ਵਾਕ – ਵਟਾਂਦਰਾ

5. ਸੰਯੁਕਤ ਵਾਕ ਤੋਂ ਮਿਸ਼ਰਿਤ ਵਾਕ ਵਿੱਚ ਬਦਲਣਾ।

()

ਸੰਯੁਕਤ ਵਾਕ : ਬਜ਼ੁਰਗਾਂ ਦੀ ਸੇਵਾ ਕਰੋ ਅਤੇ ਉਹਨਾਂ ਦੀਆਂ ਅਸੀਸਾਂ ਲਓ।

ਮਿਸ਼ਰਿਤ ਵਾਕ : ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਉਹ ਤੁਹਾਨੂੰ ਅਸੀਸਾਂ ਦੇਣਗੇ।

()

ਸੰਯੁਕਤ ਵਾਕ : ਉਸ ਦੀ ਮੰਗਣੀ ਹੈ, ਇਸ ਕਰ ਕੇ ਬੜਾ ਖੁਸ਼ ਹੈ।   

ਮਿਸ਼ਰਿਤ ਵਾਕ : ਉਹ ਬੜਾ ਖੁਸ਼ ਹੈ, ਕਿਉਂਕਿ ਉਸ ਦੀ ਮੰਗਣੀ ਹੈ।

()

ਸੰਯੁਕਤ ਵਾਕ : ਕਸਰਤ ਕਰੋ ਤੇ ਸਿਹਤਮੰਦ ਰਹੋ।

ਮਿਸ਼ਰਿਤ ਵਾਕ : ਜਿਹੜੇ ਕਸਰਤ ਕਰਦੇ ਹਨ, ਉਹ ਸਿਹਤਮੰਦ ਰਹਿੰਦੇ ਹਨ।

()

ਸੰਯੁਕਤ ਵਾਕ : ਬੱਚਿਆਂ ਨਾਲ਼ ਪਿਆਰ ਕਰੋ ਤੇ ਉਹਨਾਂ ਕੋਲੋਂ ਇਜ਼ੱਤ ਪਾਓ।                                 

ਮਿਸ਼ਰਿਤ ਵਾਕ : ਜੇ ਬੱਚਿਆਂ ਨਾਲ਼ ਪਿਆਰ ਕਰੋਗੇ ਤਾਂ ਹੀ ਉਹਨਾਂ ਕੋਲ਼ੋਂ ਇਜ਼ੱਤ ਪਾ ਸਕੋਗੇ।


6. ਮਿਸ਼ਰਿਤ ਵਾਕ ਤੋਂ ਸੰਯੁਕਤ ਵਾਕ ਵਿੱਚ ਬਦਲਣਾ।

()

ਮਿਸ਼ਰਿਤ ਵਾਕ : ਭਾਵੇਂ ਤੁਸੀਂ ਦੌਲਤਮੰਦ ਹੋ, ਤਾਂ ਵੀ ਤੁਸੀਂ ਸੁਖੀ ਨਹੀਂ ਹੋ।

ਸੰਯੁਕਤ ਵਾਕ : ਤੁਸੀਂ ਦੌਲਤਮੰਦ ਹੋ, ਪਰ ਸੁਖੀ ਨਹੀਂ।


()

ਮਿਸ਼ਰਿਤ ਵਾਕ : ਜਿਉਂ ਹੀ ਮੈਂ ਘਰ ਪੁੱਜਾ ਤਾਂ ਹਨ੍ਹੇਰਾ ਪੈ ਚੁੱਕਾ ਸੀ।   

ਸੰਯੁਕਤ ਵਾਕ : ਮੈਂ ਘਰ ਪੁੱਜਾ ਤੇ ਹਨ੍ਹੇਰਾ ਪੈ ਗਿਆ।

()

ਮਿਸ਼ਰਿਤ ਵਾਕ : ਜੇ ਚੰਗੀ ਖ਼ੁਰਾਕ ਲਵੋਗੇ ਤਾਂ ਤੰਦਰੁਸਤ ਰਹਿ ਸਕੋਗੇ।                                

ਸੰਯੁਕਤ ਵਾਕ : ਚੰਗੀ ਖ਼ੁਰਾਕ ਲਵੋਗੇ ਤੇ ਤੰਦਰੁਸਤ ਰਹੋਗੇ।

()

