ਸੱਦਾ ਪੱਤਰ : ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ
ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ ਲਿਖੋ।
ਭੋਗ ਅਤੇ ਅੰਤਿਮ ਅਰਦਾਸ
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥
ਅਸੀਂ ਬੜੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਸਾਡੇ ਪੂਜਨੀਕ ਸ. ਰੋਸ਼ਨ ਸਿੰਘ ਜੀ ਮਿਤੀ………. ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਮਿਤੀ ……….. ਨੂੰ ਬਾਅਦ ਦੁਪਹਿਰ 1-00 ਵਜੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ …………. ਸ਼ਹਿਰ ਵਿਖੇ ਪਵੇਗਾ। ਉਪਰੰਤ ਅੰਤਿਮ ਅਰਦਾਸ ਹੋਵੇਗੀ। ਆਪ ਜੀ ਨੂੰ ਇਸ ਮੌਕੇ ‘ਤੇ ਸ਼ਾਮਲ ਹੋਣ ਲਈ ਬੇਨਤੀ ਹੈ।
ਦੁਖੀ ਹਿਰਦੇ :
ਜਿੰਦਰ ਕੌਰ (ਪਤਨੀ)
ਬਲਬੀਰ ਸਿੰਘ (ਪੁੱਤਰ)
ਉਪਕਾਰ ਕੌਰ (ਨੂੰਹ)
ਬਲਜੀਤ ਕੌਰ (ਪੁੱਤਰੀ)
ਰਤਨ ਸਿੰਘ (ਜਵਾਈ)