ਸ਼੍ਰਿੰਗਟੋ ਭੂਤ……. ਲੱਕੜਾਂ ਦਾ ਟਾਲ।
ਵਾਰਤਾਲਾਪ ਸਬੰਧੀ ਪ੍ਰਸ਼ਨ : ਗੁਬਾਰੇ
ਸ਼੍ਰਿੰਗਟੋ ਭੂਤ ਉਹਦੇ ਪਿਓ ਦਾ ਨਾਂ,
ਦੇਖ ਕੇ ਨਿਕਲ ਜਾਏ ਜਾਨ ।
ਉਸ ਭੂਤ ਦੇ ਸੌ ਸੌ ਦੰਦ,
ਬੋਹੜ ਦੀ ਦਾਹੜੀ ਵਰਗੇ ਵਾਲ ।
ਚੁੱਲ੍ਹਿਆਂ ਵਰਗੀਆਂ ਨਾਸਾਂ ਉਹਦੀਆਂ,
ਸਿਰ ਦੀਆਂ ਜਟਾਂ ਲੱਕੜਾਂ ਦਾ ਟਾਲ ।
ਪ੍ਰਸ਼ਨ 1. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ ?
ਉੱਤਰ : ‘ਗੁਬਾਰੇ’ ।
ਪ੍ਰਸ਼ਨ 2. ਇਕਾਂਗੀ ਦੇ ਲੇਖਕ ਦਾ ਨਾਂ ਦੱਸੋ ।
ਉੱਤਰ : ਆਤਮਜੀਤ ।
ਪ੍ਰਸ਼ਨ 3. ਸ਼੍ਰਿੰਗਟੋ ਭੂਤ ਕਿਸਦਾ ਪਿਓ ਸੀ ?
ਉੱਤਰ : ਚੰਦਰਮੁਖੀ ਦੇ ।
ਪ੍ਰਸ਼ਨ 4. ਸ਼੍ਰਿੰਗਟੋ ਭੂਤ ਕਿਹੋ ਜਿਹਾ ਸੀ ?
ਉੱਤਰ : ਸ਼੍ਰਿੰਗਟੋ ਭੂਤ ਦੇ ਸੌ-ਸੌ ਦੰਦ ਸਨ । ਉਸਦੇ ਵਾਲ ਬੋਹੜ ਦੀ ਦਾੜ੍ਹੀ ਵਰਗੇ ਸਨ, ਨਾਸਾਂ ਚੁੱਲ੍ਹਿਆਂ ਵਰਗੀਆਂ ਸਨ ਅਤੇ ਸਿਰ ਦੇ ਵਾਲ ਲੱਕੜੀਆਂ ਦੇ ਟਾਲ ਵਰਗੇ ਸਨ ।