ਵਹਿਮੀ ਤਾਇਆ – ਸੂਬਾ ਸਿੰਘ

ਜਮਾਤ – ਨੌਵੀਂ

ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰਾਂ ਦੇ ਸਹੀ ਵਿਕਲਪ ਚੁਣੋ —

ਪ੍ਰਸ਼ਨ 1. ਲੇਖਕ (ਸੂਬਾ ਸਿੰਘ) ਦੀ ਐਮ. ਏ. ਕਿਸ ਵਿਸ਼ੇ ਨਾਲ ਸੰਬੰਧਿਤ ਸੀ ?

(ੳ) ਪੰਜਾਬੀ
(ਅ) ਹਿੰਦੀ
(ਸ) ਅੰਗਰੇਜ਼ੀ
(ੲ) ਹਿਸਾਬ

ਪ੍ਰਸ਼ਨ 2. ਪੜ੍ਹਾਈ ਤੋਂ ਬਾਅਦ ਲੇਖਕ ਨੇ ਕਿਸ ਮਹਿਕਮੇ ਵਿੱਚ ਨੌਕਰੀ ਕੀਤੀ ?

(ੳ) ਰੇਲਵੇ
(ਅ) ਫੌਜ
(ੲ) ਬਿਜਲੀ
(ਸ) ਪੁਲਿਸ

ਪ੍ਰਸ਼ਨ 3. ਲੇਖਕ ਨੇ ਕਿੱਥੇ – ਕਿੱਥੇ ਜੇਲ੍ਹਾਂ ਕੱਟੀਆਂ ?

(ੳ) ਸਿੰਘਾਪੁਰ ਤੇ ਮੁਲਤਾਨ
(ਅ) ਮੁਲਤਾਨ ਤੇ ਥਾਈਲੈਂਡ
(ੲ) ਲਾਹੌਰ ਤੇ ਸਿੰਘਾਪੁਰ
(ਸ) ਭਾਰਤ ਤੇ ਸ੍ਰੀ ਲੰਕਾ

ਪ੍ਰਸ਼ਨ 4. ਦੂਜੇ ਵਿਸ਼ਵ ਯੁੱਧ ਵਿੱਚ ਲੇਖਕ ਨੇ ਕਿਨ੍ਹਾਂ ਦੀ ਕੈਦ ਕੱਟੀ ?

(ੳ) ਮੁਗਲਾਂ ਦੀ
(ਅ) ਅੰਗਰੇਜ਼ਾਂ ਦੀ
(ੲ) ਜਪਾਨੀਆਂ ਦੀ
(ਸ) ਫ਼ਰਾਂਸੀਆਂ ਦੀ

ਪ੍ਰਸ਼ਨ 5. ਲੇਖਕ ਦਾ ਸਾਹਿਤਕ ਜੀਵਨ ਕਿਵੇਂ ਸ਼ੁਰੂ ਹੋਇਆ?

(ੳ) ਪੱਤਰਕਾਰੀ ਤੋਂ
(ਅ) ਨਾਵਲ ਲਿਖਣ ਤੋਂ
(ੲ) ਕਵਿਤਾ ਲਿਖਣ ਤੋਂ
(ਸ) ਵਾਰਤਕ ਲਿਖਣ ਤੋਂ

ਪ੍ਰਸ਼ਨ 6. ਲੇਖਕ ਪੰਜਾਬੀ ਯੂਨੀਵਰਸਿਟੀ ਵਿੱਚ ਕਿਸ ਵਿਭਾਗ ਦੇ ਡਾਇਰੈਕਟਰ ਰਹੇ ?

(ੳ) ਪੰਜਾਬੀ ਭਾਸ਼ਾ ਵਿਭਾਗ
(ਅ) ਪੰਜਾਬੀ ਵਿਓਂਤ ਤੇ ਵਿਕਾਸ ਵਿਭਾਗ
(ੲ) ਹਿੰਦੀ ਵਿਭਾਗ
(ਸ) ਵਿਦਿਆਰਥੀ ਭਲਾਈ ਵਿਭਾਗ

ਪ੍ਰਸ਼ਨ 7. ਲੇਖਕ ਦੀ ਕਿਹੜੀ ਰਚਨਾ ਪੰਜਾਬੀ ਸਾਹਿਤ ਵਿੱਚ ਮਕਬੂਲ ਹੋਈ ?

