ਸਾਰ : ਬੰਮ ਬਹਾਦਰ


ਪ੍ਰਸ਼ਨ 2. ‘ਬੰਮ ਬਹਾਦਰ’ ਕਹਾਣੀ ਦਾ ਸਾਰ 150 ਸ਼ਬਦਾਂ ਵਿਚ ਲਿਖੋ।

ਉੱਤਰ : ਇਕ ਮਹਾਰਾਜੇ ਦਾ ਹਾਥੀ ਬੰਮ ਬਹਾਦਰ ਮਹੌਤ ਮਾਤਾਦੀਨ ਵਲੋਂ ਹਰ ਰੋਜ਼ ਆਪਣੇ ਰਾਤਬ ਵਿਚ ਚੋਰੀ ਕੀਤੇ ਜਾਣ ਕਰਕੇ ਹਾਥੀਖ਼ਾਨੇ ਵਿਚ ਖ਼ਰੂਦ ਮਚਾਈ ਰੱਖਦਾ ਸੀ, ਪਰ ਮਹਾਰਾਜ ਬੰਮ ਬਹਾਦਰ ਦੇ ਪਿਆਰ ਤੇ ਕੋਮਲਤਾ ਨੂੰ ਜਾਣਦੇ ਸਨ। ਇਸ ਕਰਕੇ ਜਿੱਦਣ ਉਹ ਆਪਣੀ ਨਵ-ਵਿਆਹੀ ਮਹਾਰਾਣੀ ਨਾਲ ਉਸ ਉੱਤੇ ਬੈਠ ਕੇ ਮਹੱਲਾਂ ਵਿਚ ਆਏ, ਤਾਂ ਕੋਈ ਬੰਮ ਦੀ ਗ਼ਲਤੀ ਨਾ ਕੱਢ ਸਕਿਆ। ਫਿਰ ਜਦੋਂ ਬੰਮ ਨਾਲ ਜਾਣ-ਪਛਾਣ ਕਰਾਉਣ ਮਗਰੋਂ ਮਹਾਰਾਣੀ ਮਹਾਰਾਜ ਦੀ ਇੱਛਾ ਅਨੁਸਾਰ ਉਸ ਨੂੰ ਦੇਖਣ ਲਈ ਗਈ ਤੇ ਉਸ ਲਈ ਬੂੰਦੀ ਦੇ ਲੱਡੂ ਬਣਵਾ ਕੇ ਲੈ ਗਈ, ਤਾਂ ਬੰਮ ਨੂੰ ਉਸ ਦੇ ਹੱਥੋਂ ਲੱਡੂ ਖਾ ਕੇ ਮਸਤੀ ਚੜ੍ਹ ਗਈ। ਪਰ ਮਾਤਾਦੀਨ ਨੇ ਲੱਡੂਆਂ ਬਦਲੇ ਬੰਮ ਦੇ ਰਾਤਬ ਵਿਚ ਹੋਰ ਕਮੀ ਕਰ ਦਿੱਤੀ, ਤਾਂ ਉਸ ਨੂੰ ਹੋਰ ਗੁੱਸਾ ਚੜ੍ਹ ਗਿਆ। ਮਹਾਰਾਣੀ ਹਫਤੇ ਵਿਚ ਦੋ ਵਾਰੀ ਬੰਮ ਨੂੰ ਮਿਲਣ ਜਾਂਦੀ ਤੇ ਉਹ ਉਸ ਦੇ ਹੱਥੋਂ ਲੱਡੂ ਜਾਂ ਪਰਾਉਂਠੇ ਖਾ ਕੇ ਉਸ ਨੂੰ ਸਿਰ ਉੱਤੇ ਬਿਠਾ ਕੇ ਸਲਾਮੀਆਂ ਦਿੰਦਾ। ਪਿੱਛੋਂ ਇਕ ਦਿਨ ਜਦੋਂ ਮਾਤਾਦੀਨ ਨੇ ਮਹਾਰਾਜ ਦੇ ਸ਼ਿਕਾਰ ਉੱਤੇ ਜਾਣ ਲਈ ਹੋਰ ਹਾਥੀ ਭੇਜ ਦਿੱਤਾ, ਤਾਂ ਬੰਮ ਨੇ ਗੁੱਸੇ ਵਿਚ ਮਾਤਾਦੀਨ ਨੂੰ ਪੈਰਾਂ ਹੇਠ ਮਲ ਸੁੱਟਿਆ ਤੇ ਫਿਰ ਸੰਗਲ ਤੁੜਾ ਕੇ ਉਸ ਦਾ ਕੋਠਾ ਢਾਹ ਦਿੱਤਾ। ਖ਼ਬਰ ਪਾ ਕੇ ਮਹਾਰਾਣੀ ਉਸ ਦੇ ਰਾਹ ਵਿਚ ਪੁੱਜੀ। ਬੰਮ ਆਪਣੇ ਰਾਹ ਵਿਚ ਆਉਣ ਵਾਲੇ ਹਰ ਬੰਦੇ ਉੱਤੇ ਆਪਣੀ ਸੁੰਡ ਵਿਚ ਭਰਿਆ ਗੰਦਾ ਪਾਣੀ ਸੁੱਟ ਰਿਹਾ ਸੀ, ਪਰ ਮਹਾਰਾਣੀ ਨੂੰ ਦੇਖ ਕੇ ਉਹ ਖੜ੍ਹਾ ਹੋ ਗਿਆ। ਮਹਾਰਾਣੀ ਨੇ ਸਮਝ ਲਿਆ ਕਿ ਮਾਤਾਦੀਨ ਨੇ ਉਸ ਨੂੰ ਦੁੱਖ ਦਿੱਤਾ ਹੈ। ਉਸ ਨੇ ਉਸ ਨੂੰ ਕਿਹਾ ਕਿ ਉਸ ਨੇ ਮਾਤਾਦੀਨ ਦੇ ਬੱਚਿਆਂ ਦੇ ਰਹਿਣ ਵਾਲਾ ਕੋਠਾ ਢਾਹ ਕੇ ਚੰਗਾ ਨਹੀਂ ਕੀਤਾ, ਜਿਸ ਦਾ ਹਰਜ਼ਾਨਾ ਉਸ ਨੂੰ ਆਪਣਾ ਅੱਧਾ ਰਾਤਬ ਕਟਾ ਕੇ ਭਰਨਾ ਪਵੇਗਾ। ਬੰਮ ਆਪਣੀ ਸੁੰਡ ਨਾਲ ਉਸ ਦੇ ਪੈਰਾਂ ਦੁਆਲੇ ਚੱਕਰ ਕੱਢ ਕੇ ਆਪਣੀ ਸਹਿਮਤੀ ਪ੍ਰਗਟ ਕਰ ਰਿਹਾ ਸੀ। ਇਸ ਪਿੱਛੋਂ ਸਾਰੇ ਜਣੇ ਮਹੱਲਾਂ ਵਿਚ ਪਹੁੰਚੇ। ਹੁਣ ਬੰਮ ਅੱਧੇ ਰਾਤਬ ਉੱਤੇ ਹੀ ਖ਼ੁਸ਼ ਸੀ। ਮਹਾਰਾਣੀ ਦੀ ਅਗਲੀ ਫੇਰੀ ਤੇ ਉਹ ਉਸ ਨੂੰ ਆਪਣੇ ਸਿਰ ਉੱਤੇ ਬਿਠਾ ਕੇ ਚੱਕਰ ਲਗਾਉਣ ਲੱਗ ਪਿਆ।



ਵਸਤੁਨਿਸ਼ਠ ਪ੍ਰਸ਼ਨ