ਸ਼ਬਦ ਕੋਸ਼
ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ
ਦਫ਼ਤਰੀ ਸ਼ਬਦਾਵਲੀ
A
1. Account (ਅਕਾਉਂਟ) – ਲੇਖਾ/ ਹਿਸਾਬ/ ਖਾਤਾ
2. Accountant (ਅਕਾਊਂਟੈਂਟ) – ਲੇਖਾਕਾਰ/ ਮੁਨੀਮ
3. Acknowledgement (ਅਕਨਾੱਲਿਜਮੈਂਟ)* – ਪਹੁੰਚ ਰਸੀਦ/ ਸਵੀਕ੍ਰਿਤੀ
4. Action (ਐਕਸ਼ਨ) – ਕਾਰਵਾਈ
5. Ad hoc (ਐਂਡ ਹਾੱਕ) – ਤਦ ਅਰਥ (ਅਧਾਰ ਉੱਤੇ)
6. Administration (ਐਡਮਿਨਿਸਟ੍ਰੇਸ਼ਨ) – ਪ੍ਰਸ਼ਾਸਨ
7. Administrator (ਐਡਮਿਨਿਸਟ੍ਰੇਟਰ) – ਪ੍ਰਸ਼ਾਸਕ/ ਸੰਚਾਲਕ
8. Adult (ਅਡਲਟ) – ਬਾਲਗ਼
9. Advance (ਅਡਵਾਂਸ) – ਪੇਸ਼ਗੀ / ਅਗਾਊਂ
10. Agreement (ਐਗਰੀਮੈਂਟ) – ਇਕਰਾਰਨਾਮਾ, ਸਮਝੌਤਾ, ਸਹਿਮਤੀ
11. All concerned to note (ਆਲ ਕਨਸਰਨਡ ਟੂ ਨੋਟ) – ਸਾਰੇ ਸੰਬੰਧਿਤ ਨੋਟ ਕਰਨ
12. Allocation (ਐਲਕੇਸ਼ਨ) – ਮਿੱਥੀ ਰਕਮ
13. Allotment (ਅਲੋਟਮੈਂਟ) – ਵੰਡ
14. Allowance (ਅਲਾਉੰਅੰਸ) – ਭੱਤਾ / ਬੰਧਾਨ
15. Amount (ਅਮਾਊਂਟ) – ਰਾਸ਼ੀ, ਰਕਮ
16. Annual (ਐਨੂਅਲ) – ਸਾਲਾਨਾ, ਵਾਰਸ਼ਿਕ
17. Appendix (ਅਪੈਨਡਿਕਸ) – ਅੰਤਿਕਾ / ਪਰਿਸ਼ਿਸ਼ਟ
18. Applicant (ਐਪਲੀਕੈਂਟ) – ਬਿਨੈਕਾਰ / ਨਿਵੇਦਕ
19. Application (ਐਪਲੀਕੇਸ਼ਨ) – ਦਰਖ਼ਾਸਤ/ ਬਿਨੈ ਪੱਤਰ / ਅਰਜ਼ੀ
20. Appointing authority (ਅਪੌਇੰਟਿੰਗ ਅਥਾਰਿਟੀ) – ਨਿਯੁਕਤੀ ਅਧਿਕਾਰੀ
21. Appointment (ਅਪੌਂਇੰਟਮੈਂਟ) – ਨਿਯੁਕਤੀ
22. Approval (ਅਪਰੂਵਲ) – ਪ੍ਰਵਾਨਗੀ, ਮਨਜ਼ੂਰੀ
23. Approximate (ਅਪ੍ਰੋਕਸੀਮੇਟ) – ਲਗਪਗ/ ਅਨੁਮਾਨਤ
24. Arrears (ਅਰਿਅਰਜ਼) – ਬਕਾਇਆ/ ਰਕਮ
25. As desired (ਐਜ਼ ਡਿਜ਼ਾਇਰਡ) – ਇੱਛਾ ਅਨੁਸਾਰ
26. As early as possible (ਐਜ਼ ਅ.: ਲਿ. ਐਜ਼ ਪੌਸਿਬਲ) – ਜਿੰਨੀ ਜਲਦੀ ਹੋ ਸਕੇ
27. Assistant (ਅਸਿਸਟੈਂਟ) – ਸਹਾਇਕ / ਮਾਤਤਿਤ
28. As the case may be (ਐਜ਼ ਦੀ ਕੇਸ ਮੇ ਬੀ) – ਜਿਹੋ ਜਿਹੀ ਸਥਿਤੀ ਹੋਵੇ
29. Attached herewith (ਅਟੈਚਡ ਹਿਅਰ-ਵਿਦ) – ਨਾਲ਼ ਨੱਥੀ ਹੈ
