ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ


ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

(MAHARAJA RANJIT SINGH’S CAREER AND CONQUESTS)


Objective Type Questions


ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ?

ਉੱਤਰ –13 ਨਵੰਬਰ, 1780 ਈ. ।

ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ?

ਉੱਤਰ — ਗੁਜਰਾਂਵਾਲਾ।

ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਦਾ ਕੀ ਨਾਂ ਸੀ?

ਉੱਤਰ — ਰਾਜ ਕੌਰ।

ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ — ਮਹਾਂ ਸਿੰਘ।

ਪ੍ਰਸ਼ਨ 5. ਰਾਜ ਕੌਰ ਕੌਣ ਸੀ ?

ਉੱਤਰ – ਮਹਾਰਾਜਾ ਰਣਜੀਤ ਸਿੰਘ ਦੀ ਮਾਤਾ।

ਪ੍ਰਸ਼ਨ 6. ਰਣਜੀਤ ਸਿੰਘ ਦੀ ਮਾਤਾ ਨੂੰ ਕੀ ਕਿਹਾ ਜਾਂਦਾ ਸੀ?

ਉੱਤਰ – ਰਣਜੀਤ ਸਿੰਘ ਦੀ ਮਾਤਾ ਨੂੰ ਮਾਈ ਮਲਵੈਣ ਕਿਹਾ ਜਾਂਦਾ ਸੀ।

ਪ੍ਰਸ਼ਨ 7. ਰਾਜ ਕੌਰ ਦਾ ਸੰਬੰਧ ਕਿਹੜੀ ਮਿਸਲ ਦੇ ਨਾਲ ਸੀ?

ਉੱਤਰ – ਫੂਲਕੀਆਂ।

ਪ੍ਰਸ਼ਨ 8. ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਨਾਂ ਦੱਸੋ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਕੀ ਨਾਂ ਸੀ?

ਉੱਤਰ – ਚੜ੍ਹਤ ਸਿੰਘ।

ਪ੍ਰਸ਼ਨ 9. ਮਹਾਰਾਜਾ ਰਣਜੀਤ ਸਿੰਘ ਕਦੋਂ ਗੱਦੀ ‘ਤੇ ਬੈਠੇ?

ਉੱਤਰ – 1792 ਈ.

ਪ੍ਰਸ਼ਨ 10. ਮਹਾਰਾਜਾ ਰਣਜੀਤ ਸਿੰਘ ਜਦੋਂ ਗੱਦੀ ‘ਤੇ ਬੈਠੇ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਕਿੰਨੀ ਸੀ?

ਉੱਤਰ – 12 ਸਾਲ।

ਪ੍ਰਸ਼ਨ 11. ਰਣਜੀਤ ਸਿੰਘ ਦਾ ਮੁੱਢਲਾ ਨਾਂ ਕੀ ਸੀ?

ਉੱਤਰ – ਬੁੱਧ ਸਿੰਘ।

ਪ੍ਰਸ਼ਨ 12. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਨਾਲ ਸੀ?

ਉੱਤਰ – ਸ਼ੁਕਰਚੱਕੀਆ ਮਿਸਲ ।

ਪ੍ਰਸ਼ਨ 13. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ?

ਉੱਤਰ — ਮਹਿਤਾਬ ਕੌਰ ਨਾਲ ।

ਪ੍ਰਸ਼ਨ 14. ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਦੋਂ ਹੋਇਆ ?

ਉੱਤਰ –1796 ਈ.

ਪ੍ਰਸ਼ਨ 15. ਸਦਾ ਕੌਰ ਕੌਣ ਸੀ?

ਉੱਤਰ — ਮਹਾਰਾਜਾ ਰਣਜੀਤ ਸਿੰਘ ਦੀ ਸੱਸ।

ਪ੍ਰਸ਼ਨ 16. ਮਹਾਰਾਜਾ ਰਣਜੀਤ ਸਿੰਘ ਦੀ ਸੱਸ ਦਾ ਕੀ ਨਾਂ ਸੀ?

