CBSEClass 9th NCERT PunjabiEducationPunjab School Education Board(PSEB)

ਸਾਂਝੀ ਕੰਧ : ਬਹੁ ਵਿਕਲਪੀ ਪ੍ਰਸ਼ਨ


ਪ੍ਰਸ਼ਨ 1. ਸੰਤੋਖ ਸਿੰਘ ਧੀਰ ਦੀ ਰਚੀ ਹੋਈ ਕਹਾਣੀ ਕਿਹੜੀ ਹੈ?

(ੳ) ਮੁਰਕੀਆਂ

(ਅ) ਕੱਲੋ

(ੲ) ਸਾਂਝੀ ਕੰਧ

(ਸ) ਬੱਸ ਕੰਡਕਟਰ

ਪ੍ਰਸ਼ਨ 2. ਦਰਬਾਰਾ/ਨਾਹਰ ਸਿੰਘ ਅਕਾਲੀ/ਰਾਮ ਕੌਰ ਕਿਹੜੀ ਕਹਾਣੀ ਦੇ ਪਾਤਰ ਹਨ?

(ੳ) ਜਨਮ ਦਿਨ

(ਅ) ਮੁਰਕੀਆਂ

(ੲ) ਸਾਂਝੀ ਕੰਧ

(ਸ) ਕੱਲੋ

ਪ੍ਰਸ਼ਨ 3. ਧੰਮਾ ਸਿੰਘ ਸਰਪੰਚ/ਟੁੰਡਾ ਲੰਬੜਦਾਰ/ਰਤਨ ਪਟਵਾਰੀ ਤੇ ਕਪੂਰ ਸਿੰਘ ਕਿਹੜੀ ਕਹਾਣੀ ਦੇ ਪਾਤਰ ਹਨ?

(ੳ) ਬੱਸ ਕੰਡਕਟਰ

(ਅ) ਮੁਰਕੀਆਂ

(ੲ) ਸਾਂਝੀ ਕੰਧ

(ਸ) ਬਾਕੀ ਸਭ ਸੁੱਖ ਸਾਂਦ ਹੈ

ਪ੍ਰਸ਼ਨ 4. ਕਹਾਣੀ ‘ਸਾਂਝੀ ਕੰਧ’ ਦੇ ਪਾਤਰ ਕਪੂਰ ਸਿੰਘ ਦੀ ਆਰਥਿਕ ਅਵਸਥਾ ਕਿਹੋ ਜਿਹੀ ਹੈ?

(ੳ) ਆਰਥਿਕ ਪੱਖੋਂ ਕਮਜ਼ੋਰ

(ਅ) ਚੰਗਾ ਸ਼ਾਹੂਕਾਰ

(ੲ) ਦਰਮਿਆਨੇ ਦਰਜੇ ਦੀ

(ਸ) ਕੰਗਾਲੀ ਦੀ ਹਾਲਤ

ਪ੍ਰਸ਼ਨ 5. ‘ਸਾਂਝੀ ਕੰਧ’ ਕਹਾਣੀ ਦਾ ਮੁਖ ਪਾਤਰ ਕੌਣ ਹੈ?

(ੳ) ਦਰਬਾਰਾ

(ਅ) ਕਪੂਰ ਸਿੰਘ

(ੲ) ਹਰਬੰਸੋ

(ਸ) ਧੰਮਾ ਸਿੰਘ (ਸਰਪੰਚ)

ਪ੍ਰਸ਼ਨ 6. ਕਪੂਰ ਸਿੰਘ ਦੀ ਮਕਾਨ ਦੀ ਖੱਬੀ ਬਾਹੀ ਦੀ ਸਾਂਝੀ ਕੰਧ ਦਾ ਕਿਸ ਨਾਲ ਝਗੜਾ ਸੀ?

(ੳ) ਰਾਮ ਸਿੰਘ ਨਾਲ

(ਅ) ਟੁੰਡਾ ਲੰਬੜਦਾਰ ਨਾਲ

(ੲ) ਦਰਬਾਰੇ ਨਾਲ

(ਸ) ਰਤਨ ਪਟਵਾਰੀ ਨਾਲ

ਪ੍ਰਸ਼ਨ 7. ਪਿੰਡ ਵਿੱਚ ਹੋਏ ਹਾਦਸੇ ਵਿੱਚ ਕਿਸ ਦਾ ਸਾਰਾ ਘਰ ਢਹਿ ਗਿਆ ਸੀ?

