ਵਸਤੁਨਿਸ਼ਠ ਪ੍ਰਸ਼ਨ : ਏ ਸਰੀਰਾ ਮੇਰਿਆ
ਏ ਸਰੀਰਾ ਮੇਰਿਆ : ਗੁਰੂ ਅਮਰਦਾਸ ਜੀ
ਪ੍ਰਸ਼ਨ 1. ਆਪਣੀ ਪਾਠ-ਪੁਸਤਕ ‘ਸਾਹਿਤ ਮਾਲਾ’ ਵਿੱਚ ਦਰਜ ਗੁਰੂ ਅਮਰਦਾਸ ਜੀ ਦੀ ਕਿਸੇ ਇੱਕ ਬਾਣੀ (ਸ਼ਬਦ/ਕਵਿਤਾ) ਦਾ ਨਾਂ ਲਿਖੋ।
ਉੱਤਰ : ਏ ਸਰੀਰਾ ਮੇਰਿਆ ।
ਪ੍ਰਸ਼ਨ 2. ‘ਏ ਸਰੀਰਾ ਮੇਰਿਆ’ ਬਾਣੀ/ਕਵਿਤਾ ਕਿਸ ਨੂੰ ਸੰਬੋਧਿਤ ਹੈ?
ਉੱਤਰ : ਸਰੀਰ ਨੂੰ ।
ਪ੍ਰਸ਼ਨ 3. ਗੁਰੂ ਜੀ ਮਨੁੱਖੀ ਸਰੀਰ ਤੋਂ ਕਿਹੋ ਜਿਹੇ ਕੰਮ ਕਰਨ ਦੀ ਆਸ ਕਰਦੇ ਹਨ?
ਉੱਤਰ : ਆਤਮਿਕ ਲਾਭ ਦੇਣ ਵਾਲੇ ।
ਪ੍ਰਸ਼ਨ 4. ਸਰੀਰ ਸੰਸਾਰ ਵਿਚ ਆ ਕੇ ਕੀ ਕੰਮ ਕਰਦਾ ਹੈ?
ਉੱਤਰ : ਫਜੂਲ/ਨਿਰਾਰਥਕ ।
ਪ੍ਰਸ਼ਨ 5. ਸਰੀਰ ਦਾ ਰਚਨ ਕਿਸ ਨੇ ਰਚਿਆ ਹੈ?
ਜਾਂ
ਪ੍ਰਸ਼ਨ. ਸਰੀਰ ਨੂੰ ਕਿਸ ਨੇ ਬਣਾਇਆ ਹੈ?
ਉੱਤਰ : ਪਰਮਾਤਮਾ ਨੇ ।
ਪ੍ਰਸ਼ਨ 6. ਸਰੀਰ ਨੇ ਕਿਸ ਨੂੰ ਮਨ ਵਿੱਚ ਨਹੀਂ ਵਸਾਇਆ?
ਉੱਤਰ : ਰਚਣਹਾਰ ਪਰਮਾਤਮਾ ਨੂੰ ।
ਪ੍ਰਸ਼ਨ 7. ਹਰੀ (ਪਰਮਾਤਮਾ) ਮਨ ਵਿੱਚ ਕਿਸ ਦੀ ਮਿਹਰ ਨਾਲ ਨਿਵਾਸ ਕਰਦਾ ਹੈ?
ਜਾਂ
ਪ੍ਰਸ਼ਨ. ਪੂਰਬਲੇ ਕਰਮਾਂ (ਪਿਛਲੇ ਜਨਮ ਦੇ ਕਰਮਾਂ) ਵਿੱਚ ਲਿਖੇ ਅਨੁਸਾਰ ਕਿਸ ਦੀ ਮਿਹਰ ਪ੍ਰਾਪਤ ਹੁੰਦੀ ਹੈ?
ਉੱਤਰ : ਗੁਰੂ ਦੀ ।
ਪ੍ਰਸ਼ਨ 8. ਵਾਕ ਵਿਚਲੀ ਖ਼ਾਲੀ ਥਾਂ ਵਿਚ ਢੁੱਕਵਾਂ ਸ਼ਬਦ ਭਰੋ-
(ੳ) ਹਰੀ (ਪਰਮਾਤਮਾ) ਮਨ ਵਿਚ……….ਦੀ ਮਿਹਰ ਨਾਲ ਨਿਵਾਸ ਕਰਦਾ ਹੈ।
(ਅ) ਸਤਿਗੁਰੂ ਦੀ ਮਿਹਰ…….ਕਰਮਾਂ ਵਿਚ ਲਿਖੇ ਅਨੁਸਾਰ ਪ੍ਰਾਪਤ ਹੁੰਦੀ ਹੈ।
ਉੱਤਰ : (ੳ) ਸਤਿਗੁਰੂ, (ਅ) ਪੂਰਬਲੇ ।
ਪ੍ਰਸ਼ਨ 9. ਪੂਰਬਲੇ ਕਰਮਾਂ ਅਨੁਸਾਰ ਕੌਣ ਮਨ ਵਿੱਚ ਆ ਵਸਦਾ ਹੈ?
ਉੱਤਰ : ਹਰੀ/ਪਰਮਾਤਮਾ ।
ਪ੍ਰਸ਼ਨ 10. ਕਿਸ ਨਾਲ ਚਿੱਤ ਲਾਉਣ ਵਾਲਾ ਸਰੀਰ ਪਰਵਾਨ (ਸਫਲ) ਹੁੰਦਾ ਹੈ l?
ਉੱਤਰ : ਸਤਿਗੁਰੂ ਨਾਲ ।
ਪ੍ਰਸ਼ਨ 11. ‘ਪਰਵਾਣੁ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਸਫਲ ।
ਪ੍ਰਸ਼ਨ 12. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗ਼ਲਤ?
(ੳ) ਇਹ ਸਰੀਰ ਉਸ ਆਪਣੇ ਰਚਣਹਾਰ ਨੂੰ ਯਾਦ ਰੱਖਦਾ ਹੈ ।
(ਅ) ਸਤਿਗੁਰੂ ਨਾਲ ਚਿੱਤ ਲਾਉਣ ਵਾਲਾ ਸਰੀਰ ਸਫਲ ਹੁੰਦਾ ਹੈ ।
ਉੱਤਰ : (ੳ) ਗਲਤ, (ਅ) ਸਹੀ ।