ਵਸਤੁਨਿਸ਼ਠ ਪ੍ਰਸ਼ਨ : ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ


ਕਿੱਸਾ ਪੂਰਨ ਭਗਤ : ਕਾਦਰਯਾਰ


ਪ੍ਰਸ਼ਨ 1. ਇੱਛਰਾਂ ਕੌਣ ਸੀ ?

ਉੱਤਰ : ਪੂਰਨ ਦੀ ਮਾਂ ।

ਪ੍ਰਸ਼ਨ 2. ਰਾਣੀ ਇੱਛਰਾਂ ਕਿਉਂ ਰੋਣ-ਪਿੱਟਣ ਲੱਗੀ?

ਉੱਤਰ : ਪੂਰਨ ਦੀ ਸਜ਼ਾ ਸੁਣ ਕੇ ।

ਪ੍ਰਸ਼ਨ 3. ਰਾਣੀ ਇੱਛਰਾਂ ਨੇ ਹਮੇਲ ਤੇ ਬੀੜੇ ਤੋੜ ਕੇ ਸਿਰ ਵਿਚ ਕੀ ਪਾਇਆ?

ਉੱਤਰ : ਖ਼ਾਕ ।

ਪ੍ਰਸ਼ਨ 4. ਪੂਰਨ ਦੇ ਗ਼ਮ ਵਿੱਚ ਮਾਂ ਇੱਛਰਾਂ ਦੀ ਕੀ ਹਾਲਤ ਹੋਈ?

ਉੱਤਰ : ਰੋ-ਰੋ ਅੰਨ੍ਹੀ ਹੋ ਗਈ ।

ਪ੍ਰਸ਼ਨ 5. ਜਲਾਦ (ਬਿਗਾਨੇ ਪੁੱਤਰ) ਪੂਰਨ ਨੂੰ ਕਿੱਥੇ ਲੈ ਗਏ?

ਉੱਤਰ : ਜੰਗਲ ਵਿੱਚ ।

ਪ੍ਰਸ਼ਨ 6. ਪੂਰਨ ਦੇ ਕਿਹੜੇ ਅੰਗ ਵੱਢ ਦਿੱਤੇ ਗਏ?

ਉੱਤਰ : ਹੱਥ-ਪੈਰ ।

ਪ੍ਰਸ਼ਨ 7. ਪੂਰਨ ਦੇ ਹੱਥ-ਪੈਰ ਵੱਢ ਕੇ ਉਸਨੂੰ ਕਿੱਥੇ ਸੁੱਟ ਦਿੱਤਾ?

ਉੱਤਰ : ਖੂਹ ਵਿੱਚ ।

ਪ੍ਰਸ਼ਨ 8. ਜੱਲਾਦਾਂ ਨੇ ਲੂਣਾ ਨੂੰ ਕੀ ਦਿੱਤਾ?

ਉੱਤਰ : ਪੂਰਨ ਦਾ ਖ਼ੂਨ ।

ਪ੍ਰਸ਼ਨ 9. ਲੂਣਾ ਕੌਣ ਸੀ?

ਉੱਤਰ : ਪੂਰਨ ਦੀ ਮਤਰੇਈ ਮਾਂ ।

ਪ੍ਰਸ਼ਨ 10. ਲੂਣਾ ਨੇ ਪੂਰਨ ਦੇ ਖੂਨ ਨੂੰ ਵੇਖ ਕੇ ਕੀ ਕੀਤਾ?

ਉੱਤਰ : ਹਾਰ-ਸ਼ਿੰਗਾਰ ।

ਨੋਟ : P.S.E.B. Educare ਵਿਚ ਇਹ ਪ੍ਰਸ਼ਨ ਤੇ ਇਸਦਾ ਉੱਤਰ ਗਲਤ ਹੈ । ਕਿੱਸੇ ਵਿਚ ਸਤਰ ਹੈ :

ਕਾਦਰਯਾਰ ਆ ਲੂਣਾ ਨੂੰ ਦੇਣ ਰੱਤੂ,

ਵੇਖ ਲਾਵਦੀ ਹਾਰ-ਸ਼ਿੰਗਾਰ ਸੂਹੇ ।

ਇਸ ਦਾ ਅਰਥ ਹੈ ਕਿ ਜਦੋਂ ਜਲਾਦਾਂ ਨੇ ਲੂਣਾ ਨੂੰ ਪੂਰਨ ਦਾ ਖੂਨ ਦਿੱਤਾ, ਤਾਂ ਉਸਨੂੰ ਵੇਖ ਕੇ ਉਸਨੇ ਸਮਝ ਲਿਆ ਕਿ ਪੂਰਨ ਨੂੰ ਮਾਰ ਦਿੱਤਾ ਗਿਆ ਹੈ। ਇਸ ਖ਼ੁਸ਼ੀ ਵਿਚ ਉਹ ਹਾਰ-ਸ਼ਿੰਗਾਰ ਕਰ ਕੇ ਬੈਠ ਗਈ।

ਪ੍ਰਸ਼ਨ 11. ਖ਼ਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਭਰੋ-

(ੳ) ਪੂਰਨ ਨੂੰ ਜਨਮ ਦੇਣ ਵਾਲੀ ਮਾਂ ਦਾ ਨਾਂ …….. ਸੀ।

(ਅ) ਜਲਾਦਾਂ ਨੇ ਹੱਥ ਪੈਰ ਵੱਢ ਕੇ ਪੂਰਨ ਨੂੰ………ਵਿੱਚ ਸੁੱਟ ਦਿੱਤਾ ।

(ੲ) ……….. ਪੂਰਨ ਦੀ ਮਤਰੇਈ ਮਾਂ ਸੀ ।

ਉੱਤਰ : (ੳ) ਇੱਛਰਾਂ, (ਅ) ਖੂਹ, (ੲ) ਲੂਣਾ ।

ਪ੍ਰਸ਼ਨ 12. ਹੇਠ ਲਿਖੇ ਕਥਨਾਂ/ਵਾਕਾਂ ਵਿੱਚੋਂ ਕਿਹੜਾ ਸਹੀ ਹੈ ਤੇ ਕਿਹੜਾ ਗ਼ਲਤ?

(ੳ) ਆਪਣੇ ਪੁੱਤਰ ਪੂਰਨ ਨੂੰ ਹੋਈ ਸਜ਼ਾ ਬਾਰੇ ਸੁਣ ਕੇ ਉਸਦੀ ਮਾਂ ਇੱਛਰਾਂ ਬਹੁਤ ਦੁਖੀ ਹੋਈ ।

(ਅ) ਜਲਾਦਾਂ ਨੇ ਪੂਰਨ ਦੇ ਹੱਥ ਪੈਰ ਵੱਢ ਕੇ ਉਸਨੂੰ ਦਰਿਆ ਵਿਚ ਸੁੱਟ ਦਿੱਤਾ ।

ਉੱਤਰ : (ੳ) ਸਹੀ, (ਅ) ਗ਼ਲਤ ।