ਉੱਤਰ – ਸਦਾ ਕੌਰ ।

ਪ੍ਰਸ਼ਨ 17. ਸਦਾ ਕੌਰ ਕਿਹੜੀ ਮਿਸਲ ਨਾਲ ਸੰਬੰਧਿਤ ਸੀ?

ਉੱਤਰ – ਕਨ੍ਹਈਆ ਮਿਸਲ ।

ਪ੍ਰਸ਼ਨ 18. ਮਹਾਰਾਜਾ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਸੀ?

ਉੱਤਰ − 1821 ਈ. ਵਿੱਚ ।

ਪ੍ਰਸ਼ਨ 19. ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਲਾਹੌਰ ‘ਤੇ ਕਿਹੜੇ ਸਰਦਾਰਾਂ ਦਾ ਸ਼ਾਸਨ ਸੀ?

ਉੱਤਰ – ਭੰਗੀ ਸਰਦਾਰਾਂ ਦਾ ।

ਪ੍ਰਸ਼ਨ 20. ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਸੂਰ ‘ਤੇ ਕਿਸ ਹਾਕਮ ਦਾ ਸ਼ਾਸਨ ਸੀ?

ਉੱਤਰ – ਨਿਜ਼ਾਮਉੱਦੀਨ ।

ਪ੍ਰਸ਼ਨ 21. ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਾਂਗੜਾ ਦਾ ਪ੍ਰਸਿੱਧ ਸ਼ਾਸਕ ਕੋਣ ਸੀ?

ਉੱਤਰ – ਸੰਸਾਰ ਚੰਦ ਕਟੋਚ ।

ਪ੍ਰਸ਼ਨ 22. ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਗੋਰਖਿਆਂ ਦਾ ਪ੍ਰਸਿੱਧ ਨੇਤਾ ਕੌਣ ਸੀ?

ਉੱਤਰ – ਭੀਮ ਸੈਨ ਥਾਪਾ।

ਪ੍ਰਸ਼ਨ 23. ਜਾਰਜ ਥਾਮਸ ਕੌਣ ਸੀ?

ਉੱਤਰ – ਉਹ ਇੱਕ ਅੰਗਰੇਜ਼ ਸੀ ਅਤੇ ਉਸ ਨੇ ਹਾਂਸੀ ਵਿਖੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ।

ਪ੍ਰਸ਼ਨ 24. ਸ਼ਾਹ ਜ਼ਮਾਨ ਕੌਣ ਸੀ?

ਉੱਤਰ – ਅਫ਼ਗਾਨਿਸਤਾਨ ਦਾ ਬਾਦਸ਼ਾਹ।

ਪ੍ਰਸ਼ਨ 25. ਮਹਾਰਾਜਾ ਰਣਜੀਤ ਦਾ ਸ਼ਾਸਨ ਕਾਲ ਕਦੋਂ ਤੋਂ ਕਦੋਂ ਤੱਕ ਸੀ?

ਉੱਤਰ – 1799 ਈ. ਤੋਂ 1839 ਈ. ।

ਪ੍ਰਸ਼ਨ 26. ਮਹਾਰਾਜਾ ਰਣਜੀਤ ਸਿੰਘ ਦੇ ਹਮਲੇ ਸਮੇਂ ਲਾਹੌਰ ‘ਤੇ ਕਿਸ ਮਿਸਲ ਦਾ ਸ਼ਾਸਨ ਸੀ?

ਉੱਤਰ – ਭੰਗੀ ਮਿਸਲ ।

ਪ੍ਰਸ਼ਨ 27. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?

ਉੱਤਰ – 7 ਜੁਲਾਈ, 1799 ਈ.

