ਲੇਖ ਰਚਨਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ


‘ਦੇਹ ਸ਼ਿਵਾ ਬਰ ਮੋਹਿ ਏਹੁ
ਸ਼ੁਭ ਕਰਮਨ ਤੇ ਕਬਹੂੰ ਨ ਟਰੋਂ’

1. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਤੇ ਆਖਰੀ ਗੁਰੂ ਸਨ।

2. ਆਪ ਜੀ ਦਾ ਜਨਮ, ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਘਰ ਪਟਨੇ ਸ਼ਹਿਰ ਵਿਚ 1666 ਈ: ਨੂੰ ਹੋਇਆ।

3. ਆਪ ਜੀ ਦੀ ਮਾਤਾ ਜੀ ਦਾ ਨਾਮ ਗੁਜਰੀ ਜੀ ਸੀ।

4. ਆਪ ਬਚਪਨ ਵਿੱਚ ਹੀ ਸਾਥੀ ਬੱਚਿਆਂ ਦੀਆਂ ਟੋਲੀਆਂ ਬਣਾ ਕੇ ਯੁੱਧ ਦਾ ਅਭਿਆਸ ਕਰਿਆ ਕਰਦੇ ਸਨ।

5. ਆਪ ਜੀ ਦੇ ਜੀਵਨ ਕਾਲ ਸਮੇਂ ਔਰੰਗਜ਼ੇਬ ਭਾਰਤ ਦਾ ਰਾਜਾ ਸੀ।

6. ਉਹ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ।

7. ਆਪ ਜੀ ਨੇ ਨੌਂ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਰੱਖਿਆ ਕਰਨ ਲਈ ਪ੍ਰੇਰਿਆ।

8. ਆਪ ਦੇ ਪਿਤਾ, ਗੁਰੂ ਤੇਗ ਬਹਾਦਰ ਜੀ ‘ਚਾਂਦਨੀ ਚੌਕ’ ਦਿੱਲੀ ਵਿਚ ਸ਼ਹੀਦ ਕਰ ਦਿੱਤੇ ਗਏ।

9. ਆਪ ਦੇ ਦੋ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ  ਚਮਕੌਰ ਦੀ ਲੜਾਈ ਵਿਚ ਸ਼ਹੀਦ ਹੋ ਗਏ।

10. ਦੋ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਦੀਆਂ ਨੀਹਾਂ ਵਿਚ ਜ਼ਿੰਦਾ ਹੀ ਚਿਣਵਾ ਦਿੱਤੇ ਗਏ।

11. ਆਪਨੇ 1699 ਈ: ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ।

12. ਆਪ ਨੇ ਭਾਰਤੀ ਸਮਾਜ ਵਿਚੋਂ ਜਾਤਪਾਤ ਕੱਢਣ ਲਈ ਸਭ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ।

13. ਸੂਫ਼ੀ ਫਖੀਰ ਬੁਲ੍ਹੇ ਸ਼ਾਹ ਨੇ ਕਿਹਾ ਹੈ –

‘ਨਾਂ ਅਬ ਕੀ ਕਹੂੰ ਨਾ ਤਬ ਕੀ, ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ।”

14. ਆਪ ਨੇ ਇਸਤਰੀ ਤੇ ਪੁਰਖ ਦੋਹਾਂ ਨੂੰ ਅੰਮ੍ਰਿਤ ਛਕਾ ਕੇ ਬਹਾਦਰ ਬਣਾ ਦਿੱਤਾ।

15. ਆਪ 1708 ਈ: ਵਿੱਚ ਨਾਂਦੇੜ ਦੱਖਣ ਵਿਖੇ ਜੋਤੀ ਜੋਤ ਸਮਾ ਗਏ।