ਸਾਰ : ਨਿਵੇਂ ਪਹਾੜਾਂ ਤੇ ਪਰਬਤ
ਪ੍ਰਸ਼ਨ : ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਨਿਵੇਂ ਪਹਾੜਾਂ ਤੇ ਪਰਬਤ’ ਨਾਂ ਦੇ ਸੁਹਾਗ ਵਿੱਚ ਇਹ ਦੱਸਿਆ ਗਿਆ ਹੈ ਕਿ ਧੀ ਦੇ ਵਿਆਹ ਸਮੇਂ ਧੀ ਵਾਲਿਆਂ ਨੂੰ ਨਿਵਣਾ ਪੈਂਦਾ ਹੈ। ਲਾਡਲੀ ਧੀ ਦਾ ਵਿਆਹ ਕਰਨ ਵਾਲ਼ਾ ਬਾਬਲ ਨਿਵਿਆ ਹੈ ਪਰ ਰੋਂਦੇ ਬਾਬਲ ਨੂੰ ਕਿਹਾ ਗਿਆ ਹੈ ਕਿ ਇਹ ਤਾਂ ਜੱਗ ‘ਤੇ ਹੁੰਦੀ ਹੀ ਆਈ ਹੈ। ਇਸ ਲਈ ਉਹ ਕਿਉਂ ਰੋ ਰਿਹਾ ਹੈ ! ਜਾਂ ਫਿਰ ਲਾਡਲੀ ਧੀ ਦਾ ਤਾਇਆ ਨਿਵਿਆ ਹੈ ਜਿਸ ਨੇ ਧੀ ਵਿਆਹੀ ਹੈ। ਪਰ ਉਹ ਵੀ ਕਿਉਂ ਰੋਂਦਾ ਹੈ। ਇਹ ਤਾਂ ਜੱਗ ਨਾਲ ਹੁੰਦੀ ਹੀ ਆਈ ਹੈ। ਧੀ ਵਾਲਿਆਂ ਨੂੰ ਨਿਵਣਾ ਹੀ ਪੈਂਦਾ ਹੈ ਭਾਵੇਂ ਕਿ ਆਰਥਿਕ ਪੱਖੋਂ ਉਹ ਪਹਾੜ ਜਿੱਡੇ ਉੱਚੇ ਹੀ ਕਿਉਂ ਨਾ ਹੋਣ।
ਇੱਕ-ਦੋ ਸ਼ਬਦਾਂ ਜਾਂ ਇੱਕ ਸਤਰ/ਇੱਕ ਵਾਕ ਦੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਅਨੁਸਾਰ ਧੀ ਦੇ ਮਾਪਿਆਂ ਨੂੰ ਨਿਵਣਾ ਪੈਂਦਾ ਹੈ ਜਾਂ ਸਹੁਰਿਆਂ ਨੂੰ?
ਉੱਤਰ : ਮਾਪਿਆਂ ਨੂੰ ।
ਪ੍ਰਸ਼ਨ 2. ਬਾਬਲ/ਤਾਏ ਦੇ ਨੀਵੇਂ ਹੋਣ ਸਮੇਂ ਧੀ ਨੂੰ ਕੀ ਮਹਿਸੂਸ ਹੁੰਦਾ ਹੈ?
ਉੱਤਰ : ਜਿਵੇਂ ਪਹਾੜ ਨਿਵੇ ਹੋਣ।
ਪ੍ਰਸ਼ਨ 3. ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਵਿੱਚ ਬਾਬਲ ਨੂੰ ਕੌਣ ਦਿਲਾਸਾ ਦਿੰਦਾ ਹੈ?
ਉੱਤਰ : ਉਸ ਦੀ ਧੀ।
ਪ੍ਰਸ਼ਨ 4. ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਵਿੱਚ ਤਾਏ ਨੂੰ ਕੋਣ ਦਿਲਾਸਾ ਦਿੰਦਾ ਹੈ?
ਉੱਤਰ : ਭਤੀਜੀ।
ਪ੍ਰਸ਼ਨ 5. ‘ਨਿਵੇਂ ਪਹਾੜਾਂ ਤੇ ਪਰਬਤ’ ਸੁਹਾਗ ਵਿੱਚ ਲਾਡੇ ਤੋਂ ਕੀ ਭਾਵ ਹੈ?
ਉੱਤਰ : ਲਾਡਲੀ ਧੀ।
ਪ੍ਰਸ਼ਨ 6. ਬਾਬਲ/ਤਾਇਆ ਕਿਸ ਨੂੰ ਪੈਲਾਂ ਪਾਉਂਦੇ ਦੇਖ ਕੇ ਛਮ-ਛਮ ਰੋਂਦਾ ਹੈ?
ਉੱਤਰ : ਮੋਰਾਂ ਨੂੰ।