ਵਰਧਨ ਸ਼ਾਸਕ


ਵਰਧਨ ਸ਼ਾਸਕ ਅਤੇ ਉਹਨਾਂ ਦਾ ਸਮਾਂ (THE VARDHANAS AND THEIR TIMES)


ਪ੍ਰਸ਼ਨ 1. ਤੋਰਮਾਨ ਕੌਣ ਸੀ?

ਉੱਤਰ : ਤੋਰਮਾਨ ਹੁਣ ਜਾਤੀ ਨਾਲ ਸੰਬੰਧਿਤ ਭਾਰਤ ਦਾ ਸ਼ਾਸਕ ਸੀ।

ਪ੍ਰਸ਼ਨ 2. ਮਿਹਰਕੂਲ ਕੌਣ ਸੀ?

ਉੱਤਰ : ਮਿਹਰਕੂਲ ਤੋਰਮਾਨ ਦਾ ਪੁੱਤਰ ਸੀ ਜਿਸ ਦੀ ਰਾਜਧਾਨੀ ਸਿਆਲਕੋਟ ਸੀ। ਉਹ ਬਹੁਤ ਹੀ ਅੱਤਿਆਚਾਰੀ ਅਤੇ ਨਿਰਦਈ ਸ਼ਾਸਕ ਸੀ।

ਪ੍ਰਸ਼ਨ 3. ਹਰੀ ਵਰਮਨ ਕੌਣ ਸੀ?

ਉੱਤਰ : ਕਨੌਜ ਦਾ ਮੌਖਰੀ ਰਾਜਾ ਸੀ।

ਪ੍ਰਸ਼ਨ 4. ਸਸ਼ਾਂਕ ਕੌਣ ਸੀ?

ਉੱਤਰ : ਗੌੜ ਰਾਜ ਦਾ ਸੰਸਥਾਪਕ ਸੀ।

ਪ੍ਰਸ਼ਨ 5. ਰਾਜਪੂਤਾਨੇ ਵਿੱਚ ਕਿਨ੍ਹਾਂ ਦਾ ਰਾਜ ਸੀ?

ਉੱਤਰ : ਗੁਰਜਰ ਕਬੀਲੇ ਦਾ।

ਪ੍ਰਸ਼ਨ 6. ਕਾਮਰੂਪ ਵਿੱਚ 350 ਈ: ਤੋਂ ਲੈ ਕੇ 650 ਈ: ਤੱਕ ਕਿਨ੍ਹਾਂ ਨੇ ਰਾਜ ਕੀਤਾ?

ਉੱਤਰ : ਕਾਮਰੂਪ ਵਿੱਚ ਇਸ ਕਾਲ ਵਿੱਚ ਪੁਸ਼ਯ ਵਰਮਨ ਅਤੇ ਉਸ ਦੇ ਉੱਤਰਾਧਿਕਾਰੀਆਂ ਨੇ ਰਾਜ ਕੀਤਾ।

ਪ੍ਰਸ਼ਨ 6. ਹਰਸ਼ ਵਰਧਨ ਦੇ ਪਿਤਾ ਦਾ ਨਾਂ ਕੀ ਸੀ?

ਉੱਤਰ : ਪ੍ਰਭਾਕਰ ਵਰਧਨ

ਪ੍ਰਸ਼ਨ 7. ਰਾਜੇ ਦੀ ਵਿਦੇਸ਼ ਨੀਤੀ ਨਿਰਧਾਰਿਤ ਕਰਨ ਲਈ ਕੌਣ ਵਿਸ਼ੇਸ਼ ਕਾਰਜ ਕਰਦਾ ਸੀ?

ਉੱਤਰ : ਮੰਤਰੀ ਮੰਡਲ

ਪ੍ਰਸ਼ਨ 8. ਦੱਖਣੀ ਭਾਰਤ ਦੇ ਰਾਜਾਂ ਦੀ ਸਰਕਾਰੀ ਭਾਸ਼ਾ ਕਿਹੜੀ ਸੀ?

ਉੱਤਰ : ਸੰਸਕ੍ਰਿਤ

ਪ੍ਰਸ਼ਨ 9. ਦੰਡਿਨ ਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ?

ਉੱਤਰ : ਦਸ ਕੁਮਾਰ ਚਰਿਤ

ਪ੍ਰਸ਼ਨ 10. ਹਰਸ਼ ਕਿਸ ਧਰਮ ਦਾ ਅਨੁਯਾਯੀ ਸੀ?

ਉੱਤਰ : ਬੁੱਧ ਧਰਮ ਦਾ