CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਸਾਂਝ : ਬਹੁ ਵਿਕਲਪੀ ਪ੍ਰਸ਼ਨ


ਸਾਂਝ : ਬਹੁ ਵਿਕਲਪੀ ਪ੍ਰਸ਼ਨ


ਪ੍ਰਸ਼ਨ 1. ‘ਸਾਂਝ’ ਕਹਾਣੀ ਕਿਸ ਦੀ ਹੈ?

(ੳ) ਸੁਜਾਨ ਸਿੰਘ ਦੀ

(ਅ) ਪ੍ਰੇਮ ਪ੍ਰਕਾਸ਼ ਦੀ

(ੲ) ਕਰਤਾਰ ਸਿੰਘ ਦੁੱਗਲ ਦੀ

(ਸ) ਗੁਲਜ਼ਾਰ ਸਿੰਘ ਸੰਧੂ ਦੀ

ਪ੍ਰਸ਼ਨ 2. ਸੁਜਾਨ ਸਿੰਘ ਦੀ ਕਹਾਣੀ ਕਿਹੜੀ ਹੈ?

(ੳ) ਨੀਲੀ

(ਅ) ਸਾਂਝ

(ੲ) ਮਾੜਾ ਬੰਦਾ

(ਸ) ਘਰ ਜਾਹ ਆਪਣੇ

ਪ੍ਰਸ਼ਨ 3. ਸੁਜਾਨ ਸਿੰਘ ਰਚਿਤ ਕਹਾਣੀ ‘ਸਾਂਝ’ ਵਿਚਲੇ ਪ੍ਰੋਫੈਸਰ ਪਾਤਰ ਦਾ ਪੂਰਾ ਨਾਂ ਕੀ ਹੈ?

(ੳ) ਪ੍ਰੋ. ਮੋਹਣ ਸਿੰਘ

(ਅ) ਦਇਆ ਰਾਮ

(ੲ) ਐਲ਼. ਕੇ. ਮਲਿਕ

(ਸ) ਪ੍ਰੋ. ਐੱਮ. ਐੱਲ. ਮਲ਼ੋਤਰਾ

ਪ੍ਰਸ਼ਨ 4. ਪ੍ਰੋਫੈਸਰ ਕੀ ਕਰਦਾ ਕਾਲਜ ਵਿੱਚੋਂ ਨਿਕਲਿਆ ਸੀ?

(ੳ) ਮੋਬਾਈਲ ‘ਤੇ ਗੱਲਾਂ ਕਰਦਾ-ਕਰਦਾ

(ਅ) ਕੁਝ ਸੋਚਦਾ-ਸੋਚਦਾ

(ੲ) ਕੁਝ ਪੜ੍ਹਦਾ-ਪੜ੍ਹਦਾ

(ਸ) ਕੁਝ ਯਾਦ ਕਰਦਾ-ਕਰਦਾ

ਪ੍ਰਸ਼ਨ 5. ਪ੍ਰੋਫੈਸਰ ਨੂੰ ਸਾਈਕਲ ਚਲਾਉਂਦਿਆਂ ਬਚਪਨ ਵਿੱਚ ਪੜ੍ਹੀ ਕਿਸ ਭਾਸ਼ਾ ਦੀ ਕਵਿਤਾ ਯਾਦ ਆਈ?

(ੳ) ਉਰਦੂ

(ਅ) ਹਿੰਦੀ

(ੲ) ਅੰਗ੍ਰੇਜ਼ੀ

(ਸ) ਪੰਜਾਬੀ

ਪ੍ਰਸ਼ਨ 6. ਕੱਚੀ ਸੜਕ ‘ਤੇ ਕੀ ਖੱਬੇ-ਸੱਜੇ ਡੋਲਦਾ, ਵਲ਼ ਖਾਂਦਾ ਹੌਲੀ-ਹੌਲੀ ਵਧ ਰਿਹਾ ਸੀ?

