ਵਾਕ-ਵਟਾਂਦਰਾ
(i) ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ।(ਸਧਾਰਨ ਵਾਕ ਬਣਾਓ)
ਉੱਤਰ : ਉਹ ਅਮੀਰ ਤੇ ਕੰਜੂਸ ਵੀ ਹੈ।
(ii) ਉਹ ਵਾਪਸ ਨਹੀਂ ਪਰਤੇਗਾ। (ਕਰਮਨੀ ਵਾਚ ਬਣਾਓ)
ਉੱਤਰ : ਵਾਪਸ, ਉਹ ਨਹੀਂ ਆਵੇਗਾ।
(iii) ਸਿਆਣੇ ਬੱਚੇ ਕਦੀ ਵੀ ਵੱਡਿਆਂ ਦਾ ਨਿਰਾਦਰ ਨਹੀਂ ਕਰਦੇ।(ਹਾਂ-ਵਾਕ ਬਣਾਓ)
ਉੱਤਰ : ਸਿਆਣੇ ਬੱਚੇ ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਦੇ ਹਨ।
(iv) ਜਦੋਂ ਮੈਂ ਸਕੂਲ ਪਹੁੰਚਿਆ ਤਾਂ ਘੰਟੀ ਵੱਜ ਗਈ।(ਸੰਯੁਕਤ ਵਾਕ ਬਣਾਓ)
ਉੱਤਰ : ਮੈਂ ਸਕੂਲ ਪਹੁੰਚਿਆ ਤੇ ਘੰਟੀ ਵੱਜ ਗਈ।
(v) ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਸਫ਼ਲਤਾ ਮਿਲਦੀ ਹੈ। (ਮਿਸ਼ਰਤ ਵਾਕ ਬਣਾਓ)
ਉੱਤਰ : ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ, ਉਹ ਹਮੇਸ਼ਾ ਸਫ਼ਲਤਾ ਪਾਉਂਦੇ ਹਨ।