ਪ੍ਰਸ਼ਨ 28. ਲਾਹੌਰ ਦੀ ਜਿੱਤ ਰਣਜੀਤ ਸਿੰਘ ਲਈ ਕਿਵੇਂ ਮਹੱਤਵਪੂਰਨ ਸਿੱਧ ਹੋਈ?

ਉੱਤਰ — ਇਸ ਜਿੱਤ ਕਾਰਨ ਰਣਜੀਤ ਸਿੰਘ ਨੂੰ ਪੰਜਾਬ ਦਾ ਸਵਾਮੀ ਸਮਝਿਆ ਜਾਣ ਲੱਗਾ।

ਪ੍ਰਸ਼ਨ 29. ਭਸੀਨ ਦੀ ਲੜਾਈ ਕਦੋਂ ਹੋਈ?

ਉੱਤਰ – 1800 ਈ. ਵਿੱਚ ।

ਪ੍ਰਸ਼ਨ 30. ਰਣਜੀਤ ਸਿੰਘ ਨੂੰ ਕਦੋਂ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਦੋਂ ਹੋਈ?

ਉੱਤਰ – 12 ਅਪਰੈਲ, 1801 ਈ.

ਪ੍ਰਸ਼ਨ 31. ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਿੱਥੇ ਹੋਈ?

ਉੱਤਰ – ਲਾਹੌਰ।

ਪ੍ਰਸ਼ਨ 32. ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਕਦੋਂ ਜਿੱਤਿਆ?

ਉੱਤਰ – 1805 ਈ.

ਪ੍ਰਸ਼ਨ 33. ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਕਿਸ ਤੋਂ ਜਿੱਤਿਆ ਸੀ?

ਉੱਤਰ – ਮਾਈ ਸੁੱਖਾਂ ਤੋਂ।

ਪ੍ਰਸ਼ਨ 34. ਜਮਜਮਾ ਕੀ ਸੀ?

ਉੱਤਰ – ਇੱਕ ਪ੍ਰਸਿੱਧ ਤੋਪ ।

ਪ੍ਰਸ਼ਨ 35. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਦੇ ਪ੍ਰਦੇਸ਼ਾਂ ‘ਤੇ ਕਿੰਨੀ ਵਾਰ ਹਮਲੇ ਕੀਤੇ?

ਉੱਤਰ – ਤਿੰਨ ਵਾਰ ।

ਪ੍ਰਸ਼ਨ 36. ਮਹਾਰਾਜਾ ਰਣਜੀਤ ਸਿੰਘ ਦੀ ਕਸੂਰ ਜਿੱਤ ਸਮੇਂ ਉੱਥੇ ਕਿਸ ਦਾ ਸ਼ਾਸਨ ਸੀ?

ਉੱਤਰ – ਨਵਾਬ ਕੁਤਬ-ਉਦ-ਦੀਨ ਦਾ।

ਪ੍ਰਸ਼ਨ 37. ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?

ਉੱਤਰ – 1807 ਈ.

ਪ੍ਰਸ਼ਨ 38. ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?

ਉੱਤਰ – 1809 ਈ. ।

ਪ੍ਰਸ਼ਨ 39. ਮਹਾਰਾਜਾ ਰਣਜੀਤ ਸਿੰਘ ਦੀ ਕਾਂਗੜਾ ਜਿੱਤ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ?

ਉੱਤਰ – ਸੰਸਾਰ ਚੰਦ ਕਟੋਚ ।

ਪ੍ਰਸ਼ਨ 40. ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਨੂੰ ਕਦੋਂ ਜਿੱਤਿਆ ਸੀ?

ਉੱਤਰ – 1809 ਈ.

ਪ੍ਰਸ਼ਨ 41. ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਕਿਸ ਤੋਂ ਜਿੱਤਿਆ ਸੀ?

ਉੱਤਰ – ਸਾਹਿਬ ਸਿੰਘ ਭੰਗੀ ।

ਪ੍ਰਸ਼ਨ 42. ਮਹਾਰਾਜਾ ਰਣਜੀਤ ਸਿੰਘ ਨੇ ਅਟਕ ਨੂੰ ਕਦੋਂ ਜਿੱਤਿਆ ਸੀ ?

