ਵਿਸਾਖੀ ਦਾ ਮੇਲਾ – ਧਨੀ ਰਾਮ ਚਾਤ੍ਰਿਕ
(ਅ) ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰਾਂ ਦੇ ਸਹੀ ਵਿਕਲਪ ਚੁਣੋ :-
ਪ੍ਰਸ਼ਨ 1. ‘ਵਿਸਾਖੀ ਦਾ ਮੇਲਾ’ ਕਵਿਤਾ ਤੋਂ ਇਲਾਵਾ ਲੇਖਕ ਧਨੀ ਰਾਮ ਚਾਤ੍ਰਿਕ ਦੀ ਮੇਲੇ ਨਾਲ ਸੰਬੰਧਿਤ ਕਿਹੜੀ ਕਵਿਤਾ ਮਸ਼ਹੂਰ ਹੋਈ ?
(ੳ) ਜੱਟ ਮੇਲੇ ਵਿੱਚ
(ਅ) ਮਾਰਦਾ ਦਮਾਮੇ ਜੱਟ
(ੲ) ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
(ਸ) ਮੇਲਾ
ਪ੍ਰਸ਼ਨ 2. ਧਨੀ ਰਾਮ ਚਾਤ੍ਰਿਕ ਦੀਆਂ ਦੋ ਰਚਨਾਵਾਂ ਚੁਣੋ।
(ੳ) ਸੂਫ਼ੀਖ਼ਾਨ/ਨੂਰਜਹਾਂ ਬਾਦਸ਼ਾਹ ਬੇਗਮ
(ਅ) ਲਹਿਰਾਂ ਦੇ ਹਾਰ/ਬਿਜਲੀਆਂ ਦੇ ਹਾਰ
(ੲ) ਕੰਬਦੀ ਕਲਾਈ/ਮੇਰੇ ਸਾਈਆਂ ਜੀਓ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 3. ਵਿਸਾਖ ਦੇ ਮਹੀਨੇ ਕਿਹੜੇ ਫੁੱਲ ਖਿੜ ਜਾਂਦੇ ਹਨ?
(ੳ) ਗੁਲਾਬ ਦੇ
(ਅ) ਗੇਂਦੇ ਦੇ
(ੲ) ਚਮੇਲੀ ਦੇ
(ਸ) ਕੋਈ ਵੀ ਨਹੀਂ
ਪ੍ਰਸ਼ਨ 4. ‘ਵਿਸਾਖੀ ਦਾ ਮੇਲਾ’ ਕਵਿਤਾ ਰਾਹੀਂ ਕਵੀ ਕਿਸ ਦੇ ਜੋਬਨ ਨੂੰ ਰੂਪਮਾਨ ਕਰਦਾ ਹੈ ?
(ੳ) ਵੇਲਾਂ ਦੇ
(ਅ) ਬੂਟਿਆਂ ਦੇ
(ੲ) ਰੁੱਖਾਂ ਦੇ
(ਸ) ਉਪਰੋਕਤ ਸਾਰਿਆਂ ਦੇ
ਪ੍ਰਸ਼ਨ 5. ਟਾਹਣੀਆਂ ਦੇ ਭਾਰ ਨਾਲ ਕਿਹੜੇ ਰੁੱਖ ਲਿਫ਼ ਗਏ ਹਨ ?
(ੳ) ਅੰਬਾਂ ਦੇ
(ਅ) ਲੁਕਾਠਾਂ ਦੇ
(ੲ) ਬੇਰੀ ਦੇ
(ਸ) ਕਣਕਾਂ ਦੇ
ਪ੍ਰਸ਼ਨ 6. ਧਨੀ ਰਾਮ ਚਾਤ੍ਰਿਕ ਕਿਹੜੇ ਲੋਕਾਂ ਦਾ ਸੱਚਾ ਹਮਦਰਦ ਸੀ ?
(ੳ) ਗ਼ਰੀਬਾਂ ਦਾ
(ਅ) ਮਜ਼ਦੂਰਾਂ ਦਾ
(ੲ) ਕਿਰਤੀਆਂ ਦਾ
(ਸ) ਇਹਨਾਂ ਸਾਰਿਆਂ ਦਾ
ਪ੍ਰਸ਼ਨ 7. ਕਵਿਤਾ ‘ਵਿਸਾਖੀ ਦਾ ਮੇਲਾ’ ਵਿੱਚ ‘ਛਿੰਝ’ ‘ਵੰਝਲੀ’ ਤੇ ‘ਲੰਗੋਜਾ’ ਸ਼ਬਦਾਂ ਦੇ ਸਹੀ ਅਰਥ ਚੁਣੋ।
(ੳ) ਘੋਲ/ਬੰਨਸਰੀ/ਅਲਿਗੋਜ਼ਾ
(ਅ) ਘੋਲ/ਬੰਸਰੀ/ਅਲਗੋਜ਼ਾ
(ੲ) ਕੁਸ਼ਤੀ/ਬਾਂਸ ਦੀ ਪੀਪਣੀ/ਤੂੰਬੀ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 8. ਕਾਵਿ-ਸਤਰ ‘ਸੋਹਣੇ-ਸੋਹਣੇ ਕੁੰਜਾਂ ਤੇ ਫ਼ੀਤੇ ਲਿਆਏ ਨੇ’ ਤੋਂ ਕੀ ਭਾਵ ਹੈ?
