ਵਸਤੁਨਿਸ਼ਠ ਪ੍ਰਸ਼ਨ (163-206) : ਇਕ ਹੋਰ ਨਵਾਂ ਸਾਲ


ਪ੍ਰਸ਼ਨ 163. ਬੰਤੇ ਨੇ ਕਿਹੜੀ ਆਦਤ ਛੱਡ ਹੀ ਦਿੱਤੀ ਸੀ ?

ਉੱਤਰ : ਸਿਗਰਟ ਪੀਣ ਦੀ ।

ਪ੍ਰਸ਼ਨ 164. ਤਾਰੋ ਦੇ ਘਰ ਜਿਹੜਾ ਕਾਰਡ ਆਇਆ ਸੀ, ਉਸ ਵਿੱਚ ਕਿਸ ਦੇ ਵਿਆਹ ਦਾ ਜ਼ਿਕਰ ਸੀ ?

ਉੱਤਰ : ਜੱਸੀ ਦੇ ਵਿਆਹ ਦਾ ।

ਪ੍ਰਸ਼ਨ 165. ਤਾਰੋ ਨੇ ਬੰਤੇ ਨੂੰ ਕੀ ਮਿਹਣਾ ਦਿੱਤਾ ਸੀ ?

ਉੱਤਰ : ਕਰਜ਼ਾਈ ਹੋਣ ਦਾ ।

ਪ੍ਰਸ਼ਨ 166. ਬੰਤੇ ਨੇ ਕਰਜ਼ਾ ਕਿਸ ਕੰਮ ਲਈ ਲਿਆ ਸੀ ?

ਉੱਤਰ : ਭੈਣਾਂ ਦੇ ਵਿਆਹ ਲਈ ।

ਪ੍ਰਸ਼ਨ 167. ਦਿਆਲੇ ਦੀ ਪਤਨੀ (ਘਰ ਵਾਲੀ) ਕਿੱਥੇ ਗਈ ਸੀ ?

ਉੱਤਰ : ਪੇਕੇ ।

ਪ੍ਰਸ਼ਨ 168. ਦਿਆਲਾ ਆਪਣੇ ਘਰ ਕਿੱਥੇ ਬੈਠਾ ਸੀ ?

ਉੱਤਰ : ਰਜਾਈ ਵਿਚ ।

ਪ੍ਰਸ਼ਨ 169. ਬੰਤਾ ਕਿਸ ਕੰਮ ਨੂੰ ਮਾੜਾ ਸਮਝਦਾ ਹੈ ?

ਉੱਤਰ : ਪਤਨੀ (ਤੀਵੀਂ) ਨੂੰ ਕੁੱਟਣਾ ।

ਪ੍ਰਸ਼ਨ 170. ਦਿਆਲੇ ਦੀ ਪਤਨੀ ਬਹੁਤਾ ਕਰਕੇ ਪੇਕੇ ਕਿਉਂ ਰਹਿੰਦੀ ਸੀ ?

ਉੱਤਰ : ਉਸ ਦੀ ਮਾਰ-ਕੁੱਟ ਕਰ ਕੇ ।

ਪ੍ਰਸ਼ਨ 171. “ਚਰਖੇ ਦੀ ਘੂਕ ਸੁਣ ਕੇ, ਜੋਗੀ ਉੱਤਰ ਪਹਾੜੋਂ ਆਇਆ”। ਇਹ ਗੀਤ ਕਿਸ ਨੇ ਗਾਇਆ ?

ਉੱਤਰ : ਦਿਆਲੇ ਨੇ ।

ਪ੍ਰਸ਼ਨ 172. ਬੰਤੇ ਨੇ ਦਿਆਲੇ ਦੇ ਰਿਕਸ਼ੇ ਉੱਤੇ ਬੈਠਿਆਂ ਕੀ ਗਾਉਣ ਦੀ ਇੱਛਾ ਪ੍ਰਗਟ ਕੀਤੀ ?

ਉੱਤਰ : ਹੀਰ ।

ਪ੍ਰਸ਼ਨ 173. ਫੁੰਮਣ ਕਿਸ ਦੇ ਨਾਲ ਸੌਂਦਾ ਸੀ ?