ਉੱਤਰ – 1813 ਈ.

ਪ੍ਰਸ਼ਨ 43. ਮਹਾਰਾਜਾ ਰਣਜੀਤ ਸਿੰਘ ਦੀ ਅਟਕ ਜਿੱਤ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ?

ਉੱਤਰ – ਜਹਾਂਦਾਦ ਖ਼ਾਂ।

ਪ੍ਰਸ਼ਨ 44. ਹਜਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਕਦੋਂ ਹੋਈ?

ਉੱਤਰ – 13 ਜੁਲਾਈ,1813 ਈ.

ਪ੍ਰਸ਼ਨ 45. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਦਾ ਸ਼ਾਸ਼ਕ ਕੌਣ ਸੀ?

ਉੱਤਰ – ਨਵਾਬ ਮੁਜ਼ੱਫ਼ਰ ਖ਼ਾਂ।

ਪ੍ਰਸ਼ਨ 46. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਪਹਿਲਾ ਹਮਲਾ ਕਦੋਂ ਕੀਤਾ ਸੀ?

ਉੱਤਰ – 1802 ਈ. ਵਿੱਚ।

ਪ੍ਰਸ਼ਨ 47. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਕਦੋਂ ਜਿੱਤਿਆ?

ਉੱਤਰ – 2 ਜੂਨ, 1818 ਈ. ।

ਪ੍ਰਸ਼ਨ 48. ਮਹਾਰਾਜਾ ਰਣਜੀਤ ਸਿੰਘ ਦੁਆਰਾ ਮੁਲਤਾਨ ਦੀ ਜਿੱਤ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸ ਸੈਨਾਪਤੀ ਨੇ ਕੀਤੀ?

ਉੱਤਰ – ਮਿਸਰ ਦੀਵਾਨ ਚੰਦ ।

ਪ੍ਰਸ਼ਨ 49. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੀ ਜਿੱਤ ਕਾਰਨ ਮਿਸਰ ਦੀਵਾਨ ਚੰਦ ਨੂੰ ਕਿਸ ਖ਼ਿਤਾਬ ਨਾਲ ਸਨਮਾਨਿਤ ਕੀਤਾ?

ਉੱਤਰ – ਜਫ਼ਰ ਜੰਗ।

ਪ੍ਰਸ਼ਨ 50. ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਮੁਲਤਾਨ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ?

ਉੱਤਰ – ਸੁੱਖ ਦਿਆਲ।

ਪ੍ਰਸ਼ਨ 51. ਮੁਲਤਾਨ ਦੀ ਜਿੱਤ ਦਾ ਕੋਈ ਇੱਕ ਮਹੱਤਵਪੂਰਨ ਪ੍ਰਭਾਵ ਦੱਸੋ।

ਉੱਤਰ – ਇਸ ਜਿੱਤ ਨਾਲ ਅਫ਼ਗਾਨਾਂ ਦੀ ਸ਼ਕਤੀ ਨੂੰ ਭਾਰੀ ਸੱਟ ਵੱਜੀ।

ਪ੍ਰਸ਼ਨ 52. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਜਿੱਤ ਪ੍ਰਾਪਤ ਕਰਨ ਲਈ ਫ਼ਤਿਹ ਖ਼ਾਂ ਨਾਲ ਕਦੋਂ ਸਮਝੌਤਾ ਕੀਤਾ ਸੀ?

ਉੱਤਰ – 1813 ਈ.

ਪ੍ਰਸ਼ਨ 53. ਵਫ਼ਾ ਬੇਗ਼ਮ ਕੌਣ ਸੀ?