30. Attendance (ਅਟੈਂਡੰਸ) – ਹਾਜ਼ਰੀ / ਉਪਸਥਿਤੀ
31. Attention is invited (ਅਟੈਨਸ਼ਨ ਇਜ਼ ਇਨਵਾਈਟਿਡ) – ਧਿਆਨ ਦਿਵਾਇਆ ਜਾਂਦਾ ਹੈ
32. Auction (ਆੱਕਸ਼ਨ) – ਨੀਲਾਮੀ
33. Available (ਅਵੇਲੇਬਲ) – ਉਪਲਬਧ
34. Additional (ਅਡੀਸ਼ਨਲ) – ਵਧੀਕ / ਅਤਿਰਿਕਤ/ ਵਾਧੂ
35. Attestation (ਅਟੈੱਸਟੇਸ਼ਨ) – ਪ੍ਰਮਾਣੀਕਰਣ / ਤਸਦੀਕ
36. Attested copy (ਅਟੈਂਸਟੈਡ ਕਾੱਪੀ) – ਤਸਦੀਕੀ ਨਕਲ
37. At your earliest convenience (ਐਟ ਯੂਅਰ ਅ:ਲਿਐਸਟ ਕੌਨਵੀਨੀਐਂਸ) – ਜਿੰਨੀ ਛੇਤੀ ਹੋ ਸਕੇ / ਜਿੰਨੀ ਜਲਦੀ ਸੰਭਵ ਹੋਵੇ
38. Audit (ਅੱਡਿਟ) – ਲੇਖਾ ਪੜਤਾਲ / ਲੇਖਾ ਜਾਂਚ
39. Authorities (ਅੰਥੋਰਿਟੀਜ) – ਅਧਿਕਾਰੀ ਵਰਗ / ਅਧਿਕਾਰੀ
B
1. Balance (ਬੈਲੰਸ) – ਬਕਾਇਆ, ਬਾਕੀ
2. Based on facts (ਬੇਸਡ ਆੱਨ ਫੈਕਟਸ) – ਤੱਥਾਂ ‘ਤੇ ਆਧਾਰਿਤ
3. Basic pay (ਬੇਸਿਕ ਪੇ) – ਮੂਲ ਤਨਖ਼ਾਹ, ਮੂਲ ਵੇਤਨ
4. Bi-annual (ਬਾਈ ਐਨੂਅਲ) — ਦੋ-ਸਾਲਾ
5. Bill (ਬਿੱਲ) – ਬਿੱਲ / ਬੀਚਕ
6. Both days inclusive (ਬੋਥ ਡੇਜ਼ ਇਨਕਲੂਸਿਵ) – ਦੋਹਾਂ ਦਿਨਾਂ ਸਮੇਤ
7. Branch (ਬ੍ਰਾਂਚ) – ਸ਼ਾਖਾ / ਬ੍ਰਾਂਚ
8. Bring to notice (ਬ੍ਰਿੰਗ ਟੂ ਨੋਟਿਸ) – ਧਿਆਨ ਵਿੱਚ ਲਿਆਉਣ
9. Brought forward (ਬ੍ਰੌਟ ਫਾਰਵਡ) – ਪਿਛਲਾ ਜੋੜ ਅੱਗੇ ਲਿਆਂਦਾ
C
1. Calculation (ਕੈਲਕੁਲੇਸ਼ਨ) – ਹਿਸਾਬ/ ਗਿਣਤੀ
2. Capital (ਕੈਪੀਟਲ) – ਪੂੰਜੀ / ਸਰਮਾਇਆ/ ਮੂਲਧਨ / ਰਾਜਧਾਨੀ
3. Cash book (ਕੈਸ਼-ਬੁੱਕ) – ਰੋਕੜ ਵਹੀ / ਕੈਸ਼ ਬੁੱਕ
4. Cashier (ਕੈਸ਼ਿਅਰ) – ਖ਼ਜਾਨਚੀ
5. Cash memo (ਕੈਸ਼-ਮੀਮੋ) – ਨਕਦ ਰਸੀਦ / ਕੈਸ਼ ਮੀਮੋ
6. Casual leave (ਕੈਜ਼ੂਅਲ ਲੀਵ) – ਸਬੱਬੀ ਛੁੱਟੀ / ਇਤਫਾ਼ਕੀਆ ਛੁੱਟੀ
7. Catalogue (ਕੈਟਾਲਾੱਗ) – ਸੂਚੀ ਪੱਤਰ
8. Category (ਕੈਟਿਗਰੀ) – ਸ਼੍ਰੇਣੀ / ਵਰਗ
9. Checked and found correct (ਚੈੱਕਡ ਐਂਡ ਫਾਊਂਡ ਕੋਰੈਕਟ) – ਪੜਤਾਲ ਕੀਤੀ ਅਤੇ ਠੀਕ ਪਾਇਆ