ਮਿਸ਼ਰਿਤ ਵਾਕ : ਜਦੋਂ ਗ਼ਰੀਬਾਂ ਨੇ ਰੋਜ਼ੇ ਰੱਖੇ ਤਾਂ ਦਿਨ ਵੱਡੇ ਆ ਗਏ।                                     

ਸੰਯੁਕਤ ਵਾਕ : ਗ਼ਰੀਬਾਂ ਰੋਜ਼ੇ ਰੱਖੇ, ਦਿਨ ਵੱਡੇ ਆਏ।


7. ਹਾਂ -ਵਾਚਕ ਵਾਕਾਂ ਤੋਂ ਨਾਂਹ – ਵਾਚਕ ਵਾਕਾਂ ਵਿੱਚ ਬਦਲਣਾ।

()

ਹਾਂ -ਵਾਚਕ ਵਾਕ : ਮਿਹਨਤ ਸਫ਼ਲ ਹੋਈ।

ਨਾਂਹ – ਵਾਚਕ ਵਾਕ : ਮਿਹਨਤ ਵਿਅਰਥ ਨਹੀਂ ਗਈ।

()

ਹਾਂ -ਵਾਚਕ ਵਾਕ : ਸਦਾ ਸੱਚ ਬੋਲੋ।

ਨਾਂਹ – ਵਾਚਕ ਵਾਕ : ਕਦੇ ਵੀ ਝੂਠ ਨਾ ਬੋਲੋ।

()

ਹਾਂ -ਵਾਚਕ ਵਾਕ : ਹਮੇਸ਼ਾ ਵੱਡਿਆਂ ਦਾ ਆਦਰ ਕਰੋ।

ਨਾਂਹ – ਵਾਚਕ ਵਾਕ : ਕਦੇ ਵੀ ਵੱਡਿਆਂ ਦਾ ਨਿਰਾਦਰ ਨਾ ਕਰੋ।

()

ਹਾਂ -ਵਾਚਕ ਵਾਕ : ਹਮੇਸ਼ਾ ਗੁਆਂਢੀਆਂ ਨਾਲ਼ ਬਣਾ ਕੇ ਰੱਖੋ।

ਨਾਂਹ – ਵਾਚਕ ਵਾਕ : ਕਦੇ ਵੀ ਗੁਆਂਢੀਆਂ ਨਾਲ਼ ਨਾ ਵਿਗਾੜੋ।


8. ਨਾਂਹ – ਵਾਚਕ ਵਾਕ ਤੋਂ ਹਾਂ – ਵਾਚਕ ਵਾਕ ਵਿੱਚ ਬਦਲਣਾ।


()

ਨਾਂਹ – ਵਾਚਕ ਵਾਕ : ਉਹ ਕਦੇ ਝੂਠ ਨਹੀਂ ਬੋਲਦਾ।

ਹਾਂ -ਵਾਚਕ ਵਾਕ : ਉਹ ਹਮੇਸ਼ਾ ਸੱਚ ਬੋਲਦਾ ਹੈ।

()

ਨਾਂਹ – ਵਾਚਕ ਵਾਕ : ਸ਼ੀਲਾ ਨਲਾਇਕ ਕੁੜੀ ਨਹੀਂ ਹੈ।

ਹਾਂ -ਵਾਚਕ ਵਾਕ : ਸ਼ੀਲਾ ਇੱਕ ਲਾਇਕ ਕੁੜੀ ਹੈ।

()

ਨਾਂਹ – ਵਾਚਕ ਵਾਕ : ਸੋਹਨ ਕਦੇ ਵੀ ਸ਼ਰਾਬ ਨਹੀਂ ਪੀਂਦਾ।

ਹਾਂ -ਵਾਚਕ ਵਾਕ : ਸੋਹਨ ਹਮੇਸ਼ਾ ਸ਼ਰਾਬ ਤੋਂ ਪਰਹੇਜ਼ ਕਰਦਾ ਹੈ।

()

ਨਾਂਹ – ਵਾਚਕ ਵਾਕ : ਉਹ ਸਭ ਨਾਲ਼ੋਂ ਲੰਮਾ ਨਹੀਂ ਹੈ।

ਹਾਂ -ਵਾਚਕ ਵਾਕ : ਉਹ ਸਭ ਨਾਲ਼ੋਂ ਮਧਰਾ ਹੈ।