(ੳ) ਨਾਗ

(ਅ) ਪ੍ਰੋਫੈਸਰ

(ੲ) ਸਾਈਕਲ

(ਸ) ਨਸ਼ਈ

ਪੂਰਨ 7. ਇਤਿਹਾਸਿਕ ਗੁਰਦਵਾਰੇ ਦੇ ਦਰਵਾਜ਼ੇ ਕੋਲ ਸਵਾਰੀਆਂ ਬੱਸ ਦਾ ਇੰਤਜ਼ਾਰ ਕਿੱਥੇ ਕਰ ਰਹੀਆਂ ਸਨ?

(ੳ) ਅੰਬ ਦੇ ਰੁੱਖ ਹੇਠਾਂ

(ਅ) ਪਿੱਪਲ ਦੇ ਰੁੱਖ ਹੇਠਾਂ

(ੲ) ਧਰੇਕ ਦੇ ਹੇਠਾਂ

(ਸ) ਅੱਜ ਦੀਆਂ ਝਾੜੀਆਂ ਹੇਠਾਂ

ਉਹ ਪ੍ਰਬਨ 8. ‘ਸਾਂਝ’ ਕਹਾਣੀ ਦੀਆਂ ਘਟਨਾਵਾਂ ਕਿਸ ਦੇਸੀ ਮਹੀਨੇ ਦੇ ਪਹਿਲੇ ਦਿਨ ਨਾਲ ਸੰਬੰਧਿਤ ਹਨ?

(ੳ) ਚੇਤ/ਚੇਤਰ

(ਅ) ਜੇਠ

(ੲ) ਸਾਵਣ

(ਸ) ਭਾਦੋਂ

ਪ੍ਰਸ਼ਨ 9. ਕਿਸ ਮਹੀਨੇ ਦੀ ਧੁੱਪ ਨੇ ਕਈਆਂ ਥਾਂਵਾਂ ਤੋਂ ਸੜਕ ਦੀ ਲੁੱਕ ਨੂੰ ਪਿਘਲਾ ਦਿੱਤਾ ਸੀ?

(ੳ) ਹਾੜ੍ਹ ਮਹੀਨੇ ਦੀ

(ਅ) ਜੇਠ ਮਹੀਨੇ ਦੀ

(ੲ) ਭਾਦੋਂ ਮਹੀਨੇ ਦੀ

(ਸ) ਸਾਵਣ ਮਹੀਨੇ ਦੀ

ਪ੍ਰਸ਼ਨ 10. ਪਿਘਲੀ ਹੋਈ ਲੁੱਕ ਕਿਸ ਨੂੰ ਪਕੜ ਰਹੀ ਸੀ?

(ੳ) ਪੈਰਾਂ ਨੂੰ

(ਅ) ਸਾਈਕਲ ਦੇ ਪਹੀਆਂ ਨੂੰ

(ੲ) ਪੈਦਲ ਚੱਲਣ ਵਾਲਿਆਂ ਦੇ ਪੈਰਾਂ ਨੂੰ

(ਸ) ਕਾਰ ਦੇ ਪਹੀਆਂ ਨੂੰ

ਪ੍ਰਸ਼ਨ 11. ਕਿਸ ਦੇ ਝਾੜਾਂ ਦੀ ਬਹਾਰ ਦੇਖਣ ਵਾਲੀ ਸੀ?

(ੳ) ਫੁੱਲਾਂ ਦੇ

(ਅ) ਫਲੀਆਂ ਦੇ

(ੲ) ਅੱਕ ਦੇ

(ਸ) ਮਲ੍ਹਿਆਂ ਦੇ

ਪ੍ਰਸ਼ਨ 12. ਸਾਈਕਲ ਕਿਸ ਦੀ ਸਵਾਰੀ ਹੈ?