10. Circular (ਸਰਕੁਲਅਰ) – ਗਸ਼ਤੀ ਚਿੱਠੀ /ਗਸ਼ਤੀ ਪੱਤਰ/ ਸਰਕੁਲਰ
11. Claim (ਕਲਮ) – ਦਾਅਵਾ / ਮੁਤਾਲਬਾ
12. Clerical error (ਕਲੈਰਿਕਲ ਏਰੱਰ) – ਲਿਖਾਈ ਭੁੱਲ / ਕਲਰਕੀ ਗਲਤੀ
13. Clerical staff (ਕਲੈਰੀਕਲ ਸਟਾਫ਼) – ਕਲਰਕੀ ਅਮਲਾ
14. Come into force (ਕੰਮ ਇਨਟੂ ਫਾਰਸ) – ਲਾਗੂ ਹੋਣਾ
15. Come into operation (ਕੰਮ ਇਨਟੂ ਆੱਪਰੇਸ਼ਨ) – ਚਾਲੂ ਹੋਣਾ
16. Compensation (ਕਾੱਮਪੇਨਸੇਸ਼ਨ) – ਮੁਆਵਜ਼ਾ / ਪੂਰਤੀ
17. Compensatory leave (ਕਾੱਮਪੇਨਸੇਟਰੀ ਲੀਵ) – ਪੂਰਕ ਛੁੱਟੀ
18. Competent authority (ਕਾੱਮਪਿਟੰਟ ਅਥਾਰਿਟੀ) – ਸਮਰੱਥ ਅਧਿਕਾਰੀ
19. Compliance (ਕਮਪਲਾਇਅੰਸ) ਪਾਲਣਾ
20. Compulsory retirement (ਕਮਪਲਸਰੀ ਰਿਟਾਇਰਮੈਂਟ) – ਲਾਜ਼ਮੀ ਸੇਵਾ ਨਿਵਿਰਤੀ
21. Conduct (ਕਾੱਨਡਕਟ) – ਆਚਰਨ / ਸੰਚਾਲਨ
22. Confidential (ਕਾੱਨਫੀਡੈਂਸ਼ਲ) – ਗੁਪਤ
23. Contingency (ਕੰਨਟਿਨਜੰਸਿ) – ਫੁੱਟਕਲ / ਅਚਨਚੇਤ
24. Conveyance allowance (ਕਨਵੇਅੰਸ ਅਲਾਉਅੰਸ) – ਸਵਾਰੀ ਭੱਤਾ
25. Copy* (ਕਾੱਪੀ) – ਉਤਾਰਾ / *ਕਾਪੀ / ਨਕਲ
26. Copy enclosed for ready reference (ਕਾੱਪੀ ਐਨਕਲੋਜ਼ਡ ਫਾਰ ਰੇਡੀ ਰੈਫ਼ਰੰਸ) – ਤੁਰੰਤ ਹਵਾਲੇ ਲਈ ਉਤਾਰਾ ਨੱਥੀ ਹੈ
27. Cost price (ਕਾੱਸਟ ਪ੍ਰਾਇਸ) – ਲਾਗਤ ਮੁੱਲ
28. Counterfoil (ਕਾਊਂਟਰ ਫਾਇਲ) – ਪ੍ਰਤਿ ਮੁੱਲ
29. Counter signature (ਕਾਊਂਟਰ ਸਿਗਨੇਚਰ) – ਪ੍ਰਤਿ ਹਸਤਾਖਰ / ਤਸਦੀਕੀ ਹਸਤਾਖਰ
30. Clarification (ਕਲੈਰੀਫਿਕੇਸ਼ਨ) – ਸਪੱਸ਼ਟੀਕਰਨ
D
1. Daily wages ( ਡੇਲੀ ਵੇਜਿਜ਼) – ਦਿਹਾੜੀ
2. Damage (ਡੈਮਿਜ) – ਨੁਕਸਾਨ / ਹਰਜਾਨਾ
3. Day book (ਡੇ ਬੁੱਕ) – ਰੋਜ਼ਨਾਮਚਾ / ਕੱਚੀ ਵਹੀ
4. Dealing Assistant (ਡੀਲਿੰਗ ਅਸਿਸਟੈਂਟ) – ਮਿਸਲ ਸਹਾਇਕ
5. Dearness allowance (ਡਿਅਰਨਿਸ ਅਲਾਊਂਸ) – ਮਹਿੰਗਾਈ ਭੱਤਾ
6. Delay regretted (ਡਿਲੇ ਰਿਗਰੈਟਡ) – ਦੇਰੀ ਲਈ ਖੇਦ
