ਸਿੰਧ ਘਾਟੀ ਦੀ ਸੱਭਿਅਤਾ ਦਾ ਪਤਨ


ਪ੍ਰਸ਼ਨ. ਸਿੰਧ ਘਾਟੀ ਦੀ ਸੱਭਿਅਤਾ ਦੇ ਪਤਨ ਅਤੇ ਅਲੋਪ ਹੋਣ ਦੇ ਕਾਰਣ ਦੱਸੋ।

ਉੱਤਰ : ਇਹ ਠੀਕ ਤਰ੍ਹਾਂ ਨਹੀਂ ਆਖਿਆ ਜਾ ਸਕਦਾ ਕਿ ਸਿੰਧ ਘਾਟੀ ਦੀ ਸੱਭਿਅਤਾ ਜੋ ਆਪਣੇ ਪੂਰੇ ਜੋਬਨ ਤੇ ਪੁੱਜ ਚੁੱਕੀ ਸੀ ਕਿਸ ਤਰ੍ਹਾਂ ਨਾਸ਼ ਹੋਈ। ਇਸ ਦੇ ਨਾਸ਼ ਬਾਰੇ ਇਤਿਹਾਸਕਾਰਾਂ ਨੇ ਭਿੰਨ-ਭਿੰਨ ਵਿਚਾਰ ਪ੍ਰਗਟ ਕੀਤੇ ਹਨ :

1. ਹੜ੍ਹ : ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਸਿੰਧ ਘਾਟੀ ਵਿਚ ਹੜ੍ਹ (Floods) ਆਏ ਹੋਣਗੇ ਜਿਹਨਾਂ ਕਾਰਨ ਸਿੰਧ ਘਾਟੀ ਦੀ ਸੱਭਿਅਤਾ ਦਾ ਨਾਸ਼ ਹੋਇਆ ਹੋਵੇਗਾ।

2. ਭੂਗੋਲਿਕ ਦਸ਼ਾ ਦੇ ਪਰਿਵਰਤਨ : ਇਹ ਵੀ ਕਲਪਨਾ ਕੀਤੀ ਜਾਂਦੀ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਦਾ ਨਾਥ ਭੂਗੋਲਿਕ ਦਸ਼ਾ ਦੇ ਪਰਿਵਰਤਨਾਂ ਕਾਰਨ ਹੋਇਆ ਹੋਵੇ। ਸਿੰਧ ਨਦੀ ਨੇ ਆਪਣਾ ਮਾਰਗ ਬਦਲ ਲਿਆ ਹੋਵੇਗਾ, ਜਾਂ ਜਲਵਾਯੂ ਦਾ ਪਰਿਵਰਤਨ ਵੀ ਹੋ ਸਕਦਾ ਹੈ, ਜਿਸ ਕਾਰਨ ਇਹ ਸੱਭਿਅਤਾ ਨਾਸ਼ ਹੋ ਗਈ ਹੋਵੇ।

3. ਭੂਚਾਲ : ਇਹ ਵਿਚਾਰ ਵੀ ਪੇਸ਼ ਕੀਤਾ ਜਾਂਦਾ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਭੂਚਾਲ ਨਾਲ ਨਾਸ਼ ਹੋ ਗਈ ਹੋਵੇਗੀ।

4. ਵਰਖਾ ਦੀ ਘਾਟ : ਇਹ ਵੀ ਕਲਪਨਾ ਕੀਤੀ ਜਾਂਦੀ ਹੈ ਕਿ ਵਰਖਾ ਦੀ ਘਾਟ ਕਾਰਨ ਸਾਰੀ ਭੂਮੀ ਬੰਜਰ ਹੋ ਗਈ ਹੋਵੇਗੀ। ਖਾਣ ਨੂੰ ਕੁਝ ਨਾ ਹੋਵੇਗਾ। ਅੱਗੇ ਨੂੰ ਹੋਰ ਆਸ ਨਾ ਹੋਵੇਗੀ। ਇਸ ਤਰ੍ਹਾਂ ਹੌਲੀ-ਹੌਲੀ ਇਲਾਕਾ ਮਾਰੂਥਲ ਵਿਚ ਬਦਲਣ ਕਾਰਨ ਇਹ ਵਿਚ ਲੋਕ ਜਾਂ ਤਾਂ ਦੌੜ ਗਏ ਹੋਣਗੇ ਜਾਂ ਫਿਰ ਮਰ ਗਏ ਹੋਣਗੇ।