(ੳ) ਆਮ ਲੋਕਾਂ ਦੀ

(ਅ) ਮਰਦਾਂ ਦੀ

(ੲ) ਅਮੀਰਾਂ ਦੀ

(ਸ) ਗ਼ਰੀਬਾਂ ਦੀ

ਪ੍ਰਸ਼ਨ 13. ਭਾਰਤ ਹਾਲੀ ਮਸੀ ………. ਦੇ ਜੁਗ ਤੱਕ ਪਹੁੰਚਿਆ ਹੈ। ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?

(ੳ) ਗੱਡੇ

(ਅ) ਟਾਂਗੇ

(ੲ) ਰੇੜ੍ਹੇ

(ਸ) ਸਾਈਕਲ

ਪ੍ਰਸ਼ਨ 14. ਸਾਈਕਲ-ਕਾਲ ਕਿਸ ਦਾ ਸੂਚਕ ਹੈ?

(ੳ) ਭਾਰਤ ਦੀ ਤਾਕਤ ਦਾ

(ਅ) ਭਾਰਤ ਦੀ ਤਰੱਕੀ ਦਾ

(ੲ) ਭਾਰਤ ਦੀ ਪ੍ਰਗਤੀ ਦਾ

(ਸ) ਭਾਰਤ ਦੀ ਗਰੀਬੀ ਦਾ

ਪ੍ਰਸ਼ਨ 15. ਪ੍ਰੋਫੈਸਰ ਨੇ ਕਿਸ ਕੰਮ ਨੂੰ ਆਪਣੀ ਹੱਤਕ ਸਮਝਿਆ?

(ੳ) ਸੜਕ ਤੋਂ ਖੱਬੇ ਬੰਨੇ ਹੇਠਾਂ ਉਤਰਨ ਨੂੰ

(ਅ) ਲਾਲ ਚੀਰੇ ਵਾਲੇ ਸਾਈਕਲ ਸਵਾਰ ਤੋਂ ਪਿੱਛੇ ਰਹਿ ਜਾਣ ਨੂੰ

(ੲ) ਲਾਲ ਚੀਰੇ ਵਾਲੇ ਸਾਈਕਲ ਸਵਾਰ ਦੇ ਅੱਗੇ ਨਿਕਲ ਜਾਣ ਨੂੰ

(ਸ) ਲਾਲ ਚੀਰੇ ਵਾਲੇ ਸਾਈਕਲ ਸਵਾਰ ਨੂੰ ਅੱਗੇ ਨਿਕਲਨ ਦੇਣ ਨੂੰ

ਪ੍ਰਸ਼ਨ 16. ਕਿਸ ਹਾਲਤ ਵਿੱਚ ਪ੍ਰੋਫੈਸਰ ਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ?

(ੳ) ਨਿਯਮਾਂ ਦੀ ਪਰਵਾਹ ਨਾ ਕਰਨ ਦੀ ਹਾਲਤ ਵਿੱਚ

(ਅ) ਜੇਕਰ ਸੜਕ ਬਹੁਤ ਚੌੜੀ ਹੁੰਦੀ

(ੲ) ਜੇਕਰ ਸੜਕ ‘ਤੇ ਬਹੁਤੀ ਭੀੜ ਨਾ ਹੁੰਦੀ

(ਸ) ਜੇਕਰ ਉਸ ਕੋਲ ਕਾਰ ਹੁੰਦੀ

ਪ੍ਰਸ਼ਨ 17. ਧੂੜ ਦੀ ਧੁੰਦ ਵਿੱਚੋਂ ਪ੍ਰੋਫੈਸਰ ਨੂੰ ਕੋਣ ਸੜਕ ‘ਤੇ ਚੜ੍ਹਦਾ ਦਿਸਿਆ?