7. Demi-official letter (D.0.) (ਡੈਮੀ ਆੱਫੀਸ਼ਲ ਲੈਟਰ) – ਅਰਧ ਸਰਕਾਰੀ ਪੱਤਰ
8. Departmental action (ਡੀਪੱਟਮੰਟਲ ਐਕਸ਼ਨ) – ਵਿਭਾਗੀ ਕਾਰਵਾਈ
9. Deputation allowance (ਡੈਪੂਟੇਸ਼ਨ ਅਲਾਊਂਸ) – ਪ੍ਰਤੀਨਿਯੁਕਤੀ ਭੱਤਾ
10. Discretionary (ਡਿਸਕ੍ਰਿਸ਼ਨਰਿ) – ਅਖਤਿਆਰੀ
11. Desirable (ਡੀਜ਼ਾਇਰੇਬਲ) – ਲੋੜੀਂਦਾ
12. Discrepancies may be reconciled (ਡਿਸਕ੍ਰਿਪਸਿਜ਼ ਮੇ ਬੀ ਰਿਕੱਨਸਾਇਲਡ) – ਕਮੀਆਂ ਸੋਧੀਆਂ ਜਾਣਾ
13. Document (ਡਾੱਕਯੁਮੈਂਟ) ਦਸਤਾਵੇਜ਼
14. Documentary proof (ਡਾਕਯੁਮੈਂਟਰੀ ਪਰੂਫ) – ਦਸਤਾਵੇਜ਼ੀ ਸਬੂਤ
15. Draft for approval (ਡ੍ਰਾਫਟ ਫਾੱ: ਅਪਰੂਵਲ) – ਪ੍ਰਵਾਨਗੀ ਲਈ ਖਰੜਾ
16. Designation (ਡੈਜ਼ਿਗਨੇਸ਼ਨ) – ਅਹੁਦਾ / ਉਪਾਧੀ
17. Direct recruitment (ਡਿਰੇਕਟ ਰਿਕਰੂਟਮੈਂਟ) – ਸਿੱਧੀ ਭਰਤੀ
18. Director (ਡਿਰੇਕਟਰ) – ਨਿਰਦੇਸ਼ਕ
19. Deputy Director (ਡਿਪਟੀ ਡਿਰੈਕਟਰ) – ਉਪ ਨਿਰਦੇਸ਼ਕ
E
1. Early action will be highly appreciated (ਅ:ਲੀ ਐਕਸ਼ਨ ਵਿਲ ਬੀ ਹਾਈਲੀ ਅਪ੍ਰੀਸਿਏਟਡ) – ਤੁਰੰਤ ਕਾਰਵਾਈ ਸ਼ਲਾਘਾ ਯੋਗ ਹੋਵੇਗੀ
2. Early orders are solicited (ਅ : ਲੀ ਆਰਡਰਜ਼ ਆਰ ਸਲਿਸਿਟਡ) – ਤੁਰੰਤ ਆਗਿਆ ਲਈ ਬੇਨਤੀ ਹੈ
3. Earned leave (ਅਰਨਡ ਲੀਵ) – ਹੱਕੀ ਛੁੱਟੀ / ਕਮਾਈ ਛੁੱਟੀ
4. Efficiency bar (ਇਫਿਸੰਸਿ ਬਾਰ) – ਕੁਸ਼ਲਤਾ ਰੋਪ
5. Eligibility (ਏਲਿਜੀਬਿਲਟੀ) – ਪਾਤਰਤਾ / ਅਹਿਲੀਅਤ
6. Embezzlement (ਇਮਬੇਜ਼ਲਮੈਂਟ) – ਗਬਨ
7. Employee (ਏਮਪੱਲਾਈ) – ਕਰਮਚਾਰੀ / ਮੁਲਾਜ਼ਮ
8. Enclosure (ਇਨਕਲੋਜਅ) – ਸਹਿ ਪੱਤਰ / ਨੱਥੀ ਕਾਗਜ਼
9. Endorsement (ਇਨਡਾੱਸਮੈਂਟ) – ਪਿਠਾਂਕਣ
10. Entry (ਏਨਟ੍ਰਿ) – ਇੰਦਰਾਜ਼
11. Essential qualifications (ਇਸੇਨਸ਼ਲ ਕਵਾਲੀਫ਼ਿਕੇਸ਼ਨਜ਼) – ਲਾਜ਼ਮੀ ਯੋਗਤਾਵਾਂ
12. Estimate (ਏੰਸਟਿਮੇਟ) – ਅਨੁਮਾਨ
13. Evaluation (ਇਵੈਲਯੂਏਸ਼ਨ) – ਮੁੱਲਾਂਕਣ
14. Exercise of powers (ਏੱਕਸਰਸਾਈਜ਼ ਆੱਫ਼ ਪਾਉਅਜ਼) – ਅਧਿਕਾਰ ਵਰਤੋਂ
15. Ex-officio (ਐਕਸ ਆਫ਼ੀਸਿਓ) – ਪਦਵੀ ਕਾਰਨ / ਪਦ ਦੇ ਨਾਤੇ
F
1. Fact and figures (ਫੈਕਟਸ ਐਂਡ ਫ਼ਿਗਅਰਜ਼) – ਤੱਥ ਤੇ ਆਂਕੜੇ
2. File (ਫਾਇਲ) – ਫਾਈਲ / ਮਿਸਲ / ਫਰਦ
3. Financial year (ਫਾੱਇਨੈਸ਼ਲ ਯਿਅਰ) – ਵਿੱਤੀ ਸਾਲ
4. For comments (ਫਾੱ:ਕਾੱਮੇਂਟਸ) – ਵਿੱਤੀ ਸਾਲ
5. For disposal (ਫਾੱ:ਡਿਸਪੋਜ਼ਲ) – ਨਿਪਟਾਰੇ ਹਿੱਤ
6. For information (ਫਾੱ::ਇਨਫੋਰਮੇਸ਼ਨ) – ਸੂਚਨਾ ਹਿੱਤ
7. Formal approval (ਫਾੱ:ਮਲ ਅਪਰੂਵਲ) – ਰਸਮੀ ਪ੍ਰਵਾਨਗੀ
8. For strict compliance (ਫਾੱ: ਸਟ੍ਰਿਕਟ ਕੰਪਲਾਇਅੰਸ) – ਇੰਨ – ਬਿੰਨ ਪਾਲਣਾ ਲਈ
G
Grant in aid (ਗ੍ਰਾਂਟ ਇਨ ਏਡ) – ਮਾਲੀ ਅਨੁਦਾਨ / ਮਾਲੀ ਸਹਾਇਤਾ
I
1. I am directed (ਆੱਈ ਐੱਮ ਡਿਰੈਕਟਡ) – ਮੈਨੂੰ ਹਿਦਾਇਤ ਹੋਈ ਹੈ
2. Implement (ਇੰਪਲਿਮੰਟ) – ਲਾਗੂ ਕਰਨਾ
3. In accordance with (ਇਨ ਅਕਾ: ਡੰਸ ਵਿਦ) – ਦੇ ਅਨੁਸਾਰ
4. In addition to (ਇਨ ਅਡਿਸ਼ਨ ਟੂ) – ਇਸ ਤੋਂ ਇਲਾਵਾ
5. In advance (ਇਨ ਅਡਵਾਂਸ) – ਪਹਿਲਾਂ ਹੀ
6. Increment (ਇਨਕਰੀਮੈਂਟ) – ਤਰੱਕੀ / ਵਾਧਾ (ਤਨਖ਼ਾਹ ਵਿੱਚ)
7. Initial pay (ਇਨਸ਼ਿਅਲ ਪੇ) – ਸ਼ੁਰੂਆਤੀ ਤਨਖ਼ਾਹ
8. Inland letter (ਇਨਲੈਂਡ ਲੈਟ:ਅ) – ਅੰਤਰਦੇਸ਼ੀ ਪੱਤਰ
9. In order of merit (ਇਨ ਆੱਡ:ਅ ਆੱਫ ਮੈਰਿਟ) – ਯੋਗਤਾ ਕ੍ਰਮ ਅਨੁਸਾਰ
10. In respect of (ਇਨ ਰਿਸਪੈਕਟ ਆਫ) – ਦੇ ਵਿਸ਼ੇ ਵਿੱਚ
11. Instructions (ਇਨਸਰੱਕਸ਼ਨਜ਼) – ਹਿਦਾਇਤਾਂ
12. Interim reply (ਇਨਟਰਿਮ ਰਿਪਲਾਇ) – ਅੰਤਰਿਮ ਜਵਾਬ
13. Intimation (ਇਨਟਿਮੇਸ਼ਨ) – ਇਤਲਾਹ / ਸੂਚਨਾ
14. Irregularity (ਇਰੇੱਗਯੂਲੈਰਿਟੀ) – ਅਨਿਯਮਿਤਤਾ / ਬੇਕਾਇਦਗੀ
15. In time (ਇਨ ਟਾਇਮ) – ਸਮੇਂ ਸਿਰ
J
1. Joining date (ਜਾੱਇਨਿੰਗ ਡੇਟ) – ਹਾਜ਼ਰੀ ਮਿਤੀ / ਸੇਵਾ ਆਰੰਭ ਮਿਤੀ
2. Joining report (ਜਾੱਇਨਿੰਗ ਰਿਪੋਰਟ) – ਹਾਜ਼ਰ ਹੋਣ ਦੀ ਸੂਚਨਾ / ਹਾਜ਼ਰੀ ਰਿਪੋਰਟ
3. Joining time (ਜਾੱਇਨਿੰਗ ਟਾਇਮ) – ਹਾਜ਼ਰੀ ਸਮਾਂ
4. Joint director (ਜਾੱਇੰਟ ਡਿਰੇਕਟ:ਅ) – ਸੰਯੁਕਤ ਨਿਰਦੇਸ਼ਕ
K
1. Kindly acknowledge receipt (ਕਾਇੰਡਲੀ ਅਕਨਾੱਲਿੱਜ ਰਿਸੀਟ) – ਪਹੁੰਚ ਭੇਜੀ ਜਾਵੇ
L
1. Leave not due (ਲੀਵ ਨਾੱਟ ਡਿਯੂ) – ਛੁੱਟੀ ਬਕਾਇਆ ਨਹੀਂ
2. Leave with pay (ਲੀਵ ਵਿਚ ਪੇ) – ਤਨਖ਼ਾਹ ਸਹਿਤ ਛੁੱਟੀ
3. Leave preparatory to retirement (ਲੀਵ ਪਿਪੋਰਟਰਿ ਟੂ ਰਿਟਾਇਰਅਮਿੰਟ) – ਨਵਿਰਤੀ ਪੂਰਵ ਛੁੱਟੀ
4. Length of Service (ਲੈਂਗਥ ਆੱਫ਼ ਸ:ਵਿਸ) – ਸੇਵਾ ਕਾਲ
M
1. Maintenance allowance (ਮੇਨਟਨੰਸ ਅਲਾਉਅੰਸ) – ਗੁਜ਼ਾਰਾ ਭੱਤਾ
2. May be filed (ਮੇ ਬੀ ਫ਼ਾਈਲਡ) – ਫਾਈਲ ਕਰ ਦਿੱਤਾ ਜਾਵੇ
3. Medical certificate of fitness (ਮੈਡਿਕਲ ਸ:ਟਿਫ਼ਿਕੇਟ ਆੱਫ ਫਿਟਨੈਸ) – ਅਰੋਗਤਾ ਦਾ ਡਾਕਟਰੀ ਪ੍ਰਮਾਣ ਪੱਤਰ
4. Memorandum (ਮੈਮਰੈਂਡਮ) – ਯਾਦ ਪੱਤਰ
5. Minimum (ਮਿਨੀਮਮ) – ਘੱਟੋ ਘੱਟ / ਨਿਊਨਤਮ
6. Ministerial staff (ਮਿਨਿਸਟਿਰੀਅਲ ਸਟਾਫ਼) – ਦਫ਼ਤਰੀ ਅਮਲਾ
7. Misappropriation (ਮਿੱਸਪ੍ਰੋਪ੍ਰਿਏਸ਼ਨ) – ਖ਼ਿਆਨਤ, ਕੁਵਰਤੋਂ
8. Miscellaneous (ਮਿਸਿਲੇਨਯਸ) – ਫੁਟਕਲ, ਵਿਵਿਧ
9. Modification (ਮੱਡਿਫਿਕੇਸ਼ਨ) – ਤਰਸੀਮ / ਸੋਧ / ਸੰਸ਼ੋਧਨ
N
1. Nominated (ਨਾਮਿਨੇਟਿਡ) – ਨਾਮਜਦ, ਮਨੋਨੀਤ
2. No comment (ਨੋ ਕਾੱਮੇਂਨਟ) – ਕੋਈ ਟਿੱਪਣੀ ਨਹੀਂ
3 . Necessary action (ਨੱਸਿਸਰੀ ਐਕਸ਼ਨ) – ਲੋੜੀਂਦੀ ਕਾਰਵਾਈ
4. Non-official (ਨਾੱਨ ਆਫ਼ਿਸ਼ਲ) – ਗ਼ੈਰ-ਸਰਕਾਰੀ
5. Noted (ਨੋਟਡ) – ਦਰਜ ਕੀਤਾ
6. Notification (ਨੋਟੀਫਿਕੇਸ਼ਨ) – ਅਧਿਸੂਚਨਾ
O
1. Office order (ਆੱਫਿਸ ਆੱਡ:ਅ) – ਦਫ਼ਤਰੀ ਹੁਕਮ
2. Official correspondence (ਆੱਫ਼ਿਸ਼ਲ ਕਾੱਰਿਸਪਾਨਡੰਸ) – ਸਰਕਾਰੀ ਪੱਤਰ-ਵਿਹਾਰ
3. Officiating allowance (ਆੱਫਿਸ਼ਿਏਟਿੰਗ ਅਲਾਉਅੰਸ) – ਕਾਇਮ-ਮੁਕਾਮੀ ਭੱਤਾ
4. Out today (ਆਊਟ-ਟੁਡੇ) – ਅੱਜ ਹੀ ਭੇਜੋ
P