(ੳ) ਦੁਪੱਟਿਆਂ ਉੱਪਰ ਲਾਉਣ ਵਾਲੀਆਂ ਸੋਹਣੀਆਂ ਕਿਨਾਰੀਆਂ ਤੇ ਲੈਸਾਂ
(ਅ) ਸੂਟਾਂ ਤੇ ਲਾਉਣ ਵਾਲੀਆਂ ਲੈਸਾਂ
(ੲ) ਸਲਵਾਰਾਂ ਤੋਂ ਲਾਉਣ ਵਾਲੀਆਂ ਕਿਨਾਰੀਆਂ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 9. ‘ਵਿਸਾਖੀ ਦਾ ਮੇਲਾ’ ਕਿਸ ਕਵੀ ਦੀ ਰਚਨਾ ਹੈ?
(ੳ) ਭਾਈ ਵੀਰ ਸਿੰਘ
(ਅ) ਨੰਦ ਲਾਲ ਨੂਰਪੁਰੀ
(ੲ) ਧਨੀ ਰਾਮ ਚਾਤ੍ਰਿਕ
(ਸ) ਵਿਧਾਤਾ ਸਿੰਘ ਤੀਰ
ਪ੍ਰਸ਼ਨ 10 ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਵੀ ਨੇ ਕਿਹੜੇ ਮਹੀਨੇ ਦੀ ਗੱਲ ਕੀਤੀ ਹੈ ?
(ੳ) ਚੇਤਰ ਦੀ
(ਅ) ਹਾੜ ਦੀ
(ੲ) ਫੱਗਣ ਦੀ
(ਸ) ਵਿਸਾਖ ਦੀ
ਪ੍ਰਸ਼ਨ 11. ‘ਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ’ ਇਹ ਕਾਵਿ-ਸਤਰ ਕਿਸ ਕਵਿਤਾ ਵਿੱਚ ਹੈ?
(ੳ) ਮੈਂ ਪੰਜਾਬੀ
(ਅ) ਵਿਸਾਖੀ ਦਾ ਮੇਲਾ
(ੲ) ਨਵੀਂ ਪੁਰਾਣੀ ਤਹਿਜੀਬ
(ਸ) ਸਮਾਂ
ਪ੍ਰਸ਼ਨ 12. ਛਿੰਝ ਵਿੱਚ ਕੌਣ ਗੱਜ ਰਹੇ ਹਨ ?
(ੳ) ਦੌੜਾਕ
(ਅ) ਪਹਿਲਵਾਨ
(ੲ) ਖਿਡਾਰੀ
(ਸ) ਇਹ ਸਾਰੇ
ਪ੍ਰਸ਼ਨ 13. ‘ਵਿਸਾਖੀ ਦਾ ਮੇਲਾ’ ਕਵਿਤਾ ਅਨੁਸਾਰ ਤਮਾਸ਼ੇ ਕਿਨ੍ਹਾਂ ਨੇ ਲਾਏ ਹਨ ?
(ੳ) ਜੋਗੀਆਂ ਨੇ
(ਅ) ਮਦਾਰੀਆਂ ਨੇ
(ੲ) ਪਹਿਲਵਾਨਾਂ ਨੇ
(ਸ) (ੳ) ਤੇ (ਅ) ਦੋਵਾਂ ਨੇ
ਪ੍ਰਸ਼ਨ 14. ਕੂੰਜਾਂ, ਗਜਰੇ, ਝੂਠੇ ਗਹਿਣੇ, ਫ਼ੀਤੇ ਮੇਲੇ ਵਿੱਚ ਕੌਣ ਵੇਚ ਰਹੇ ਹਨ ?
(ੳ) ਵਣਜਾਰੇ
(ਅ) ਵਪਾਰੀ
(ੲ) ਦੁਕਾਨਦਾਰ
(ਸ) ਕੋਈ ਨਹੀਂ
ਪ੍ਰਸ਼ਨ 15. ਵਿਸਾਖੀ ਦਾ ਮੇਲਾ ਕਿੱਥੋਂ ਤੱਕ ਫੈਲਿਆ ਹੋਇਆ ਹੈ ?
(ੳ) ਕਿਲੋਮੀਟਰਾਂ ਤੱਕ
(ਅ) ਮੀਲਾਂ ਤੱਕ
(ੲ) ਕੋਹਾਂ ਤੱਕ
(ਸ) ਸ਼ਾਹਿਰ ਤੱਕ
ਪ੍ਰਸ਼ਨ 16. ਵਿਸਾਖੀ ਦੇ ਮੇਲੇ ਦੇ ਸਮੇਂ ਕਿਹੜਾ ਫੁੱਲ ਹੱਸਿਆ ਹੈ ?
(ੳ) ਗੇਂਦਾ
(ਅ) ਚਮੇਲੀ
(ੲ) ਸਦਾਬਹਾਰ
(ਸ) ਗੁਲਾਬ
ਪ੍ਰਸ਼ਨ 17. ਵਿਸਾਖੀ ਦੇ ਮੇਲੇ ਵਿੱਚ ਕੌਣ ਦੁਕਾਨਾਂ ਪਾਈ ਬੈਠੇ ਹਨ?
(ੳ) ਹਲਵਾਈ
(ਅ) ਵਣਜਾਰੇ
(ੲ) ਬਾਣੀਏ
(ਸ) (ੳ) ਤੇ (ਅ) ਦੋਵੇਂ।
ਪ੍ਰਸ਼ਨ 18. ਵਿਸਾਖੀ ਦੇ ਮੇਲੇ ਦੇ ਸਮੇਂ ਬੂਰ ਕਿਸ ਨੂੰ ਪਿਆ ਹੈ?
(ੳ) ਜਾਮਣਾਂ ਨੂੰ
(ਅ) ਲੁਗਾਠਾਂ ਨੂੰ
(ੲ) ਅੰਬਾਂ ਨੂੰ
(ਸ) ਅੰਗੂਰਾਂ ਨੂੰ