(ੳ) ਕਿਸਾਨ ਸਾਈਕਲ-ਸਵਾਰ

(ਅ) ਬੱਸ ‘ਤੇ ਚੜ੍ਹਨ ਵਾਲੀ ਸਵਾਰੀ

(ੲ) ਇੱਕ ਬੁੱਢਾ ਵਿਅਕਤੀ

(ਸ) ਸੜਕ ਪਾਰ ਕਰਨ ਵਾਲਾ

ਪ੍ਰਸ਼ਨ 18. ਬੁੱਚੀ/ਤੀਵੀਂ ਤੋਂ ਕਿੰਨਾ ਅੱਗੇ ਜਾ ਕੇ ਪ੍ਰੋਫੈਸਰ ਦਾ ਸਾਈਕਲ ਰੁਕ ਗਿਆ?

(ੳ) ਅੱਧ ਫ਼ਰਲਾਂਗ

(ਅ) ਇੱਕ ਫ਼ਰਲਾਂਗ

(ੲ) ਲਗਪਗ ਇੱਕ ਫਰਲਾਂਗ

(ਸ) ਦੋ ਫ਼ਰਲਾਂਗ

ਪ੍ਰਸ਼ਨ 19. ਪ੍ਰੋਫੈਸਰ ਨੂੰ ਕੌਣ ਪੱਥਰ-ਦਿਲ ਜਾਪਿਆ?

(ੳ) ਬੁੱਢੀ ਮਾਈ

(ਅ) ਬੱਸ ਦੀ ਸਵਾਰੀ

(ੲ) ਲਾਲ ਚੀਰੇ ਵਾਲਾ ਸਾਈਕਲ-ਸਵਾਰ

(ਸ) ਬੱਸ ‘ਚੋਂ ਉੱਤਰਿਆ ਵਿਅਕਤੀ

ਪ੍ਰਸ਼ਨ 20. ਕਿਸ ਨੂੰ ਆਪਣੀ ਗ਼ਲਤੀ ਠੀਕ ਕਰਦਿਆਂ ਖ਼ੁਸ਼ੀ ਪ੍ਰਤੀਤ ਹੋ ਰਹੀ ਸੀ?

(ੳ) ਲਾਲ ਚੀਰੇ ਵਾਲੇ ਨੂੰ

(ਅ) ਪ੍ਰੋਫੈਸਰ ਨੂੰ

(ੲ) ਬੁੱਢੀ ਨੂੰ

(ਸ) ਬੱਸ ਦੀ ਸਵਾਰੀ ਨੂੰ

ਪ੍ਰਸ਼ਨ 21. ‘ਸਾਂਝ’ ਕਹਾਣੀ ਵਿੱਚ ਬੁੱਢੀ ਮਾਈ ਨੇ ਕਿਹੜੇ ਪਿੰਡ ਜਾਣਾ ਸੀ?

(ੳ) ਬਾਗਾਂ ਵਾਲੇ

(ਅ) ਸਹੇੜੇ

(ੲ) ਮੋਰਾਂ ਵਾਲੇ

(ਸ) ਬਹਾਦਰਪੁਰ

ਪ੍ਰਸ਼ਨ 22. ਕਿਸ ਨੂੰ ਚੰਗੀ ਤਰ੍ਹਾਂ ਨਹੀਂ ਸੀ ਦਿਸਦਾ?

(ੳ) ਲਾਲ ਚੀਰੇ ਵਾਲੇ ਨੂੰ

(ਅ) ਪ੍ਰੋਫੈਸਰ ਦੇ ਭਰਾ ਨੂੰ

(ੲ) ਬੱਸ ਵਿੱਚ ਬੈਠੀ ਇੱਕ ਸਵਾਰੀ ਨੂੰ

(ਸ) ਬੁੱਢੀ ਮਾਈ ਨੂੰ

ਪ੍ਰਸ਼ਨ 23. “ਹਾੜੇ-ਹਾੜੇ, ਬੀਰ, ਓਥੋਂ ਤੀਕਣ ਈ ਲੈ ਚੱਲ।” ਇਹ ਸ਼ਬਦ ਕਿਸ ਦੇ ਕਹੇ ਹੋਏ ਸਨ?