1. Paper under consideration (ਪੇਪਰ ਅੰ:ਡ ਕਾਸਿੱਡਰੇਸ਼ਨ) – ਵਿਚਾਰ ਅਧੀਨ ਪੱਤਰ
2. Pay bill (ਪੇ ਬਿਲ) – ਵੇਤਨ ਬਿੱਲ, ਤਨਖਾਹ ਬਿੱਲ
3. Pay scale (ਪੇ ਸਕੇਲ) – ਵੇਤਨ ਮਾਨ
4. Pending (ਪੈਂਡਿੰਗ) – ਵਿਚਾਰ-ਅਧੀਨ, ਵਿਲੰਬਿਤ
5. Pending decision (ਪੈਂਡਿੰਗ ਡਿਸੀਜ਼ਨ) – ਨਿਪਟਾਰੇ ਤਕ, ਫ਼ੈਸਲਾ ਹੋਣ ਤੱਕ
6. Personal file (ਪਰਸਨਲ ਫਾਇਲ) – ਨਿੱਜੀ ਮਿਸਲ, ਨਿੱਜੀ ਫ਼ਾਈਲ
7. Please discuss (ਪਲੀਜ਼ ਡਿਸਕੱਸ) – ਵਿਚਾਰ-ਵਟਾਂਦਰਾ ਕੀਤਾ ਜਾਵੇ
8. Please expedite (ਪਲੀਜ਼ ਏਕਸਪਿਡਾਇਟ) – ਜਲਦੀ ਨਿਪਟਾਇਆ ਜਾਵੇ
9. Please speak (ਪਲੀਜ਼ ਸਪੀਕ) – ਕਿਰਪਾ ਗੱਲ ਕਰੋ
10. Prescribed form (ਪ੍ਰਿਸਕਰਾਇਬਡ ਫਾੱ:ਮ) – ਨਿਰਧਾਰਿਤ ਫਾਰਮ
11. Post (ਪੋਸਟ) – ਆਸਾਮੀ, ਪਦਵੀ
12. Probation (ਪ੍ਰੋਬੇਸ਼ਨ) – ਅਜ਼ਮਾਇਸ਼, ਪਰੀਖਣ
13. Procedure (ਪ੍ਰੇਸੀਜ਼ਅ) – ਕਾਰਜ ਵਿਧੀ, ਪ੍ਰਕ੍ਰਿਆ
14. Promotion (ਪ੍ਰੋਮੋਸ਼ਨ) – ਤਰੱਕੀ, ਪਦ-ਉਨੱਤੀ
R
1. Recurring (ਰਿੱਕਰਿੰਗ) – ਆਵਰਤੀ
2. Refund (ਰਿਫੰਡ) – ਰਕਮ ਵਾਪਸੀ / ਧਨ ਵਾਪਸੀ
3. Reinstatement (ਰੀਇਨਸਟੇਟਮੰਟ) – ਪੁਨਰ ਸਥਾਪਨਾ / ਬਹਾਲੀ
4. Reminder (ਰਿਮਾੱਇਡਅ:) – ਸਮਰਣ ਪੱਤਰ / ਤਾਕੀਦ
5. Resignation (ਰਜ਼ੀਗਨੇਸ਼ਨ) – ਅਸਤੀਫ਼ਾ / ਤਿਆਗ ਪੱਤਰ
6. Retrenchment (ਰਿਟੇਨੱਚਮੰਟ) – ਕਟੌਤੀ / ਛਾਂਟੀ
7. Returns (ਰਿਟ:ਨਜ਼) – ਵਿਵਰਨ / ਬਿਓਰਾ
8. Rough copy (ਰਫ ਕਾੱਪੀ) – ਕੱਚਾ ਖਰੜਾ / ਕੱਚੀ ਨਕਲ
9. Rule and Regulation (ਰੂਲਜ਼ ਐਂਡ ਰੇਂਗਯੂਲੇਸ਼ਨਜ਼) – ਨਿਯਮ ਵਿਨਿਯਮ
10. Remuneration (ਰਿਮਯੂਨਰੇਸ਼ਨ) – ਸੇਵਾ ਫ਼ਲ / ਮਿਹਨਤਾਨਾ
11. Relieved (ਰਿਲੀਵ) – ਭਾਰ ਮੁਕਤ ਕਰਨਾ / ਫਾਰਗ
12. Reserve (ਰਿਜ਼:ਵ) – ਰਾਖਵੀਂ / ਰਿਜ਼ਰਵ
S
1. Sanction (ਸੈਂਕਸ਼ਨ) – ਮਨਜ਼ੂਰੀ / ਆਗਿਆ
2. Satisfactory (ਸੈਟਿਸਫੈਕਟਰੀ) – ਸੰਤੋਖਜਨਕ / ਤਸੱਲੀਬਖ਼ਸ਼
3. Service (ਸ:ਵਿਸ) – ਸੇਵਾ / ਖ਼ਿਦਮਤ