ਉੱਤਰ — ਉਹ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਸ਼ੁਜਾਹ ਦੀ ਪਤਨੀ ਸੀ ।

ਪ੍ਰਸ਼ਨ 54. ਮਹਾਰਾਜਾ ਰਣਜੀਤ ਸਿੰਘ ਨੇ ਵਫ਼ਾ ਬੇਗ਼ਮ ਤੋਂ ਕੀ ਪ੍ਰਾਪਤ ਕੀਤਾ ਸੀ?

ਉੱਤਰ – ਕੋਹੇਨੂਰ ਹੀਰਾ ।

ਪ੍ਰਸ਼ਨ 55. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਉੱਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ?

ਉੱਤਰ – 1813 ਈ.

ਪ੍ਰਸ਼ਨ 56. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ਤੇ ਪਹਿਲੇ ਹਮਲੇ ਦੇ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ?

ਉੱਤਰ – ਅੱਤਾ ਮੁਹੰਮਦ ਖ਼ਾਂ ।

ਪ੍ਰਸ਼ਨ 57. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ ਤੇ ਦੂਸਰੀ ਵਾਰ ਕਦੋਂ ਹਮਲਾ ਕੀਤਾ?

ਉੱਤਰ – 1814 ਈ.

ਪ੍ਰਸ਼ਨ 58. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ ਤੇ ਦੂਸਰੇ ਹਮਲੇ ਦੇ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ?

ਉੱਤਰ – ਆਜ਼ਿਮ ਖ਼ਾਂ ।

ਪ੍ਰਸ਼ਨ 59. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਦੋਂ ਜਿੱਤਿਆ ਸੀ?

ਉੱਤਰ – 5 ਜੁਲਾਈ, 1819 ਈ. ।

ਪ੍ਰਸ਼ਨ 60. 1819 ਈ. ਵਿੱਚ ਕਸ਼ਮੀਰ ਵਿੱਚ ਕਿਸ ਦਾ ਸ਼ਾਸਨ ਸੀ?

ਉੱਤਰ – ਜ਼ਬਰ ਖ਼ਾਂ।

ਪ੍ਰਸ਼ਨ 61. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੀ ਜਿੱਤ ਕਾਰਨ ਮਿਸਰ ਦੀਵਾਨ ਚੰਦ ਨੂੰ ਕਿਸ ਤਰ੍ਹਾਂ ਸਨਮਾਨਿਤ ਕੀਤਾ ਸੀ?

ਉੱਤਰ – ਫ਼ਤਹਿ-ਉ-ਨੁਸਰਤ ਨਸੀਬ ।

ਪ੍ਰਸ਼ਨ 62. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦਾ ਪਹਿਲਾ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਸੀ?

ਉੱਤਰ – ਦੀਵਾਨ ਮੋਤੀ ਰਾਮ ।

ਪ੍ਰਸ਼ਨ 63. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ?

ਉੱਤਰ – 1818 ਈ. ।

ਪ੍ਰਸ਼ਨ 64. 1818 ਈ. ਵਿੱਚ ਪਿਸ਼ਾਵਰ ਦਾ ਸ਼ਾਸਨ ਕੌਣ ਚਲਾ ਰਿਹਾ ਸੀ?

ਉੱਤਰ – ਯਾਰ ਮੁਹੰਮਦ ਖ਼ਾਂ ਅਤੇ ਦੋਸਤ ਮੁਹੰਮਦ ਖ਼ਾਂ।

ਪ੍ਰਸ਼ਨ 65. ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ?

ਉੱਤਰ – 14 ਮਾਰਚ, 1823 ਈ.

ਪ੍ਰਸ਼ਨ 66. ਨੌਸ਼ਹਿਰਾ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਹੜੇ ਪ੍ਰਸਿੱਧ ਯੋਧੇ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ?

ਉੱਤਰ –  ਅਕਾਲੀ ਫੂਲਾ ਸਿੰਘ।

ਪ੍ਰਸ਼ਨ 67. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਸੀ?

ਉੱਤਰ – 1834 ਈ.

