ਸਮੇਂ ਦੀ ਮਹੱਤਤਾ

ਰਹੀ ਵਾਸਤੇ ਘੱਤ ਸਮੇਂ ਨੇ, ਇੱਕ ਨਾ ਮੰਨੀ।
ਫੜ – ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ।
ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ।
ਤਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ।
ਹੋ ਸੰਭਲ! ਸੰਭਾਲ ਇਸ ਸਮੇਂ ਨੂੰ,
ਕਰ ਸਫਲ ਉਡੰਦਾ ਜਾਂਵਦਾ।
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ।

ਪ੍ਰਸ਼ਨ 1 . ਸਮੇਂ ਨੇ ਕਿਹੜੀ ਗੱਲ ਨਹੀਂ ਮੰਨੀ ?

() ਚੱਲਣ ਦੀ
() ਰੁਕਣ ਦੀ
() ਵਿਅਰਥ ਹੋਣ ਦੀ
() ਸਦ – ਉਪਯੋਗ ਕਰਨ ਦੀ

ਪ੍ਰਸ਼ਨ 2 . ਇਸ ਕਾਵਿ – ਟੁਕੜੀ ਵਿੱਚ ਸਮੇਂ ਦੇ ਸੁਭਾਅ ਬਾਰੇ ਕੀ ਦੱਸਿਆ ਗਿਆ ਹੈ?

() ਨਿਰੰਤਰ ਗਤੀਸ਼ੀਲ
() ਅੜਚਣਾਂ ਭਰਿਆ
() ਸਮਾਂ ਵਾਪਸ ਆ ਸਕਦਾ ਹੈ
() ਬੁਰਾ

ਪ੍ਰਸ਼ਨ 3 . ਸਮੇਂ ਤੋਂ ਮਨੁੱਖ ਨੂੰ ਕਿਹੜੀ ਸਿੱਖਿਆ ਗ੍ਰਹਿਣ ਕਰਨ ਲਈ ਕੀ ਕਿਹਾ ਗਿਆ ਹੈ?

() ਸਮੇਂ ਦੀ ਬਰਬਾਦੀ
() ਕਾਹਲੀ ਕਰਨੀ
() ਆਲਸ ਕਰਨਾ
() ਸਮੇਂ ਦਾ ਸਦਉਪਯੋਗ

ਪ੍ਰਸ਼ਨ 4 . ਇਸ ਕਵਿਤਾ ਦਾ ਸੁਨੇਹਾ ਕੀ ਹੈ?

() ਸਮੇਂ ਦੀ ਠੀਕ ਵਰਤੋਂ
() ਸਮੇਂ ਦੀ ਦੁਰਵਰਤੋਂ
() ਲਾਪਰਵਾਹੀ
() ਆਲਸਪਨ

ਪ੍ਰਸ਼ਨ 5 . ‘ਜਾਚ’ ਸ਼ਬਦ ਤੋਂ ਕੀ ਭਾਵ ਹੈ?

() ਤਰੀਕਾ
() ਢੰਗ
() ਆਦਤ
() ੳ ਅਤੇ ਅ ਦੋਵੇਂ