ਉੱਤਰ : ਬੰਤੇ ਨਾਲ ।

ਪ੍ਰਸ਼ਨ 174. ਬੰਤੇ ਨੇ ਨਵੇਂ ਸਾਲ ਵਾਲੇ ਦਿਨ ਬੱਚਿਆਂ ਨੂੰ ਕਿੱਥੋਂ ਦੀ ਸੈਰ ਕਰਾਈ ?

ਉੱਤਰ : ਬਜ਼ਾਰ ਦੀ ।

ਪ੍ਰਸ਼ਨ 175. ਕੌਣ ਕਈ-ਕਈ ਦਿਨ ਕੱਪੜੇ ਨਹੀਂ ਸੀ ਬਦਲਦੀ ?

ਉੱਤਰ : ਤਾਰੋ ।

ਪ੍ਰਸ਼ਨ 176. ਜਦੋਂ ਤਾਰੋ ਵਿਆਹੀ ਆਈ ਸੀ, ਤਾਂ ਉਸ ਦੀਆਂ ਅੱਖਾਂ ਕਿਹੋ ਜਿਹੀਆਂ ਸਨ ?

ਉੱਤਰ : ਕਾਲੀਆਂ ਤੇ ਮੋਟੀਆਂ ।

ਪ੍ਰਸ਼ਨ 177. ਜਦੋਂ ਵਿਆਹੀ ਆਈ ਤਾਰੋ ਗੁਰਦੁਆਰੇ ਲਿਜਾਈ ਜਾ ਰਹੀ ਸੀ, ਉਦੋਂ ਉਹ ਕਿਸ ਤਰ੍ਹਾਂ ਦੀ ਲਗ ਰਹੀ ਸੀ?

ਉੱਤਰ : ਪਟੋਲੇ ਵਰਗੀ ।

ਪ੍ਰਸ਼ਨ 178. ਦਿਆਲਾ ਕਿਹੋ ਜਿਹੇ ਸੁਭਾਅ ਦਾ ਬੰਦਾ ਸੀ?

ਉੱਤਰ : ਖ਼ੁਸ਼ ਰਹਿਣ ਵਾਲਾ ।

ਪ੍ਰਸ਼ਨ 179. ਦਿਆਲਾ ਖ਼ਾਲਸਾ ਕਾਲਜ ਦੀ ਗਲੀ ਵਿਚ ਕਿਹਨੂੰ ਛੱਡ ਕੇ ਆਇਆ ਸੀ ?

ਉੱਤਰ : ਇਕ ਖ਼ੂਬਸੂਰਤ ਪ੍ਰੋਫ਼ੈਸਰਨੀ ਨੂੰ ।

ਪ੍ਰਸ਼ਨ 180. ਪ੍ਰੋਫ਼ੈਸਰਨੀ ਦੇ ਕਿੰਨੇ ਬੱਚੇ ਸਨ ?

ਉੱਤਰ : ਦੋ ।

ਪ੍ਰਸ਼ਨ 181. ਬੰਤੇ ਨੂੰ ਸਟੇਸ਼ਨ ਉੱਤੇ ਮਿਲੇ ਬੁੱਢੇ ਨੇ ਕਿੱਥੇ ਜਾਣਾ ਸੀ ?

ਉੱਤਰ : ਅੱਖਾਂ ਦੇ ਹਸਪਤਾਲ ।

ਪ੍ਰਸ਼ਨ 182. ਹਸਪਤਾਲ ਵਿਚ ਬੁੱਢੇ ਦੀ ਪਤਨੀ ਨੇ ਕੀ ਬਣਵਾਇਆ ਸੀ ?

ਉੱਤਰ : ਅੱਖਾਂ ।

ਪ੍ਰਸ਼ਨ 183. ਬੁੱਢੇ ਨੂੰ ਹਸਪਤਾਲ ਦੇ ਕਰਮਚਾਰੀਆਂ ਦੀ ਕਿਹੜੀ ਆਦਤ ਨੇ ਦੁਖੀ ਕੀਤਾ ?

ਉੱਤਰ : ਵੱਢੀਖ਼ੋਰੀ ਦੀ ।

ਪ੍ਰਸ਼ਨ 184. ਬੁੱਢੇ ਦੀ ਦੂਜੀ ਪਤਨੀ ਦੀ ਉਮਰ ਦੀ ਉਸ ਦੀ ਧੀ ਦਾ ਨਾਂ ਕੀ ਸੀ ?