ਪ੍ਰਸ਼ਨ 68. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਦਾ ਪਹਿਲਾ ਗਵਰਨਰ ਕਿਸ ਨੂੰ ਨਿਯੁਕਤ ਕੀਤਾ ਸੀ?

ਉੱਤਰ — ਹਰੀ ਸਿੰਘ ਨਲਵਾ ।

ਪ੍ਰਸ਼ਨ 69. ਜਮਰੌਦ ਦੀ ਲੜਾਈ ਕਦੋਂ ਹੋਈ?

ਉੱਤਰ – 1837 ਈ.

ਪ੍ਰਸ਼ਨ 70. ਜਮਰੌਦ ਦੀ ਲੜਾਈ ਵਿੱਚ ਸਿੱਖਾਂ ਦਾ ਕਿਹੜਾ ਪ੍ਰਸਿੱਧ ਜਰਨੈਲ ਮਾਰਿਆ ਗਿਆ ਸੀ?

ਉੱਤਰ – ਹਰੀ ਸਿੰਘ ਨਲਵਾ।

ਪ੍ਰਸ਼ਨ 71. ਹਰੀ ਸਿੰਘ ਨਲਵਾ ਕਿਹੜੀ ਲੜਾਈ ਵਿੱਚ ਸ਼ਹੀਦ ਹੋਇਆ?

ਉੱਤਰ – ਜਮਰੌਦ ਦੀ ਲੜਾਈ ਵਿੱਚ।

ਪ੍ਰਸ਼ਨ 72. ਜਮਰੌਦ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ?

ਉੱਤਰ – ਅਫ਼ਗਾਨਾਂ ਦੀ।

ਪ੍ਰਸ਼ਨ 73. ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਕੀ ਨਾਂ ਸੀ?

ਉੱਤਰ – ਲਾਹੌਰ ।

ਪ੍ਰਸ਼ਨ 74. ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ।

ਉੱਤਰ – ਆਪਣੇ ਰਾਜ ਦੇ ਵਿਸਥਾਰ ਲਈ ਕਿਸੀ ਭਾਵਨਾ ਨੂੰ ਕੋਈ ਮਹੱਤਵ ਨਾ ਦੇਣਾ।

ਪ੍ਰਸ਼ਨ 75. ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦੇ ਕਿਸ ਸਰਦਾਰ ਨਾਲ ਮਿੱਤਰਤਾ ਕੀਤੀ ਸੀ?

ਉੱਤਰ – ਜੋਧ ਸਿੰਘ ਰਾਮਗੜ੍ਹੀਆ।

ਪ੍ਰਸ਼ਨ 76. ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ਾਮਲ ਕੀਤੀਆਂ ਕੋਈ ਦੋ ਮਿਸਲਾਂ ਦੇ ਨਾਂ ਦੱਸੋ।

ਉੱਤਰ – ਕਨ੍ਹਈਆ ਮਿਸਲ ਅਤੇ ਰਾਮਗੜ੍ਹੀਆ ਮਿਸਲ।

ਪ੍ਰਸ਼ਨ 77. ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਦਾ ਅੰਤ ਕਦੋਂ ਕੀਤਾ?

ਉੱਤਰ – 1805 ਈ.

ਪ੍ਰਸ਼ਨ 78. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?

ਉੱਤਰ – 27 ਜੂਨ, 1839 ਈ. ।

ਪ੍ਰਸ਼ਨ 79. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਿੱਥੇ ਹੋਈ?

ਉੱਤਰ – ਲਾਹੌਰ ਵਿਖੇ।

ਪ੍ਰਸ਼ਨ 80. ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਕੌਣ ਬਣਿਆ?

ਉੱਤਰ – ਖੜਕ ਸਿੰਘ।

ਪ੍ਰਸ਼ਨ 81. ਖੜਕ ਸਿੰਘ ਕੌਣ ਸੀ?

ਉੱਤਰ – ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ।