ਸਿੱਖ ਮਿਸਲਾਂ
ਪ੍ਰਸ਼ਨ. ਮਿਸਲ ਸ਼ਬਦ ਤੋਂ ਕੀ ਭਾਵ ਹੈ? ਮਿਸਲਾਂ ਦੀ ਉਤਪੱਤੀ ਕਿਵੇਂ ਹੋਈ?
ਜਾਂ
ਪ੍ਰਸ਼ਨ. ਸੰਖੇਪ ਵਿੱਚ ਮਿਸਲਾਂ ਦੀ ਉਤਪੱਤੀ ਦਾ ਸੰਖੇਪ ਵਿੱਚ ਵਰਣਨ ਕਰੋ।
ਜਾਂ
ਪ੍ਰਸ਼ਨ. ਮਿਸਲ ਸ਼ਬਦ ਤੋਂ ਕੀ ਭਾਵ ਹੈ? ਮਿਸਲਾਂ ਦੀ ਉਤਪੱਤੀ ਦੇ ਕੀ ਕਾਰਨ ਸਨ?
ਉੱਤਰ—ਮਿਸਲ ਸ਼ਬਦ ਤੋਂ ਕੀ ਭਾਵ ਹੈ—ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਆਮ ਰਾਇ ਅਨੁਸਾਰ ਮਿਸਲ ਤੋਂ ਭਾਵ ਫ਼ਾਇਲ ਤੋਂ ਸੀ ਜਿਸ ਵਿੱਚ ਮਿਸਲਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਖ਼ਤਮ ਕਰਨ ਲਈ ਉਨ੍ਹਾਂ ‘ਤੇ ਭਾਰੀ ਜ਼ੁਲਮ ਢਾਹੇ। ਸਿੱਟੇ ਵਜੋਂ ਸਿੱਖਾਂ ਨੇ ਆਪਣੀ ਆਤਮ ਰੱਖਿਆ ਲਈ ਪਹਾੜਾਂ ਤੇ ਜੰਗਲਾਂ ਵਿੱਚ ਜਾ ਸ਼ਰਨ ਲਈ। ਇੱਥੇ ਸਿੱਖਾਂ ਨੇ ਆਪਣੇ ਛੋਟੇ – ਛੋਟੇ ਜੱਥੇ ਬਣਾ ਲਏ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਵਿੱਚ ਏਕਤਾ ਕਾਇਮ ਕਰਨ ਦੇ ਉਦੇਸ਼ ਨਾਲ ਬੁੱਢਾ ਦਲ ਅਤੇ ਤਰੁਣਾ ਦਲ ਨਾਂ ਦੇ ਦੋ ਜੱਥੇ ਬਣਾ ਦਿੱਤੇ। ਬੁੱਢਾ ਦਲ ਵਿੱਚ 40 ਸਾਲ ਤੋਂ ਜ਼ਿਆਦਾ ਉਮਰ ਦੇ ਸਿੱਖਾਂ ਨੂੰ ਭਰਤੀ ਕੀਤਾ ਜਾਂਦਾ ਸੀ ਜਦਕਿ ਤਰੁਣਾ ਦਲ ਵਿੱਚ ਨੌਜਵਾਨ ਸਿੱਖਾਂ ਨੂੰ ਭਰਤੀ ਕੀਤਾ ਜਾਂਦਾ ਸੀ। 1745 ਈ. ਵਿੱਚ ਸਿੱਖਾਂ ਦੇ 25 ਜੱਥੇ ਬਣ ਗਏ। ਹਰੇਕ ਜੱਥੇ ਵਿੱਚ 100 ਸਿੱਖ ਹੁੰਦੇ ਸਨ। ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ ਵੱਧ ਕੇ 65 ਹੋ ਗਈ। ਮੁਗ਼ਲਾਂ ਦੇ ਅੱਤਿਆਚਾਰਾਂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ। ਦਲ ਖ਼ਾਲਸਾ ਅਧੀਨ 12 ਜੱਥੇ ਗਠਿਤ ਕੀਤੇ ਗਏ। ਹਰੇਕ ਜੱਥੇ ਦਾ ਸਰਦਾਰ ਅਤੇ ਝੰਡਾ ਹੁੰਦਾ ਸੀ। ਇਨ੍ਹਾਂ ਜੱਥਿਆਂ ਨੇ ਹੀ ਬਾਅਦ ਵਿੱਚ ਪੰਜਾਬ ਵਿੱਚ ਆਪਣੀਆਂ 12 ਸੁਤੰਤਰ ਸਿੱਖ ਮਿਸਲਾਂ ਸਥਾਪਿਤ ਕਰ ਲਈਆਂ।
प्रश्न. मिस्ल शब्द का क्या अर्थ है? मिस्लों की उत्पत्ति कैसे हुई?
या
प्रश्न. मिस्लों की उत्पत्ति का संक्षेप में वर्णन कीजिए।
या
प्रश्न. मिस्ल शब्द का क्या अर्थ है? मिस्लों की उत्पत्ति के क्या कारण थे?
उत्तर – इतिहासकारों में इस बात को लेकर मतभेद है कि मिस्ल शब्द का क्या अर्थ है। आम राय के अनुसार, मिस्ल का मतलब ‘फाइल’ है जिसमें मिस्ल का विवरण दर्ज किया जाता था। बंदा सिंह बहादुर की शहादत के बाद, पंजाब के मुगल सूबेदारों ने सिखों शक्ति को ख़त्म करने के लिए उन पर भारी ज़ुल्म किए। नतीजतन, सिखों ने आत्मरक्षा के लिए पहाड़ों और जंगलों में शरण ली। यहाँ सिक्खों ने अपने छोटे-छोटे जत्थे बना लिए। 1734 ई. में, नवाब कपूर सिंह ने सिखों को एकजुट करने के उद्देश्य से बुढ्ढा दल और तरुणा दल नामक दो जत्थों का गठन किया। बुढ्ढा दल में 40 वर्ष से अधिक उम्र के सिखों को भर्ती किया जाता था, जबकि तरुणा दल में युवा सिखों को भर्ती किया जाता था। 1745 ई. में सिखों के 25 जत्थे बन गए। प्रत्येक जत्थे में 100 सिख होते थे। धीरे-धीरे इन जत्थों की संख्या बढ़कर 65 हो गई। 29 मार्च, 1748 ई. को मुग़लों के अत्याचारों और अहमद शाह अब्दाली के हमलों का मुकाबला करने के लिए दल खालसा की स्थापना अमृतसर में की गई। दल खालसा के अधीन बारह जत्थों का गठन किया गया। प्रत्येक जत्थे का अपना एक प्रमुख और झंडा होता था। इन जत्थों ने बाद में पंजाब में अपनी 12 स्वतंत्र सिख मिस्लें स्थापित कर ली थी।
Question. What do you mean by the word Misl? How did the Misls originate?
Or
Question. Explain in brief about the origin of Misls.
Or
Question. What do you mean by the word Misl? What were the causes of origin of Sikh Misls?
Answer – There is a difference of opinion among historians as to what is meant by the word Misl. According to common opinion, Misl means ‘FILE’ in which the details of misl were recorded. After the martyrdom of Banda Singh Bahadur, the Mughal Subedars of Punjab inflicted heavy atrocities on the Sikhs to put an end to them. As a result, the Sikhs took refuge in the mountains and forests for self-defense. Here the Sikhs formed their small Jathas. In 1734 AD, Nawab Kapoor Singh formed two Jathas called Buddha Dal and Taruna Dal intending to unite the Sikhs. The Buddha Dal recruited Sikhs above 40 years of age, while the Taruna Dal recruited young Sikhs. In 1745 AD, 25 Jathas of Sikhs were formed. There were 100 Sikhs in each Jatha. Gradually the number of these Jathas increased to 65. On March 29, 1748, the Dal Khalsa was established in Amritsar to counter the atrocities of the Mughals and the attacks of Ahmad Shah Abdali. Twelve Jathas were formed under the Dal Khalsa. Each group had its own chief and flag. These Jathas later established their own 12 independent Sikh Misls in Punjab.