5. ਮਹਾਂਮਾਰੀ ਜਾਂ ਕਾਲ : ਇਹ ਵੀ ਆਖਿਆ ਜਾਂਦਾ ਹੈ ਕਿ ਬਹੁਤ ਦੇਰ ਤਾਂਈ ਚੱਲਣ ਵਾਲੀ ਮਹਾਂਮਾਰੀ ਜਾਂ ਕਾਲ (ਭੁੱਖ ਮਰੀ) ਬਲ ਨੇ ਸਿੰਧ ਘਾਟੀ ਦੀ ਸੱਭਿਅਤਾ ਦਾ ਨਾਸ਼ ਕੀਤਾ ਹੋਵੇ।

6. ਰਾਜਨੀਤਿਕ ਤੇ ਆਰਥਿਕ ਪਤਨ : ਹੋ ਸਕਦਾ ਹੈ ਕਿ ਸਿੰਧ ਘਾਟੀ ਦੇ ਲੋਕਾਂ ਦੀ ਬਰਬਾਦੀ ਰਾਜਨੀਤਿਕ ਤੇ ਆਰਥਿਕ ਕਾਰਨ ਹੋਈ ਹੋਵੇ।

7. ਆਰੀਆਂ ਦੇ ਹਮਲੇ : ਇਹ ਵੀ ਆਖਿਆ ਜਾਂਦਾ ਹੈ ਕਿ ਆਰੀਆਂ ਦੇ ਲਗਾਤਾਰ ਹਮਲਿਆਂ ਨੇ ਇਹਨਾਂ ਨੂੰ ਪਹਿਲਾਂ ਹੀ ਪਤਨ ਵੱਲ ਜਾਂਦਿਆਂ ਨੂੰ ਬਰਬਾਦ ਕਰ ਦਿੱਤਾ ਹੋਵੇ।

8. ਮੱਧ-ਏਸ਼ੀਆ ਦੀਆਂ ਬਰਬਰ ਜਾਤੀਆਂ ਦੇ ਹਮਲੇ : ਸਿੰਧ ਘਾਟੀ ਦੇ ਲੋਕ ਤਾਂ ਬਹੁਤ ਸ਼ਾਂਤੀ ਪ੍ਰਿਯ ਸਨ। ਇਹਨਾਂ ਪਾਸ ਕਾਫ਼ੀ ਧਨ ਸੀ। ਹੋ ਸਕਦਾ ਹੈ ਕਿ ਮੱਧ ਏਸ਼ੀਆ ਦੀਆਂ ਬਰਬਰ ਜਾਤੀਆਂ ਨੇ ਧਨ ਦੇ ਲਾਲਚ ਵਿਚ ਇਹਨਾਂ ਉੱਤੇ ਹਮਲੇ ਕਰਕੇ ਸੱਭਿਅਤਾ ਦਾ ਅੰਤ ਕਰ ਦਿੱਤਾ ਹੋਵੇ। ਖੁਦਾਈ ਵਿਚੋਂ ਮਿਲੇ ਇਸਤਰੀਆਂ ਤੇ ਮਰਦਾਂ ਦੇ ਪਿੰਜਰ ਇਸ ਦਾ ਸਬੂਤ ਹੈ।


प्रश्न. सिंधु घाटी सभ्यता के पतन और विलुप्ति के कारणों की व्याख्या करें।

उत्तर: यह ठीक-ठीक नहीं कहा जा सकता कि सिंधु घाटी सभ्यता, जो अपने चरम पर पहुँच चुकी थी, नष्ट किस प्रकार हो गई। इसके विनाश के बारे में इतिहासकारों ने अलग-अलग राय व्यक्त की है:

1. बाढ़: कुछ विद्वानों का मत है कि सिंधु घाटी में बाढ़ आई होगी जिसके कारण सिंधु घाटी सभ्यता नष्ट हो गई होगी।

2. भौगौलिक दशा में परिवर्तन: यह भी अनुमान लगाया गया है कि सिंधु घाटी सभ्यता का उदय भौगौलिक परिवर्तन के कारण हुआ था। सिंधु नदी ने अपना मार्ग बदल लिया होगा या जलवायु में परिवर्तन हो गया होगा, जिसके कारण इस सभ्यता का विनाश हुआ होगा।

3. भूकंप: यह विचार भी दिया जाता है कि सिंधु घाटी सभ्यता भूकंप से नष्ट हो गई होगी।

4. वर्षा की कमी : यह भी कल्पना की गयी है कि वर्षा की कमी के कारण सारी भूमि बंजर हो गयी होगी। खाने को कुछ नहीं होगा। आगे कोई उम्मीद नहीं रही होगी। इस तरह क्षेत्र के धीरे-धीरे रेगिस्तान में तब्दील होने से लोग या तो पलायन कर गये होंगे या मर गये होंगे।

5. महामारी या अकाल: यह भी कहा जाता है कि लंबे समय तक चलने वाली महामारी या अकाल (भुखमरी) की ताकत ने सिंधु घाटी सभ्यता को नष्ट कर दिया था।

6. राजनीतिक एवं आर्थिक पतन: सिन्धु घाटी के लोगों का पतन संभवतः राजनीतिक एवं आर्थिक कारणों से हुआ होगा।

7. आर्यों के हमले : यह भी कहा जाता है कि आर्यों के लगातार हमलों ने उन्हें पतन की राह पर ले जाते हुई पहले ही बर्बाद कर दिया गया हो।

8. मध्य एशिया की बर्बर जनजातियों के आक्रमण: सिंधु घाटी के लोग बहुत शांतिपूर्ण थे।  उनके पास पर्याप्त पैसा था। हो सकता है कि मध्य एशिया की बर्बर जनजातियों ने धन के लालच में उन पर हमला किया हो और सभ्यता को ख़त्म कर दिया हो। खुदाई में मिले स्त्री-पुरुषों के कंकाल इसका प्रमाण हैं।


Question. Explain the reasons for the decline and extinction of the Indus Valley Civilization.

Answer: It cannot be said exactly how the Indus Valley Civilization, which had reached its peak, was destroyed.  Historians have expressed different opinions regarding its destruction:

1. Flood: Some scholars believe that there might have been a flood in the Indus Valley due to which the Indus Valley Civilization might have been destroyed.

2. Change in geographical conditions: It has also been estimated that the rise of the Indus Valley Civilization was due to geographical changes.  The Indus River might have changed its course or the climate might have changed, due to which this civilization might have been destroyed.

3. Earthquake: It is also suggested that the Indus Valley Civilization may have been destroyed by an earthquake.

4. Lack of rain: It has also been imagined that due to lack of rain, the entire land would have become barren. There will be nothing to eat.  There would have been no further hope. In this way, due to the area gradually turning into a desert, people would have either migrated or died.

5. Epidemic or Famine: It is also said that the force of long-lasting epidemic or famine (starvation) had destroyed the Indus Valley Civilization.

6. Political and economic decline: The decline of the people of the Indus Valley might have happened due to political and economic reasons.

7. Attacks of the Aryans: It is also said that the continuous attacks of the Aryans may have already ruined them, taking them on the path of degradation.

8. Invasions of the barbarian tribes of Central Asia: The people of the Indus Valley were very peaceful. They had enough money. It is possible that the barbarian tribes of Central Asia may have attacked them out of greed for wealth and destroyed the civilization.  The skeletons of men and women found in the excavation are proof of this.