(ੳ) ਦਰਬਾਰੇ ਦਾ

(ਅ) ਕਪੂਰ ਸਿੰਘ ਦਾ

(ੲ) ਨਾਹਰ ਸਿੰਘ ਦਾ

(ਸ) ਰਾਮ ਸਿੰਘ ਦਾ

ਪ੍ਰਸ਼ਨ 8. ਕਪੂਰ ਸਿੰਘ ਦੇ ਮਕਾਨ ਦੇ ਸੱਜੇ ਪਾਸੇ ਦੀ ਕੰਧ ਕਿਸ ਨਾਲ ਸਾਂਝੀ ਸੀ?

(ੳ) ਧੰਮਾ ਸਿੰਘ ਸਰਪੰਚ ਨਾਲ

(ਅ) ਟੁੰਡਾ ਲੰਬੜਦਾਰ ਨਾਲ

(ੲ) ਰਤਨ ਪਟਵਾਰੀ ਨਾਲ

(ਸ) ਚਾਚੀ ਰਾਮ ਕੌਰ ਨਾਲ

ਪ੍ਰਸ਼ਨ 9. ਕਪੂਰ ਸਿੰਘ ਦੇ ਪਿਛਵਾੜੇ ਕਿਸ ਦਾ ਮਕਾਨ ਹੈ?

(ਓ) ਰਾਮ ਸਿੰਘ ਦਾ

(ਅ) ਚੰਨਣ ਸਿੰਘ ਚੀਨੀਏਂ ਦਾ

(ੲ) ਨਾਹਰ ਸਿੰਘ ਅਕਾਲੀ ਦਾ

(ਸ) ਹਰਬੰਸੋ ਦਾ

ਪ੍ਰਸ਼ਨ 10. ਦਸ ਵਿਘੇ ਜ਼ਮੀਨ ਕਿਸ ਨੇ ਗਹਿਣੇ ਰੱਖੀ?

(ੳ) ਕਪੂਰ ਸਿੰਘ ਨੇ

(ਅ) ਰਾਮ ਸਿੰਘ ਨੇ

(ੲ) ਨਾਹਰ ਸਿੰਘ ਨੇ

(ਸ) ਚੰਨਣ ਸਿੰਘ ਚੀਨੀਏਂ ਨੇ

ਪ੍ਰਸ਼ਨ 11. ਕਹਾਣੀ ‘ਸਾਂਝੀ ਕੰਧ’ ਵਿੱਚ ਦਰਬਾਰਾ ਕਪੂਰ ਸਿੰਘ ਦਾ ਕੀ ਲੱਗਦਾ ਸੀ?

(ੳ) ਮਾਮੇ ਦਾ ਪੁੱਤ

(ਅ) ਚਾਚੇ ਦਾ ਪੁੱਤ

(ੲ) ਸਾਲੇ ਦਾ ਪੁੱਤ

(ਸ) ਤਾਏ ਦਾ ਪੁੱਤ

ਪ੍ਰਸ਼ਨ 12 “ਮੈਂ ਜਾਣਦਾਂ ਜਿਹੜਾ ਵਕੀਲ ਤੇਰੇ ਅੰਦਰ ਬੋਲਦੈ।” ਕਪੂਰ ਸਿੰਘ ਨੇ ਇਹ ਸ਼ਬਦ ਕਿਸ ਲਈ ਕਹੇ?

(ੳ) ਰਤਨ ਪਟਵਾਰੀ ਲਈ

(ਅ) ਸਰਪੰਚ ਧੰਮਾ ਸਿੰਘ ਲਈ

(ੲ) ਟੁੰਡਾ ਲੰਬੜਦਾਰ ਲਈ

(ਸ) ਨਾਹਰ ਸਿੰਘ ਅਕਾਲੀ ਲਈ

ਪ੍ਰਸ਼ਨ 13. ਕਪੂਰ ਸਿੰਘ ਦੀ ਹਮਾਇਤ ਵਿੱਚ ਕੌਣ ਸੀ?

(ੳ) ਟੁੰਡਾ ਲੰਬੜਦਾਰ

(ਅ) ਰਤਨ ਪਟਵਾਰੀ

(ੲ) ਦਰਬਾਰੇ ਦਾ ਭਤੀਜਾ

(ੲ) ਦਰਬਾਰੇ ਦੀ ਪਤਨੀ

ਪ੍ਰਸ਼ਨ 14. ਦਰਬਾਰਾ ਪੈਸੇ ਮੋੜਨ ਲਈ ਕਿਉਂ ਨਾ ਆਇਆ?

