ਸੰਖੇਪ ਰਚਨਾ
ਵਾਰਤਕ ਸਾਹਿੱਤ ਦਾ ਅਰੰਭ
ਹਿੰਦੁਸਤਾਨ ਵਿੱਚ ਉਹ ਸਮਾਜਕ ਵਾਯੂ-ਮੰਡਲ, ਉਹ ਲੋੜਾਂ ਤੇ ਰੁਚੀਆਂ ਜਿਹੜੀਆਂ ਪੱਛਮੀ ਯੂਰਪ ਵਿੱਚ ਸੋਲ੍ਹਵੀਂ ਸਦੀ ਤੋਂ ਹੋਂਦ ਵਿੱਚ ਆਉਣ ਲੱਗ ਪਈਆਂ ਸਨ, ਪੱਛਮੀ ਵਿੱਦਿਆ ਦੇ ਪ੍ਰਭਾਵ ਨਾਲ ਉਨ੍ਹੀਵੀਂ ਸਦੀ ਤੋਂ ਪਹਿਲਾਂ ਹੀ ਦਿਸਣ ਲੱਗੀਆਂ ਵਿਸ਼ੇਸ਼ ਕਰਕੇ ਉਨ੍ਹੀਵੀਂ ਸਦੀ ਦੇ ਅੰਤਲੇ ਹਿੱਸੇ ਵਿੱਚ ਜਦ ਵਿਚਕਾਰਲੀ ਸ਼੍ਰੇਣੀ ਦਿਆਂ ਹਿੰਦੁਸਤਾਨੀਆਂ ਦੀਆਂ ਦੋ ਕੁ ਪੀੜ੍ਹੀਆਂ ਅੰਗਰੇਜ਼ੀ ਪੜ੍ਹ ਚੁੱਕੀਆਂ ਸਨ ਤੇ ਸਮਾਜਕ ਸੁਧਾਰ, ਕੌਮੀ ਸਨਮਾਨ ਤੇ ਵਿਦੇਸ਼ੀ ਰਾਜ ਦੀ ਵਿਰੋਧਤਾ ਆਦਿ ਦੀਆਂ ਆਸ਼ਿਆਂ ਤੋਂ ਜਾਣੂ ਹੋਣ ਲੱਗ ਪਈਆਂ ਸਨ। ਇਸ ਸਮੇਂ ਵਿੱਚ ਅਖ਼ਬਾਰ ਵਧੇਰੇ ਨਿਕਲਣ ਲੱਗ ਪਏ, ਸਮਾਜਕ, ਸਿਆਸੀ ਤੇ ਆਰਥਕ ਵਿਸ਼ਿਆਂ ਉੱਪਰ ਪੁਸਤਕਾਂ ਲਿਖੀਆਂ ਜਾਣ ਲੱਗੀਆਂ। ਇਤਿਹਾਸ ਦੀ ਖੋਜ ਅਰੰਭ ਹੋਈ ਤੇ ਇੱਕ ਨਵਾਂ ਵਾਰਤਕ-ਸਾਹਿੱਤ ਹੋਂਦ ਵਿੱਚ ਆਇਆ। ਇਹ ਅਮਲ ਬੰਗਾਲੀ, ਉਰਦੂ, ਹਿੰਦੀ ਤੇ ਗੁਜਰਾਤੀ ਆਦਿਕ ਬੋਲੀਆਂ ਵਿੱਚ ਸ਼ੁਰੂ ਹੋਇਆ। ਇਹਨਾਂ ਬੋਲੀਆਂ ਵਿੱਚ ਸੰਨ ੧੭੦੦ ਤੋਂ ਪਹਿਲਾਂ ਦੀ ਵਾਰਤਕ ਦਾ ਚੰਗਾ ਭੰਡਾਰ ਮਿਲ ਜਾਂਦਾ ਹੈ।
ਸਿਰਲੇਖ : ਵਾਰਤਕ ਸਾਹਿੱਤ ਦਾ ਅਰੰਭ
ਸੰਖੇਪ : ਭਾਰਤ ਵਿੱਚ ਪੱਛਮੀ ਵਿੱਦਿਆ ਦੇ ਪ੍ਰਭਾਵ ਨਾਲ ਉਨ੍ਹੀਵੀਂ ਸਦੀ ਵਿੱਚ ਸੋਲ੍ਹਵੀਂ ਸਦੀ ਵਾਲਾ ਪੱਛਮੀ ਮਾਹੌਲ
ਪੈਦਾ ਹੋਇਆ। ਇਸ ਸਮੇਂ ਇਥੋਂ ਦੀ ਮੱਧ ਸ਼੍ਰੇਣੀ ਵਿੱਚ ਜਾਗ੍ਰਤੀ ਆ ਚੁੱਕੀ ਸੀ ਅਤੇ ਭਾਰਤੀ ਭਾਸ਼ਾਵਾਂ ਰਾਹੀਂ ਵਿਭਿੰਨ ਵਿਸ਼ਿਆਂ ਉੱਤੇ ਨਵੀਂ ਵਾਰਤਕ ਹੋਂਦ ਵਿੱਚ ਆਉਣ ਲੱਗ ਪਈ ਸੀ।
ਮੂਲ-ਰਚਨਾ ਦੇ ਸ਼ਬਦ = 133
ਸੰਖੇਪ-ਰਚਨਾ ਦੇ ਸ਼ਬਦ = 43