ਹਰਿਆ ਨੀ ਮਾਲਣ….ਸਕੀਆਂ ਭੈਣਾਂ।


ਹਰਿਆ ਨੀ ਮਾਲਣ : ਕਾਵਿ ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ


(ੳ) ਹਰਿਆ ਨੀ ਮਾਲਣ, ਹਰਿਆ ਨੀ ਭੈਣੇ,

ਹਰਿਆ ਤੇ ਭਾਗੀਂ ਭਰਿਆ।

ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ,

ਸੋਈਓ ਦਿਹਾੜਾ ਭਾਗੀ ਭਰਿਆ।

ਜੰਮਦਾ ਤਾਂ ਹਰਿਆ ਪੱਟ-ਲਪੇਟਿਆ,

ਕੁੱਛੜ ਦਿਓ ਨੀ ਮਾਈਆਂ।

ਨ੍ਹਾਤਾ ਤੇ ਧੋਤਾ ਹਰਿਆ ਪੱਟ-ਲਪੇਟਿਆ,

ਕੁੱਛੜ ਦਿਓ ਸਕੀਆਂ ਭੈਣਾਂ।


ਪ੍ਰਸ਼ਨ 1. ਇਹ ਕਾਵਿ ਸਤਰਾਂ ਕਿਸ ਕਵਿਤਾ/ਲੋਕ ਗੀਤ ਵਿੱਚੋਂ ਹਨ?

(ੳ) ‘ਮੱਥੇ ‘ਤੇ ਚਮਕਣ ਵਾਲ’ ਵਿੱਚੋਂ

(ਅ) ‘ਨਿੱਕੀ-ਨਿੱਕੀ ਬੂੰਦੀ’ ਵਿੱਚੋਂ

(ੲ) ‘ਸਤਿਗੁਰਾਂ ਕਾਜ ਸਵਾਰਿਆ ਈ’ ਵਿੱਚੋਂ

(ਸ) ‘ਹਰਿਆ ਨੀ ਮਾਲਣ’ ਵਿੱਚੋਂ

ਪ੍ਰਸ਼ਨ 2. ਇਹ ਕਾਵਿ-ਸਤਰਾਂ ਲੋਕ-ਕਾਵਿ ਦੀ ਕਿਸ ਵੰਨਗੀ ਵਿੱਚੋਂ ਹਨ?

(ੳ) ‘ਘੋੜੀ’ ਵਿੱਚੋਂ

(ਅ) ‘ਸੁਹਾਗ’ ਵਿੱਚੋਂ

(ੲ) ‘ਢੋਲੇ’ ਵਿੱਚੋਂ

(ਸ) ‘ਸਿੱਠਣੀ’ ਵਿੱਚੋਂ

ਪ੍ਰਸ਼ਨ 3. ਇਹ ਕਾਵਿ-ਸਤਰਾਂ ਕਿਸ ਵੱਲੋਂ ਕਿਸ ਨੂੰ ਸੰਬੋਧਿਤ ਹਨ?

(ੳ) ਵਿਆਂਹਦੜ ਦੀ ਮਾਂ ਵੱਲੋਂ ਮਾਲਣ ਨੂੰ

(ਅ) ਵਿਆਂਹਦੜ ਵੱਲੋਂ ਮਾਲਣ ਨੂੰ

(ੲ) ਵਿਆਂਹਦੜ ਦੀ ਮਾਂ ਵੱਲੋਂ ਮਾਲੀ ਨੂੰ

(ਸ) ਵਿਆਹਦੜ ਵੱਲੋਂ ਮਾਲੀ ਨੂੰ

ਪ੍ਰਸ਼ਨ 4. ਮਾਂ ਕਿਸ ਦਿਨ ਨੂੰ ਭਾਗਾਂ-ਭਰਿਆ ਕਹਿੰਦੀ ਹੈ?

(ੳ) ਜਿਸ ਦਿਨ ਉਸ ਦਾ ਪੁੱਤਰ ਜੰਮਿਆ

(ਅ) ਜਿਸ ਦਿਨ ਉਸ ਦਾ ਪੁੱਤਰ ਸਕੂਲ ਗਿਆ

(ੲ) ਜਿਸ ਦਿਨ ਉਸ ਦੇ ਪੁੱਤਰ ਦੀ ਮੰਗਣੀ ਹੋਈ

(ਸ) ਜਿਸ ਦਿਨ ਉਸ ਦਾ ਪੁੱਤਰ ਵਿਆਹਿਆ ਗਿਆ।

ਪ੍ਰਸ਼ਨ 5. ‘ਹਰਿਆ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

(ੳ) ਮਾਲੀ ਲਈ

(ਅ) ਵਿਆਂਹਦੜ ਲਈ

(ੲ) ਸਹੁਰੇ ਲਈ

(ਸ) ਬਾਬਲ ਲਈ

ਪ੍ਰਸ਼ਨ 6. ਵਿਆਂਹਦੜ ਦੇ ਪੈਦਾ ਹੋਣ ‘ਤੇ ਉਸ ਨੂੰ ਕਿਸ ਵਿੱਚ ਲਪੇਟਿਆ ਗਿਆ?

(ੳ) ਸਾਫ਼ੇ ਵਿੱਚ

(ਅ) ਤੌਲੀਏ ਵਿੱਚ

(ੲ) ਪੱਟ/ਰੇਸ਼ਮੀ ਕੱਪੜੇ ਵਿੱਚ

(ਸ) ਨਵੇਂ ਕੱਪੜੇ ਵਿੱਚ