(ੳ) ਗ਼ਰੀਬੀ ਕਾਰਨ

(ਅ) ਬਿਮਾਰੀ ਕਾਰਨ

(ੲ) ਹਾਦਸਾ ਵਾਪਰਨ ਕਾਰਨ

(ਸ) (ੳ) ਅਤੇ (ਅ) ਦੋਹਾਂ ਕਰਕੇ

ਪ੍ਰਸ਼ਨ 15. ਹਰਬੰਸੋ ਕਿਸ ਦੀ ਧੀ (ਬੇਟੀ) ਸੀ?

(ੳ) ਕਪੂਰ ਸਿੰਘ ਦੀ

(ਅ) ਦਰਬਾਰੇ ਦੀ

(ੲ) ਚੰਨਣ ਸਿੰਘ ਚੀਨੀਏਂ ਦੀ

(ਸ) ਰਾਮ ਸਿੰਘ ਦੀ

ਪ੍ਰਸ਼ਨ 16. ਕਪੂਰ ਸਿੰਘ ਨੂੰ ਦਰਬਾਰੇ ਦੇ ਬਿਮਾਰ ਹੋਣ ਦੀ ਖ਼ਬਰ ਕਿਸ ਨੇ ਦਿੱਤੀ?

(ੳ) ਰਾਮ ਸਿੰਘ ਨੇ

(ਅ) ਚਾਚੀ ਰਾਮ ਕੌਰ ਨੇ

(ੲ) ਹਰਬੰਸੋ ਨੇ

(ਸ) ਮਿਸਤਰੀ ਨੇ

ਪ੍ਰਸ਼ਨ 17. ਦਰਬਾਰੇ ਨੂੰ ਕਿਹੜੀ ਬਿਮਾਰੀ ਸੀ?

(ੳ) ਟਾਈਫਾਈਡ

(ਅ) ਮਲੇਰੀਆ

(ੲ) ਨਿਮੋਨੀਆ

(ਸ) ਡੇਂਗੂ

ਪ੍ਰਸ਼ਨ 18. ਕਪੂਰ ਸਿੰਘ ਨੂੰ ਲਾਠੀ ਕਿਸ ਨੇ ਮਾਰੀ ਸੀ?

(ੳ) ਦਰਬਾਰੇ ਨੇ

(ਅ) ਦਰਬਾਰੇ ਦੇ ਭਤੀਜੇ ਨੇ

(ੲ) ਦਰਬਾਰੇ ਦੀ ਪਤਨੀ ਨੇ

(ਸ) ਰਾਮ ਸਿੰਘ ਨੇ

ਪ੍ਰਸ਼ਨ 19. ਹਰਬੰਸੋ ਦੇ ਵਿਆਹ ਦੀ ਗੱਲ ਦਰਬਾਰਾ ਕਿਸ ਨਾਲ ਕਰਦਾ ਹੈ?

(ੳ) ਰਾਮ ਸਿੰਘ ਨਾਲ

(ਅ) ਕਪੂਰ ਸਿੰਘ ਨਾਲ

(ੲ) ਨਾਹਰ ਸਿੰਘ ਅਕਾਲੀ ਨਾਲ

(ਸ) ਰਤਨੇ ਨਾਲ

ਪ੍ਰਸ਼ਨ 20. ਸੰਤੋਖ ਸਿੰਘ ਧੀਰ ਦੇ ਪਿਤਾ ਜੀ ਦਾ ਕੀ ਨਾਂ ਸੀ?

(ੳ) ਸ. ਮੋਹਨ ਸਿੰਘ

(ਅ) ਸ. ਅਮਰ ਸਿੰਘ

(ੲ) ਸ. ਈਸ਼ਰ ਸਿੰਘ

(ਸ) ਸ. ਹਰਬੰਸ ਸਿੰਘ

ਪ੍ਰਸ਼ਨ 21. ਹੇਠਲੇ ਨਾਵਲਾਂ ਵਿੱਚੋਂ ਕਿਹੜਾ ਨਾਵਲ ਸੰਤੋਖ ਸਿੰਘ ਧੀਰ ਦੀ ਰਚਨਾ ਨਹੀਂ ਹੈ?

(ੳ) ਚਿੱਟਾ ਲਹੂ

(ਅ) ਯਾਦਗਾਰ

(ੲ) ਸ਼ਰਾਬੀ

(ਸ) ਨਵਾਂ ਜਨਮ

ਪ੍ਰਸ਼ਨ 22. ਸੰਤੋਖ ਸਿੰਘ ਧੀਰ ਦੇ ਕਿਸ ਕਹਾਣੀ ਸੰਗ੍ਰਹਿ ਨੂੰ ਸਾਹਿਤ-ਅਕਾਦਮੀ ਦਿੱਲੀ ਦਾ ਪੁਰਸਕਾਰ ਮਿਲਿਆ ਸੀ?