(ੳ) ਹੀਰ ਸੂਬਾ ਸਿੰਘ
(ਅ) ਸੱਸੀ ਸੂਬਾ ਸਿੰਘ
(ੲ) ਲੈਲਾ ਸੂਬਾ ਸਿੰਘ
(ਸ) ਸੋਹਣੀ ਸੂਬਾ ਸਿੰਘ

ਪ੍ਰਸ਼ਨ 8. ਸਾਰਾ ਮਹੱਲਾ ਕਿਸ ਨੂੰ ਵਹਿਮੀ ਸਮਝਦਾ ਸੀ ?

(ੳ) ਤਾਇਆ ਮਨਸਾ ਰਾਮ ਨੂੰ
(ੲ) ਮਾਸੜ ਮਨਸਾ ਰਾਮ ਨੂੰ
(ਅ) ਚਾਚਾ ਮਨਸਾ ਰਾਮ ਨੂੰ
(ਸ) ਫੁੱਫੜ ਮਨਸਾ ਰਾਮ ਨੂੰ

ਪ੍ਰਸ਼ਨ 9. ਲੇਖਕ ਤਾਇਆ ਮਨਸਾ ਰਾਮ ਦੇ ਵਹਿਮਾਂ ਵਿੱਚ ਕਿਸ ਦਾ ਕਸੂਰ ਨਹੀਂ ਮੰਨਦਾ ?

(ੳ) ਰਿਸ਼ਤੇਦਾਰਾਂ ਦਾ
(ਅ) ਮਹੱਲੇ ਵਾਲਿਆਂ ਦਾ
(ੲ) ਪਿੰਡ ਵਾਲਿਆਂ ਦਾ
(ਸ) ਘਰ ਵਾਲਿਆਂ ਦਾ

ਪ੍ਰਸ਼ਨ 10. ਜਦ ਲੇਖਕ ਤਾਏ ਨੂੰ ਪਹਿਲੀ ਵਾਰ ਮਿਲਿਆ ਤਾਂ ਤਾਏ ਦਾ ਕੀ ਵਹਿਮ ਸੀ ?

(ੳ) ਸਿਰ ਦਰਦ ਬਾਰੇ
(ਅ) ਪੇਟ ਦਰਦ ਬਾਰੇ
(ੲ) ਮਾੜੀ-ਮਾੜੀ ਭਖ ਚੜ੍ਹਨ ਬਾਰੇ
(ਸ) ਭੂਤ ਬਾਰੇ

ਪ੍ਰਸ਼ਨ 11. ਤਾਇਆ ਮਨਸਾ ਰਾਮ ਗੁੱਸੇ ਵਿੱਚ ਲੇਖਕ ਨੂੰ ਕਿਸ ਹਕੀਮ ਦਾ ਚੇਲਾ ਦੱਸਦਾ ਹੈ ?

(ੳ) ਹਕੀਮ ਕਰਤਾਰ ਚੰਦ ਦਾ
(ਅ) ਹਕੀਮ ਅਜਮਲ ਖਾਨ ਦਾ
(ੲ) ਹਕੀਮ ਲਾਲ ਚੰਦ ਦਾ
(ਸ) ਹਕੀਮ ਗੁਲਾਮ ਨਬੀ ਦਾ

ਪ੍ਰਸ਼ਨ 12. ਲੇਖਕ ਅਨੁਸਾਰ ਤਾਏ ਦਾ ਦੂਜਾ ਵਹਿਮ ਕਿਹੜਾ ਸੀ ?

(ੳ) ਬਿਮਾਰੀ ਦੇ ਕੀਟਾਣੂਆਂ ਦਾ ਸਰੀਰ ਨਾਲ ਜੁੜੇ ਹੋਣਾ
(ਅ) ਬਿਮਾਰੀ ਦੇ ਕੀਟਾਣੂਆਂ ਦਾ ਹਵਾ ਵਿੱਚ ਫੈਲੇ ਹੋਣਾ
(ੲ) ਬਿਮਾਰੀ ਦੇ ਕੀਟਾਣੂਆਂ ਦਾ ਕਮਰੇ ਵਿੱਚ ਫੈਲੇ ਹੋਣਾ
(ਸ) ਬਿਮਾਰੀ ਦੇ ਕੀਟਾਣੂਆਂ ਦਾ ਕੱਪੜੇ ਨਾਲ ਜੁੜੇ ਹੋਣਾ

ਪ੍ਰਸ਼ਨ 13. ਇੱਕ ਮੁਲਾਕਾਤੀ ਨੇ ਤਾਇਆ ਮਨਸਾ ਰਾਮ ਦੇ ਸਾਹਮਣੇ ਇੱਕ ਜੁਆਕ ਦਾ ਕੀ ਚੁੰਮਿਆ ?