4. Service book (ਸ:ਵਿਸ਼ ਬੁੱਕ) – ਸੇਵਾ ਪ੍ਰਤੀ / ਸਰਵਿਸ ਬੁੱਕ
5. Submitted for information (ਸਬਮਿਟਡ ਫਾੱ : ਇਨਫਾੱ:ਮੇਸ਼ਨ) – ਸੂਚਨਾ ਹਿੱਤ ਪੇਸ਼ ਹੈ
6. Subordinate staff (ਸਬਾੱ:ਡਿਨੇਟ ਸਟਾਫ਼) – ਅਧੀਨ ਅਮਲਾ / ਮਾਤਹਿਤ ਅਮਲਾ
7. Suspension (ਸਸਪੈਨਸ਼ਨ) – ਮੁਅੱਤਲੀ / ਨਿਲੰਬਨ
T
1. Temporary appointment (ਟੈਮਪਰਰਿ ਅਪੌਇੰਟਮੈਂਟ) – ਕੱਚੀ ਨਿਯੁਕਤੀ / ਆਰਜ਼ੀ ਨਿਯੁਕਤੀ
2. Through proper channel (ਥਰੂ ਪ੍ਰਾਪਰ ਚੈਨਲ) – ਯੋਗ ਪ੍ਰਣਾਲੀ ਦੁਆਰਾ, ਉਚਿਤ ਪ੍ਰਣਾਲੀ ਦੁਆਰਾ
3. Time barred (ਟਾਇਮ ਬਾਰਡ) – ਮਿਆਦ ਪੁੱਗਿਆ / ਮਿਆਦ ਪੁੱਗੀ
4. Time bound (ਟਾਇਮ ਬਾਊਂਡ) – ਸਮਾਂ-ਬੱਧ
5. Top priority (ਟਾੱਪ ਪ੍ਰਾਇਆਰਿਟੀ) – ਪਹਿਲ / ਉੱਚ-ਤਰਜੀਹ
6. Top secret (ਟਾੱਪ ਸਿਕੇਟਅ) – ਅਤਿ-ਗੁਪਤ
7. True copy (ਟਰੂ ਕੱਪੀ) – ਅਸਲ ਕਾਪੀ
U
Urgent (ਅਰਜੰਟ) – ਜ਼ਰੂਰੀ
W
1. With effect from (ਵਿਦ ਇਫੈਕਟ ਫਰਾੱਮ) – ਮਿਤੀ ਤੋਂ ਦੇ ਸੰਬੰਧ ਵਿੱਚ / ਦੇ ਹਵਾਲੇ ਨਾਲ
2. With reference to (ਵਿਦ ਰੇਫਰੰਸ ਟੂ) – ਦੇ ਸੰਬੰਧ ਵਿੱਚ/ ਦੇ ਹਵਾਲੇ ਨਾਲ
3. Write off (ਰਾਈਟ ਆੱਫ਼) – ਰੱਦ ਕਰਨਾ, ਵੱਟੇ-ਖੱਟੇ ਪਾਉਣਾ
Y
1. Yours Sincerely (ਯੂਅ:ਜ਼ ਸਿਨਸਿਅ:ਲੀ) – ਆਪ ਦਾ ਹਿੱਤ
2. Yours Faithfully (ਯੂਅ:ਜ ਫੇਥਫੁਲੀ) – ਵਿਸ਼ਵਾਸਪਾਤਰ
* (ਾੱ) ਦਾ ਉਚਾਰਨ ਪੰਜਾਬੀ ਦੇ ਕੰਨੇ (ਾ) ਤੇ ਕਨੌੜੇ ( ੋ ) ਦੇ ਵਿਚਕਾਰ ਹੈ। ਇਹਨਾਂ ਨੂੰ ਇਸੇ ਤਰ੍ਹਾਂ ਹੀ ਉਚਾਰਿਆ ਜਾਵੇ, ਜਿਸ ਤਰ੍ਹਾਂ ਅਸੀਂ Rock, Lock ਆਦਿ ਨੂੰ ਉਚਾਰਦੇ ਸਮੇਂ O ਦਾ ਉਚਾਰਨ ਕਰਦੇ ਹਾਂ।
* ਅੰਗਰੇਜ਼ੀ ਵਿੱਚ early ਨੂੰ ‘ਅ : ਲਿ’ ਬੋਲਿਆ ਜਾਂਦਾ ਹੈ। : ਨੂੰ ‘ਆ’ ਦੇ ਬਰਾਬਰ ਸਮਝਣਾ ਚਾਹੀਦਾ ਹੈ। ਇਸੇ ਤਰ੍ਹਾਂ ‘order’ ਨੂੰ ਆੱ : ਡਅ ਬੋਲਿਆ ਜਾਂਦਾ ਹੈ। ਅਰਥਾਤ ਜਦੋਂ r ਤੋਂ ਪਹਿਲਾਂ a, e, 0 ਲੱਗੇ ਹੋਣ, ਤਾਂ ਉਸ ਨੂੰ ‘ਰ’ ਬੋਲਣ ਦੀ ਥਾਂ ‘ਅ’ ਬੋਲਿਆ ਜਾਂਦਾ ਹੈ। ਉਪਰੋਕਤ ਸਾਰੀ ਸ਼ਬਦਾਵਲੀ ਵਿੱਚ ਸ਼ਬਦਾਂ ਦਾ ਉਚਾਰਨ ਇਸੇ ਤਰ੍ਹਾਂ ਦਿੱਤਾ ਗਿਆ ਹੈ।