕਾਵਿ ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
(ਅ) ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ,
ਕੀ ਕੁਝ ਮਿਲਿਆ ਸਕੀਆਂ ਭੈਣਾਂ।
ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ,
ਪੱਟ ਦਾ ਤੇਵਰ ਸਕੀਆਂ ਭੈਣਾਂ।
ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ,
ਸ਼ਾਦੀ ਵਾਲਾ ਘਰ ਕਿਹੜਾ?
ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ,
ਸ਼ਾਦੀ ਵਾਲਾ ਘਰ ਇਹੋ।
ਆ, ਮੇਰੀ ਮਾਲਣ, ਬੈਠ ਦਲ੍ਹੀਜੇ,
ਕਰ ਨੀ ਸਿਹਰੇ ਦਾ ਮੁੱਲ।
ਪ੍ਰਸ਼ਨ 1. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ਨਿੱਕੀ-ਨਿੱਕੀ ਬੂੰਦੀ ਵਿੱਚੋਂ
(ਅ) ‘ਮੱਥੇ ‘ਤੇ ਚਮਕਣ ਵਾਲ’ ਵਿੱਚੋਂ
(ੲ) ‘ਮੈਂ ਬਲਿਹਾਰੀ ਵੇ ਮਾਂ ਦਿਆ ਸੂਰਜਣਾ’ ਵਿੱਚੋਂ
(ਸ) ‘ਹਰਿਆ ਨੀ ਮਾਲਣ’ ਵਿੱਚੋਂ
ਪ੍ਰਸ਼ਨ 2. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਘੋੜੀ ਨਾਲ
(ਅ) ਸੁਹਾਗ ਨਾਲ
(ੲ) ਸਿੱਠਣੀ ਨਾਲ
(ਸ) ਢੋਲੇ ਨਾਲ
ਪ੍ਰਸ਼ਨ 3. ਦਾਈਆਂ ਤੇ ਮਾਈਆਂ ਨੂੰ ਕਿੰਨੇ ਰੁਪਏ ਮਿਲੇ?
(ੳ) ਦੋ ਰੁਪਏ
(ਅ) ਪੰਜ ਰੁਪਏ
(ੲ) ਦਸ ਰੁਪਏ
(ਸ) ਪੰਦਰਾਂ ਰੁਪਏ
ਪ੍ਰਸ਼ਨ 4. ਪੱਟ ਦਾ ਤੇਵਰ ਕਿਸ ਨੂੰ ਮਿਲਿਆ?
(ੳ) ਮਾਂ ਨੂੰ
(ਅ) ਧੀ ਨੂੰ
(ੲ) ਸਕੀਆਂ ਭੈਣਾਂ ਨੂੰ
(ਸ) ਮਾਸੀਆਂ ਨੂੰ
ਪ੍ਰਸ਼ਨ 5. ਪੁੱਛਦੀ-ਪੁਛਾਂਦੀ ਮਾਲਣ ਕਿੱਥੇ ਆਈ?
(ੳ) ਗਲੀ ਵਿੱਚ
(ਅ) ਮੁਹੱਲੇ ਵਿੱਚ
(ੲ) ਵਿਹੜੇ ਵਿੱਚ
(ਸ) ਦਰਵਾਜ਼ੇ ‘ਤੇ
ਪ੍ਰਸ਼ਨ 6. ਮਾਲਣ ਕਿਸ ਘਰ ਬਾਰੇ ਪੁੱਛਦੀ ਹੈ?
(ੳ) ਜਿਨ੍ਹਾਂ ਲੋਹੜੀ ਪਾਉਣੀ ਹੋਵੇ
(ਅ) ਜਿਸ ਘਰ ਮੁੰਡਾ ਜੰਮਿਆ ਹੋਵੇ
(ੲ) ਜਿਸ ਘਰ ਦਾ ਮਹੂਰਤ ਹੋਵੇ
(ਸ) ਜਿਸ ਘਰ ਸ਼ਾਦੀ ਹੋਈ ਹੋਵੇ।