(ੳ) ਮੱਥਾ
(ਅ) ਮੂੰਹ
(ੲ) ਹੱਥ
(ਸ) ਪੈਰ

ਪ੍ਰਸ਼ਨ 14. ਜੁਆਕ ਦੀਆਂ ਚੀਕਾਂ ਸੁਣ ਕੇ ਬੱਚੇ ਦੇ ਤਾਏ ਚਾਚੇ ਕੀ ਚੁੱਕ ਲਿਆਏ ?

(ੳ) ਬੰਦੂਕਾਂ
(ਅ) ਕਿਰਪਾਨਾਂ
(ੲ) ਲਾਠੀਆਂ
(ਸ) ਗੰਢਾਸੇ

ਪ੍ਰਸ਼ਨ 15. ਤਾਇਆ ਮਨਸਾ ਦਾ ਪੈਰ ਕਿਸ ਦੀ ਪੂਛਲ ‘ਤੇ ਆਇਆ ?

(ੳ) ਬਿੱਲੀ ਦੀ
(ਅ) ਕੁੱਤੇ ਦੀ
(ੲ) ਸ਼ੇਰ ਦੀ
(ਸ) ਮੱਝ ਦੀ

ਪ੍ਰਸ਼ਨ 16. “ਤਾਇਆ ਮਨਸਾ ਰਾਮਾ, ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ।” ਕਿਸ ਨੇ ਕਿਹਾ ?

(ੳ) ਲੇਖਕ ਨੇ
(ਅ) ਕਿਸ਼ਨੇ ਨੇ
(ੲ) ਗੁਆਂਢੀ ਨੇ
(ਸ) ਮਾਂਦਰੀ ਨੇ

ਪ੍ਰਸ਼ਨ 17. ਲੇਖਕ ਅਨੁਸਾਰ ਤਾਏ ਮਨਸੇ ਦਾ ਤੀਜਾ ਵਹਿਮ ਕਿਹੜਾ ਸੀ?

(ੳ) ਘੋੜੇ ਦੀ ਲਿੱਦ ਤੋਂ ਡਿੱਗਣ ਕਾਰਨ ਲੱਗੀ ਸੱਟ ਦਾ
(ਅ) ਊਠ ਦੀ ਲਿੱਦ ‘ਤੇ ਡਿੱਗਣ ਕਾਰਨ ਲੱਗੀ ਸੱਟ ਦਾ
(ੲ) ਮੱਝਾਂ ਦੇ ਗੋਹੇ ‘ਤੇ ਡਿੱਗਣ ਕਾਰਨ ਲੱਗੀ ਸੱਟ ਦਾ
(ਸ) ਖੋਤੇ ਦੀ ਲਿੱਦ ‘ਤੇ ਡਿੱਗਣ ਕਾਰਨ ਲੱਗੀ ਸੱਟ ਦਾ

ਪ੍ਰਸ਼ਨ 18. ਤਾਏ ਮਨਸੇ ਦੇ ਪੁੱਤ-ਪੋਤਰੇ ਕੀ ਸਨ?

(ੳ) ਆਗਿਆਕਾਰੀ
(ਅ) ਆਲਸੀ
(ੲ) ਬਦਮਾਸ਼
(ਸ) ਚੋਰ

ਪ੍ਰਸ਼ਨ 19. ਪਿੰਡ ਤੋਂ ਬਲਾ ਟਾਲਣ ਲਈ ਕੀਤੇ ਟੂਣੇ ਲਾਗਿਓਂ ਕੌਣ ਲੰਘਿਆ?

(ੳ) ਹਾਲੀ
(ਅ) ਤਰਖਾਣ
(ੲ) ਘੁਮਿਆਰ
(ਸ) ਲੁਹਾਰ

ਪ੍ਰਸ਼ਨ 20. ਤਾਏ ਮਨਸੇ ਨੇ ਕਿਸੇ ਵੱਡੇ ਆਦਮੀ ਦੀ ਮੌਤ ਦਾ ਕਾਰਨ ਕੀ ਸੁਣਿਆ ?