ਉੱਤਰ : ਕੁਸਮ ।

ਪ੍ਰਸ਼ਨ 185. ਬੁੱਢੇ ਦੇ ਪਹਿਲੇ ਵਿਆਹ ਵਿਚਲੇ ਪੁੱਤਰ ਦਾ ਨਾਂ ਕੀ ਸੀ ?

ਉੱਤਰ : ਰਾਜੂ ।

ਪ੍ਰਸ਼ਨ 186. ਬੁੱਢੇ ਨੇ ਬੰਬਈ ਤੋਂ ਪਤਨੀ ਲਈ ਕੀ ਮੰਗਵਾਇਆ ਸੀ ?

ਉੱਤਰ : ਨੈਕਲਸ ।

ਪ੍ਰਸ਼ਨ 187. ਕ੍ਰਿਸ਼ਨ ਦੀ ਬੰਸਰੀ ਕਾਹਦੀ ਬਣੀ ਹੋਈ ਸੀ ?

ਉੱਤਰ : ਸੋਨੇ ਦੀ ।

ਪ੍ਰਸ਼ਨ 188. ਸ਼ਰਾਬ ਖ਼ਰੀਦ ਕੇ ਸਵਾਰ ਬੰਤੇ ਨੂੰ ਕਿੱਥੇ ਚਲਣ ਲਈ ਕਹਿੰਦੇ ਹਨ ?

ਉੱਤਰ : ਰਾਮ ਬਾਗ਼ ।

ਪ੍ਰਸ਼ਨ 189. ਰਾਮ ਬਾਗ਼ ਜਾਣ ਵਾਲੇ ਸਵਾਰਾਂ ਵਿਚੋਂ ਇਕ ਦਾ ਨਾਂ ਕੀ ਸੀ ?

ਉੱਤਰ : ਦੀਪਾ ।

ਪ੍ਰਸ਼ਨ 190. ਰਾਮ ਬਾਗ਼ ਜਾਣ ਵਾਲੇ ਸਵਾਰਾਂ ਨੂੰ ਕਿਸ ਨਾਲ ਕੰਮ ਸੀ ?

ਉੱਤਰ : ਛਿੰਦੇ ਨਾਲ ।

ਪ੍ਰਸ਼ਨ 191. ਛਿੰਦਾ ਕਿਸ ਦਾ ਮਿੱਤਰ ਸੀ ?

ਉੱਤਰ : ਹਮੀਦੇ ਦਾ ।

ਪ੍ਰਸ਼ਨ 192. ਬੰਤੇ ਦੇ ਵਾਲ ਕਿੱਥੇ ਕੱਟੇ ਗਏ ਸਨ ?

ਉੱਤਰ : ਉਸ ਦੇ ਨਾਨਕਿਆਂ ਦੇ ।

ਪ੍ਰਸ਼ਨ 193. ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ?

ਉੱਤਰ : ਮਾਮੇ ਨੇ ।

ਪ੍ਰਸ਼ਨ 194. ਬੰਤੇ ਦੇ ਵਾਲ ਕਿਉਂ ਕੱਟੇ ਗਏ ਸਨ ?

ਉੱਤਰ : ਜੂਆਂ ਪੈਣ ਕਰਕੇ ।

ਪ੍ਰਸ਼ਨ 195. ਬੰਤੇ ਦੀ ਪਤਨੀ ਮੁੰਡੇ ਨੂੰ ਕੀ ਬਣਾਉਣਾ ਚਾਹੁੰਦੀ ਸੀ, ਸਿੱਖ ਜਾਂ ਹਿੰਦੂ ?

ਉੱਤਰ : ਸਿੱਖ ।

ਪ੍ਰਸ਼ਨ 196. ਰਾਮ ਬਾਗ਼ ਜਾਣ ਵਾਲੇ ਸਵਾਰਾਂ ਨੇ ਬੰਤੇ ਨੂੰ ਕਿੰਨੇ ਰੁਪਏ ਦਿੱਤੇ ?

ਉੱਤਰ : ਦੋ ਰੁਪਏ ।

ਪ੍ਰਸ਼ਨ 197. ਰਾਤ ਪੈਣ ਤੇ ਬੰਤੇ ਨੇ ਰਿਕਸ਼ਾ ਕਿੱਥੇ ਖੜ੍ਹਾ ਕੀਤਾ ?

ਉੱਤਰ : ਨੰਦਨ ਸਿਨਮੇ ਦੇ ਸਾਹਮਣੇ ।

ਪ੍ਰਸ਼ਨ 198. ਨੰਦਨ ਸਿਨਮੇ ਤੋਂ ਬੰਤੇ ਨੂੰ ਕਿਹੜੇ ਸਵਾਰ ਮਿਲੇ ?

ਉੱਤਰ : ਪਤੀ-ਪਤਨੀ ਦਾ ਜੋੜਾ ।

ਪ੍ਰਸ਼ਨ 199. ਨੰਦਨ ਸਿਨਮੇ ਤੋਂ ਮਿਲੇ ਸਵਾਰ ਕਿਸ ਦੀ ਐਕਟਿੰਗ ਦੀ ਤਾਰੀਫ਼ ਕਰ ਰਹੇ ਸਨ ?

ਉੱਤਰ : ਰੇਹਾਨਾ ਸੁਲਤਾਨ ਦੀ ।

ਪ੍ਰਸ਼ਨ 200. ਬੰਤਾ ਅੱਗ ਸੇਕਦਾ ਕਿਸ ਦੇ ਕੋਲ ਬੈਠਾ ਸੀ ?

ਉੱਤਰ : ਕਸ਼ਮੀਰੀ ਖ਼ਾਨ ਕੋਲ ।

ਪ੍ਰਸ਼ਨ 201. ਬੰਤਾ ਕਸ਼ਮੀਰੀ ਖ਼ਾਨ ਨਾਲ ਕੀ ਗੱਲਾਂ ਕਰਦਾ ਹੈ ?

ਉੱਤਰ : ਕਸ਼ਮੀਰ ਦੀ ਸਰਦੀ ਤੇ ਬਰਫ਼ ਬਾਰੇ ।

ਪ੍ਰਸ਼ਨ 202. ਗਰੀਨ ਐਵੇਨਿਊ ਜਾਣ ਵਾਲੇ ਸਵਾਰ ਕੌਣ ਸਨ ?

ਉੱਤਰ : ਦੁਕਾਨਦਾਰ ਪਿਓ-ਪੁੱਤਰ ।

ਪ੍ਰਸ਼ਨ 203. ਦੁਕਾਨਦਾਰ ਪਿਓ-ਪੁੱਤਰ ਕਿਹੋ ਜਿਹੇ ਵਪਾਰੀ ਸਨ ?

ਉੱਤਰ : ਮੁਨਾਫ਼ਾਖ਼ੋਰ ।

ਪ੍ਰਸ਼ਨ 204. ਦੁਕਾਨਦਾਰ ਪਿਓ ਦੁਕਾਨ ‘ਤੇ ਕੀ ਭੁੱਲ ਆਇਆ ਸੀ ?

ਉੱਤਰ : ਦਵਾਈ ।

ਪ੍ਰਸ਼ਨ 205. ਦੁਕਾਨਦਾਰ ਪਿਓ ਆਪਣੀ ਬਿਮਾਰੀ ਕਿੱਥੋਂ ਦੇ ਡਾਕਟਰ ਨੂੰ ਦਿਖਾਉਣੀ ਚਾਹੁੰਦਾ ਸੀ ?

ਉੱਤਰ : ਦਿੱਲੀ ਦੇ ਡਾਕਟਰ ਨੂੰ ।

ਪ੍ਰਸ਼ਨ 206. ਰਿਕਸ਼ੇ ਵਾਲਿਆਂ ਦਾ ਕੰਮ ਕੀ ਚੱਲਣ ਨਾਲ ਮੰਦਾ ਪਿਆ ਸੀ ?

ਉੱਤਰ : ਤਿੰਨ ਪਹੀਆ ਸਕੂਟਰ ।


ਵਸਤੁਨਿਸ਼ਠ ਪ੍ਰਸ਼ਨ