(ੳ) ਸਵਾਰੀ ਦੇ

(ਅ) ਬੁੱਢੀ ਮਾਈ ਦੇ

(ੲ) ਕੁੜੀ ਦੇ

(ਸ) ਸਾਈਕਲ-ਸਵਾਰ ਦੇ

ਪ੍ਰਸ਼ਨ 24. ‘ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ’ ਵਾਲੀ ਅਖਾਉਤ ਕਿਸ ਨੂੰ ਯਾਦ ਆਈ?

(ੳ) ਪ੍ਰੋਫੈਸਰ ਨੂੰ

(ਅ) ਲਾਲ ਚੀਰੇ ਵਾਲੇ ਨੂੰ

(ੲ) ਬੁੱਢੀ ਮਾਈ ਨੂੰ

(ਸ) ਬੱਸ ਵਿੱਚ ਬੈਠੀ ਸਵਾਰੀ ਨੂੰ

ਪ੍ਰਸ਼ਨ 25. “ਮਾਈ, ਬਹਿ ਜਾ ਪਿੱਛੇ।” ਇਹ ਸ਼ਬਦ ਕਿਸ ਦੇ ਹਨ?

(ੳ) ਬਜ਼ੁਰਗ ਦੇ

(ਅ) ਬੱਸ ਕੰਡਕਟਰ ਦੇ

(ੲ) ਲਾਲ ਚੀਰੇ ਵਾਲੇ ਦੇ

(ਸ) ਪ੍ਰੋਫ਼ੈਸਰ ਦੇ

ਪ੍ਰਸ਼ਨ 26, ਪ੍ਰੋਫੈਸਰ ਨੂੰ ਬੁੱਢੀ ਮਾਈ ਦੇ ਪਹਿਰਾਵੇ ਵਿੱਚੋਂ ਕੀ ਝਲਕਿਆ?

(ੳ) ਅਮੀਰੀ

(ਅ) ਗਰੀਬੀ

(ੲ) ਸ਼ਰਮ

(ਸ) ਫ਼ਕੀਰੀ

ਪ੍ਰਸ਼ਨ 27. ਪ੍ਰੋਫੈਸਰ ਦੇ ਮਨ ਵਿੱਚ ਬੁੱਢੀ ਮਾਈ ਬਾਰੇ ਕੀ ਖਿਆਲ ਆਉਂਦਾ ਹੈ?

(ੳ) ਉਸ ਵੱਲ ਧਿਆਨ ਨਾ ਦੇਵੇ

(ਅ) ਉਸ ਨੂੰ ਡਾਂਟ ਦੇਵੇ

(ੲ) ਉਸ ਦੀ ਮਦਦ ਨਾ ਕਰੋ

(ਸ) ਉਸ ਨੂੰ ਆਪਣੇ ਘਰ ਲੈ ਜਾਵੇ

ਪ੍ਰਸ਼ਨ 28. ਬੁੱਢੀ ਮਾਈ ਦਾ ਪਿੰਡ ਵਿੱਚ ਕਿਸ ਤੋਂ ਸਿਵਾਏ ਕੁਝ ਵੀ ਨਹੀਂ ਸੀ?

(ੳ) ਇੱਕ ਕਮਰੇ ਤੋਂ

(ਅ) ਇੱਕ ਝੁੱਗੀ ਤੋਂ

(ੲ) ਇੱਕ ਬੱਚੇ ਤੋਂ

(ਸ) ਇੱਕ ਹਮਦਰਦ ਤੋਂ

ਪ੍ਰਸ਼ਨ 29. ਕੌਣ ਆਪ ਕਿਸੇ ਦੇ ਘਰੋਂ ਕੁਝ ਮੰਗਣ ਲਈ ਨਹੀਂ ਸੀ ਜਾਂਦੀ?