(ੳ) ਕੈਂਸਰ ਕਾਰਨ
(ਅ) ਏਡਜ਼ ਕਾਰਨ
(ੲ) ਦਿਲ ਦੀ ਹਰਕਤ ਬੰਦ ਹੋਣ ਦਾ
(ਸ) ਸ਼ੂਗਰ

ਪ੍ਰਸ਼ਨ 21. ਮਾਂਦਰੀ ਨੇ ਤਾਏ ਮਨਸਾ ਨੂੰ ਕਿਹੜਾ ਵਹਿਮ ਪਾਇਆ ?

(ੳ) ਸਿਰ ਨਾ ਹੋਣ ਦਾ
(ਅ) ਬਾਹਵਾਂ ਨਾ ਹੋਣ ਦਾ
(ੲ) ਅੱਖਾਂ ਨਾ ਹੋਣ ਦਾ
(ਸ) ਭੂਤਾਂ ਪ੍ਰੇਤਾਂ ਦਾ

ਪ੍ਰਸ਼ਨ 22. ਲੇਖ ਦੇ ਅੰਤ ਵਿੱਚ ਕਿਸ ਦੀ ਜਾਨ ਨੂੰ ਖਤਰਾ ਹੈ?

(ੳ) ਲੇਖਕ ਦੀ
(ਅ) ਕਿਸ਼ਨੇ ਦੀ
(ੲ) ਤਾਏ ਮਨਸਾ ਦੀ
(ਸ) ਡਾਕਟਰ ਦੀ

ਪ੍ਰਸ਼ਨ 23. ਸ਼ਿੰਗਾਰੂ ਹੁਰਾਂ ਤਾਏ ਮਨਸੇ ਪਿੱਛੇ ਕਿਹੜਾ ਜਾਨਵਰ ਲਾਇਆ ਸੀ ?

(ੳ) ਸ਼ੇਰ
(ਅ) ਚੀਤਾ
(ੲ) ਬੱਕਰੀ
(ਸ) ਬਲਦ

ਪ੍ਰਸ਼ਨ 24. ‘ਵਹਿਮੀ ਤਾਇਆ’ ਲੇਖ ਦਾ ਲੇਖਕ ਕੌਣ ਹੈ ?

(ੳ) ਸੂਬਾ ਸਿੰਘ
(ਅ) ਲਾਲ ਸਿੰਘ ਕਮਲਾ ਅਕਾਲੀ
(ੲ) ਬਲਰਾਜ ਸਾਹਨੀ
(ਸ) ਡਾ. ਟੀ ਆਰ. ਸ਼ਰਮਾ

ਪ੍ਰਸ਼ਨ 25. ਸੂਬਾ ਸਿੰਘ ਦਾ ਜੀਵਨ-ਕਾਲ ਦੱਸੋ।

(ੳ) 1913-1973 ਈ.
(ਅ) 1925-2009 ਈ.
(ੲ) 1912-1981 ਈ.
(ਸ) 1889-1977 ਈ.

ਪ੍ਰਸ਼ਨ 26. ਸੂਬਾ ਸਿੰਘ ਦਾ ਜਨਮ ਕਿੱਥੇ ਹੋਇਆ ?

(ੳ) ਭਨਹੜ (ਲੁਧਿਆਣਾ)
(ਅ) ਉਥੇ ਨੰਗਲ (ਅੰਮ੍ਰਿਤਸਰ)
(ੲ) ਟੈਕਸਲਾ (ਰਾਵਲਪਿੰਡੀ)
(ਸ) ਰਾਵਲਪਿੰਡੀ

ਪ੍ਰਸ਼ਨ 27. ਸੂਬਾ ਸਿੰਘ ਕਿਸ ਤਰ੍ਹਾਂ ਦੇ ਲੇਖਕ ਕਰਕੇ ਜਾਣੇ ਜਾਂਦੇ ਸਨ ?

(ੳ) ਕਰੁਣਾਮਈ
(ਅ) ਹਾਸ-ਵਿਅੰਗ
(ੲ) ਬਿਰਹਾ
(ਸ) ਉਪਰੋਕਤ ਸਾਰੇ ਹੀ

ਪ੍ਰਸ਼ਨ 28. ‘ਵਹਿਮੀ ਤਾਇਆ’ ਲੇਖ ਦਾ ਮੁੱਖ ਪਾਤਰ ਕੌਣ ਹੈ ?