(ੳ) ਸਾਂਝੀ ਕੰਧ

(ਅ) ਸ਼ਰਾਬ ਦਾ ਗਲਾਸ

(ੲ) ਸਵੇਰ ਹੋਣ ਤੱਕ

(ਸ) ਪੱਖੀ

ਪ੍ਰਸ਼ਨ 23. ਕਪੂਰ ਸਿੰਘ ਨੇ ਦਰਬਾਰੇ ਦੀ ਜੇਬ ‘ਚ ਕਿੰਨੇ ਦਾ ਨੋਟ ਪਾਇਆ ਸੀ?

(ੳ) ਵੀਹ ਰੁਪਏ ਦਾ

(ਅ) ਦਸ ਰੁਪਏ ਦਾ

(ੲ) ਪੰਜ ਰੁਪਏ ਦਾ

(ਸ) ਪੰਜਾਹ ਰੁਪਏ ਦਾ

ਪ੍ਰਸ਼ਨ 24. ਕਪੂਰ ਸਿੰਘ ਦੇ ਪਿੰਡ ਦਾ ਸਰਪੰਚ ਕੌਣ ਸੀ?

(ਓ) ਧਰਮ ਸਿੰਘ

(ਅ) ਕਰਮ ਸਿੰਘ

(ੲ) ਰਾਮ ਸਿੰਘ

(ਸ) ਧੰਮਾ ਸਿੰਘ

ਪ੍ਰਸ਼ਨ 25. ਦਰਬਾਰੇ ਦੇ ਭਤੀਜੇ ਦੇ ਹੱਥ ‘ਚ ਕੀ ਸੀ?

(ੳ) ਡਾਂਗ

(ਅ) ਕੁਹਾੜੀ

(ੲ) ਗੰਡਾਸੀ

(ਸ) ਗੰਧਾਲੀ

ਪ੍ਰਸ਼ਨ 26. ਹੇਠਲੇ ਵਾਕ ਵਿਚਲੀ ਖ਼ਾਲੀ ਥਾਂ ਨੂੰ ਢੁਕਵਾਂ ਸ਼ਬਦ ਚੁਣ ਕੇ ਭਰੋ :

ਚਾਰ ………. ਹੋਣਗੇ ਤਾਂ ਖੜਕਣਗੇ?

(ੳ) ਥਾਲ

(ਅ) ਭਾਂਡੇ

(ੲ) ਘੁੰਗਰੂ

(ਸ) ਇੱਟੇ

ਪ੍ਰਸ਼ਨ 27. ‘ਪੁਸ਼ਤਾਂ’ ਸ਼ਬਦ ਤੋਂ ਕੀ ਭਾਵ ਹੈ?

(ੳ) ਪੀੜ੍ਹੀਆਂ

(ਅ) ਤਹਿਆਂ

(ੲ) ਮਹਿੰਗੀਆਂ

(ਸ) ਨਵੀਆਂ

ਪ੍ਰਸ਼ਨ 28. ਹਰਬੰਸੋ ਪਿਉ ਦੀਆਂ ਵੱਖੀਆਂ ਸੇਕਣ ਲਈ ਕੀ ਗਰਮ ਕਰ ਕੇ ਲਿਆਈ ਸੀ?

(ੳ) ਪਾਣੀ

(ਅ) ਵੱਟਾ

(ੲ) ਲੋਗੜ

(ਸ) ਰੋਟੀ

ਪ੍ਰਸ਼ਨ 29. ਕਪੂਰ ਸਿੰਘ ਬਿਮਾਰ ਦਰਬਾਰੇ ਕੋਲ ਕਿਸ ‘ਤੇ ਬੈਠਾ ਸੀ?

(ੳ) ਮੰਜੇ ਦੀ ਬਾਹੀ ‘ਤੇ

(ਅ) ਸਟੂਲ ‘ਤੇ

(ੲ) ਕੁਰਸੀ ‘ਤੇ

(ਸ) ਮੇਜ਼ ‘ਤੇ

ਪ੍ਰਸ਼ਨ 30. ਦਰਬਾਰਾ ਸਿੰਘ ਦੇ ਪਿੰਡ ਦਾ ਪਟਵਾਰੀ ਕੌਣ ਸੀ?

(ੳ) ਨਾਹਰ ਸਿੰਘ

(ਅ) ਰਾਮ ਪ੍ਰਸ਼ਾਦ

(ੲ) ਪੰਡਤ ਦੀਨਾ ਨਾਥ

(ਸ) ਰਾਮ ਰਤਨ