(ੳ) ਬੁੱਢੀ ਮਾਈ

(ਅ) ਬੁੱਢੀ ਮਾਈ ਦੀ ਧੀ

(ੲ) ਬੁੱਢੀ ਮਾਈ ਦੀ ਪੋਤੀ

(ਸ) ਬੁੱਢੀ ਮਾਈ ਦੀ ਹਮਾਇਤ ਕਰਨ ਵਾਲੀ

ਪ੍ਰਸ਼ਨ 30. ਪ੍ਰੋਫੈਸਰ ਬੁੱਢੀ ਮਾਈ ਨੂੰ ਬੱਸ ‘ਤੇ ਕਿਉਂ ਨਾ ਬਿਠਾ ਸਕਿਆ?

(ੳ) ਜੇਬ ਵਿੱਚ ਪੂਰੇ ਪੈਸੇ ਨਾ ਹੋਣ ਕਾਰਨ

(ਅ) ਬੱਸ ਖ਼ਰਾਬ ਹੋਣ ਕਾਰਨ

(ੲ) ਲਾਲ ਚੀਰੇ ਵਾਲੇ ਦੇ ਵਿਰੋਧ ਕਾਰਨ

(ਸ) ਬੁੱਢੀ ਮਾਈ ਦੀ ਬੱਸ ਵਿੱਚ ਬੈਠਣ ਦੀ ਇੱਛਾ ਨਾ ਹੋਣ ਕਾਰਨ

ਪ੍ਰਸ਼ਨ 31. ਪ੍ਰੋਫੈਸਰ ਦੀ ਜੇਬ ਵਿੱਚ ਕਿਨੇ ਪੈਸੇ ਸਨ?

(ੳ) ਸੌ ਰੁਪਏ

(ਅ) ਅੱਠ ਆਨੇ

(ੲ) ਤੀਹ ਨਵੇਂ ਪੈਸੇ

(ਸ) ਦੋ ਸੌ ਰੁਪਏ

ਪ੍ਰਸ਼ਨ 32. “ਉਹ ਅੱਗੋਂ ਦਿਨ ਢਲੇ ਤੁਰੇ ਤੇ ਮੂਰਖਤਾ ਨਾਲ ਪੈਰ ਨਾ ਸਾੜੇ।” ਇਹ ਸ਼ਬਦ ਕਿਸ ਨੇ ਕਹੇ?

(ੳ) ਲਾਲ ਚੀਰੇ ਵਾਲੇ ਨੋਜਵਾਨ ਨੇ

(ਅ) ਬੁੱਢੀ ਮਾਈ ਨੇ

(ੲ) ਪ੍ਰੋਫੈਸਰ ਨੇ

(ਸ) ਬੱਸ ਦੀ ਮਰਦ ਸਵਾਰੀ ਨੇ

ਪ੍ਰਸ਼ਨ 33. ਜਮਾਤ ਵਿੱਚ ਗੱਪਾਂ ਮਾਰਨ ਦੀ ਕਿਸ ਦੀ ਆਦਤ ਨਹੀਂ ਸੀ?

(ੳ) ਦਿਨੇਸ਼ ਦੀ

(ਅ) ਅਧਿਆਪਕ ਦੀ

(ੲ) ਪ੍ਰੋਫੈਸਰ ਦੀ

(ਸ) ਮਨੀਟਰ ਦੀ

ਪ੍ਰਸ਼ਨ 34. ਪ੍ਰੋਫੈਸਰ ਨੂੰ ਕਿਸੇ ਕੋਲੋਂ ਪੈਸੇ ਮੰਗਣ ‘ਤੇ ਕੀ ਖੁੱਸ ਜਾਣ ਦਾ ਡਰ ਸੀ?

(ੳ) ਇੱਜ਼ਤ

(ਅ) ਅਮੀਰੀ

(ੲ) ਨੌਕਰੀ

(ਸ) ਸਲਾਮਾਂ

ਪ੍ਰਸ਼ਨ 35. ਕੌਣ ਪ੍ਰੋਫੈਸਰ ਨੂੰ ਘਿਰਨਾ ਭਰੀ ਨਜ਼ਰ ਨਾਲ ਦੇਖਦਾ ਰਿਹਾ?