(ੳ) ਤਾਇਆ ਨਿਹਾਲਾ
(ਅ) ਤਾਇਆ ਦਿਆਲਾ
(ੲ) ਤਾਇਆ ਮਨਸਾ ਰਾਮ
(ਸ) ਤਾਇਆ ਗੁਪਾਲਾ

ਪ੍ਰਸ਼ਨ 29. ਤਾਇਆ ਮਨਸਾ ਰਾਮ ਨੂੰ ਸਾਰੇ ਮੁਹੱਲੇ ਵਾਲੇ ਕੀ ਸਮਝਦੇ ਹਨ ?

(ੳ) ਵਹਿਮੀ
(ਅ) ਸੁਆਰਥੀ
(ੲ) ਕੰਮਚੋਰ
(ਸ) ਸਮਝਦਾਰ

ਪ੍ਰਸ਼ਨ 30. ਦੁਨੀਆ ਵਿੱਚ ਕਿਸ ਬਿਮਾਰੀ ਦਾ ਇਲਾਜ ਨਹੀਂ ?

(ੳ) ਵਹਿਮ ਦਾ
(ਅ) ਸਵਾਰਥ ਦਾ
(ੲ) ਆਲਸ ਦਾ
(ਸ) ਉਪਰੋਕਤ ਸਾਰੇ ਹੀ

ਪ੍ਰਸ਼ਨ 31. ਤਾਇਆ ਮਨਸਾ ਰਾਮ ਕਿਹੜੇ ਹਕੀਮ ਦਾ ਨਾਂ ਲੈਂਦਾ ਹੈ?

(ੳ) ਹਰਨਾਮ ਦਾਸ ਦਾ
(ਅ) ਕਰਤਾਰ ਚੰਦ ਦਾ
(ੲ) ਹਕੀਮ ਮੁਨਸ਼ੀ ਰਾਮ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ।

ਪ੍ਰਸ਼ਨ 32. ਤਾਇਆ ਮਨਸਾ ਰਾਮ ਨੇ ਕੁੱਤੇ ਦੇ ਦੰਦ ਮਾਰਨ ਦੇ ਵਹਿਮ ਵਿੱਚ ਕਿੰਨੇ ਟੀਕੇ ਲਗਵਾਏ?

(ੳ) ਚੌਦਾਂ
(ਅ) ਦਸ
(ੲ) ਪੰਜ
(ਸ) ਤਿੰਨ

ਪ੍ਰਸ਼ਨ 33. ਘੋੜਿਆਂ ਦੀ ਲਿੱਦ ਉੱਤੇ ਡਿਗਣ ਨਾਲ ਤਾਇਆ ਮਨਸਾ ਰਾਮ ਨੂੰ ਕਿਹੜੀ ਬਿਮਾਰੀ ਹੋਣ ਦਾ ਵਹਿਮ ਲੱਗ ਗਿਆ?

(ੳ) ਤਪਦਿਕ
(ਅ) ਮਲੇਰੀਆ
(ੲ) ਟੈਟਨਸ
(ਸ) ਪਲੇਗ

ਪ੍ਰਸ਼ਨ 34. ਤਾਇਆ ਮਨਸਾ ਰਾਮ ਦੇ ਟੀਕਾ ਲਾਉਣ ਵਾਲੇ ਡਾਕਟਰ ਨੇ ਕਿੰਨੇ ਪੈਸੇ ਲਏ ?

(ੳ) 50 ਰੁਪਏ
(ਅ) 40 ਰੁਪਏ
(ੲ) 60 ਰੁਪਏ
(ਸ) 80 ਰੁਪਏ

ਪ੍ਰਸ਼ਨ 35. ਤਾਇਆ ਮਨਸਾ ਰਾਮ ਨੂੰ ਅੰਤ ਵਿੱਚ ਕਿਹੜਾ ਵਹਿਮ ਲੱਗਾ ?

(ੳ) ਝੋਟੇ ਦੁਆਰਾ ਮਾਰੇ ਜਾਣ ਦਾ
(ਅ) ਬੱਕਰੀ ਦੁਆਰਾ ਮਾਰੇ ਜਾਣ ਦਾ
(ੲ) ਕੁੱਤੇ ਦੁਆਰਾ ਮਾਰੇ ਜਾਣ ਦਾ
(ਸ) ਉਪਰੋਕਤ ਸਾਰੇ ਹੀ।

ਪ੍ਰਸ਼ਨ 36. ਤਾਏ ਮਨਸਾ ਰਾਮ ਨੇ ਸਾਰੀ ਜ਼ਿੰਦਗੀ ਕਿਸ ਨਾਲ ਨਿਭਾਈ ਸੀ?