(ੳ) ਬੱਸ ਕੰਡਕਟਰ

(ਅ) ਕਮੇਟੀ ਦੀ ਚੌਕੀ ਦਾ ਬਾਬੂ

(ੲ) ਕਮੇਟੀ ਦੇ ਦਫ਼ਤਰ ਦਾ ਬਾਬੂ

(ਸ) ਕਮੇਟੀ ਦੀ ਚੌਕੀ ਦਾ ਸੇਵਾਦਾਰ

ਪ੍ਰਸ਼ਨ 36. ਪ੍ਰੋਫੈਸਰ ਕਿਸ-ਕਿਸ ਵਿਚਕਾਰ ਝੂਟੇ ਲੈਂਦਾ ਰਿਹਾ?

(ੳ) ਹਾਂ ਤੇ ਨਾਂਹ ਵਿਚਕਾਰ

(ਅ) ਸੱਚ ਤੇ ਝੂਠ ਵਿਚਕਾਰ

(ੲ) ਚਾਨਣ ਤੇ ਹਨੇਰੇ ਵਿਚਕਾਰ

(ਸ) ਨੇਕੀ ਤੇ ਮਜਬੂਰੀ ਵਿਚਕਾਰ

ਪ੍ਰਸ਼ਨ 37. ਪ੍ਰੋਫੈਸਰ ਅੰਤ ਕਿਸ ਦੇ ਹੱਥੋਂ ਹਾਰ ਖਾ ਬੈਠਾ?

(ੳ) ਝੂਠ ਦੇ

(ਅ) ਫਰੇਬ ਦੇ

(ੲ) ਨੇਕੀ ਦੇ

(ਸ) ਮਜਬੂਰੀ ਦੇ

ਪ੍ਰਸ਼ਨ 38. ਲਾਲ ਚੀਰੇ ਵਾਲੇ ਦੇ ਸਾਈਕਲ ਦੇ ਕੈਰੀਅਰ ‘ਤੇ ਬੁੱਢੀ ਮਾਈ ਨੂੰ ਕਿਸ ਨੇ ਬਿਠਾਇਆ?

(ੳ) ਇੱਕ ਨੌਜਵਾਨ ਨੇ

(ਅ) ਇੱਕ ਦੁਕਾਨਦਾਰ ਨੇ

(ੲ) ਪ੍ਰੋਫੈਸਰ ਨੇ

(ਸ) ਲਾਲ ਚੀਰੇ ਵਾਲੇ ਨੇ ਆਪ

ਪ੍ਰਸ਼ਨ 39. ਲਾਲ ਚੀਰੇ ਵਾਲਾ ਜਿਸ ਨੂੰ ਓਪਰਾ ਸਮਝਦਾ ਸੀ ਉਹ ਉਸ ਦਾ ਆਪਣਾ ਹੀ ਨਿਕਲ ਆਇਆ। ਉਹ ਕੌਣ ਸੀ?

(ੳ) ਬੁੱਢੀ ਮਾਈ

(ਅ) ਬੱਸ ਦੀ ਸਵਾਰੀ

(ੲ) ਪ੍ਰੋਫੈਸਰ

(ਸ) ਵਿਦਿਆਰਥੀ

ਪ੍ਰਸ਼ਨ 40. ਅੱਖਾਂ ਹੀ ਅੱਖਾਂ ਨਾਲ ਉਸ ਨੇ ਪ੍ਰੋਫੈਸਰ ਨਾਲ ……… ਪਾ ਲਈ। ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਵੇਗਾ?

(ੳ) ਗਲਵੱਕੜੀ

(ਅ) ਦੋਸਤੀ

(ੲ) ਜੱਫੀ

(ਸ) ਸਾਂਝ