(ੳ) ਘਰਵਾਲੀ ਨਾਲ

(ਅ) ਗੁਆਂਢੀਆਂ ਨਾਲ

(ੲ) ਰਿਸ਼ਤੇਦਾਰਾਂ ਨਾਲ

(ਸ) ਵਹਿਮਾਂ ਨਾਲ

ਪ੍ਰਸ਼ਨ 37. ਤਾਏ ਨੇ ਕਿਸ ਵਾਂਗ ਖੰਘਣਾ ਅਰੰਭ ਕਰ ਦਿੱਤਾ?

(ੳ) ਹਲਕੇ ਕੁੱਤੇ ਵਾਂਗ

(ਅ) ਟੀ. ਬੀ. ਦੇ ਮਰੀਜ਼ ਵਾਂਗ

(ੲ) ਕੱਟੇ ਵਾਂਗ

(ਸ) ਪੱਠਿਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਵਾਂਗ

ਪ੍ਰਸ਼ਨ 38. ਤਾਇਆ ਕੁਰਸੀ ਉੱਤੇ ਕਿਹੜਾ ਪਾਊਡਰ ਧੂੜਦਾ ਹੁੰਦਾ ਸੀ?

(ੳ) ਟੈਲਕਮ ਪਾਊਡਰ

(ਅ) ਦੰਤ ਮੰਜਨ ਪਾਊਡਰ

(ੲ) ਕਿਰਮ-ਨਾਸ਼ਕ ਪਾਊਡਰ

(ਸ) ਉਪਰੋਕਤ ਸਾਰੇ

ਪ੍ਰਸ਼ਨ 39. ਤਾਇਆ ਜਵਾਕ ਨੂੰ ਕਿਸ ਤੋਂ ਬਚਾਉਣਾ ਚਾਹੁੰਦਾ ਸੀ?

(ੳ) ਚੋਰਾਂ ਤੋਂ

(ਅ) ਜਰਾਸੀਮਾਂ ਤੋਂ

(ੲ) ਧੂੜ ਤੋਂ

(ਸ) ਗੰਦਗੀ ਤੋਂ

ਪ੍ਰਸ਼ਨ 40. ‘ਏਸ ਜਾਨਵਰ ਦੀ ਤਾਂ ਹਵਾੜ ਵੀ ਮਾੜੀ’ ਇਹਨਾਂ ਸਤਰਾਂ ਵਿੱਚ ਤਾਇਆ ਕਿਹੜੇ ਜਾਨਵਰ ਦਾ ਜ਼ਿਕਰ ਕਰਦਾ ਪਿਆ ਹੈ?

(ੳ) ਸੱਪ ਦਾ

(ਅ) ਗਾਂ ਦਾ

(ੲ) ਕਿਰਲੀ ਦਾ

(ਸ) ਕੁੱਤੇ ਦਾ

ਪ੍ਰਸ਼ਨ 41. ਹਲਵਾਈ ਦੀ ਹੱਟੀ ‘ਤੇ ਚਾਹ ਪੀਂਦਿਆਂ ਤਾਏ ਦਾ ਪੈਰ ਕਿਸ ‘ਤੇ ਪੈ ਗਿਆ?

(ੳ) ਸੱਪ ‘ਤੇ

(ਅ) ਚਿੱਕੜ ਵਿੱਚ

(ੲ) ਕੁੱਤੇ ਦੀ ਪੂਛਲ ‘ਤੇ

(ਸ) ਉਪਰੋਕਤ ਵਿੱਚੋਂ ਕੋਈ ਨਹੀਂ।

ਪ੍ਰਸ਼ਨ 42. ਤਾਏ ਨੂੰ ਬੱਕਰੀ ਦੇ ਸਿੰਗਾਂ ਨਾਲ ਕੀ ਬੰਨ੍ਹਿਆ ਜਾਪਦਾ ਸੀ?

(ੳ) ਧਾਗਾ

(ਅ) ਘੰਟੀ

(ੲ) ਛੁਰੀਆਂ

(ਸ) ਘੁੰਗਰੂ