Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਰਾਜਪੂਤ ਕਾਲ ਵਿੱਚ ਸਾਮੰਤਵਾਦ


ਪ੍ਰਸ਼ਨ. ਰਾਜਪੂਤ ਕਾਲ ਵਿੱਚ ਸਾਮੰਤਵਾਦ ਦੇ ਅਧੀਨ ਕਿਹੋ ਜਿਹੀ ਰਾਜ ਵਿਵਸਥਾ ਸੀ?

ਉੱਤਰ : ਸਾਮੰਤਵਾਦ ਮੱਧ ਕਾਲ ਦਾ ਇਕ ਮਹੱਤਵਪੂਰਨ ਪ੍ਰਬੰਧਕ ਢਾਂਚਾ ਸੀ। ਉਹਨਾਂ ਨੂੰ ਸਾਮੰਤ ਆਖਿਆ ਜਾਂਦਾ ਸੀ ਜੋ ਸੁਤੰਤਰ ਸ਼ਾਸਕ ਹੁੰਦੇ ਸਨ ਤੇ ਰਾਜਾ ਦੇ ਨਾਂ ਤੇ ਅਧਿਕਾਰ ਤੇ ਆਪਣੇ-ਆਪਣੇ ਖੇਤਰਾਂ ਵਿੱਚ ਸ਼ਾਸਨ ਪ੍ਰਬੰਧ ਦੀ ਦੇਖਭਾਲ ਕਰਦੇ ਸਨ। ਇਹਨਾਂ ਸਾਮੰਤਾਂ ਨੇ ਵੀ ਆਪਣੇ ਆਪ ਨੂੰ ‘ਰਾਜਾ’ ਆਖਣਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਬੜੇ-ਬੜੇ ਰਾਜਿਆਂ ਨੇ ਮਹਾਰਾਜ, ਅਧਿਰਾਜ, ਪਰਮੇਸ਼ਵਰ, ਮਹਾਰਾਜ, ਅਧਿਰਾਜ ਜਾਂ ਮਹਾਂਭਟਾਰਕ ਆਦਿ ਦੀਆਂ ਵੱਡੀਆਂ-ਵੱਡੀਆਂ ਉਪਾਧੀਆਂ ਧਾਰਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਾਮੰਤ ਸ਼ਾਸਕਾਂ ਨੂੰ ਆਪਣਾ ਸੁਆਮੀ ਮੰਨਦੇ ਸਨ ਤੋਂ ਲੜਾਈ ਸਮੇਂ ਉਸ ਦੀ ਸਹਾਇਤਾ ਕਰਦੇ ਸਨ। ਸਾਮੰਤ ਆਪਣੇ-ਆਪਣੇ ਖੇਤਰ ਵਿੱਚ ਰਾਜਿਆਂ ਵਾਂਗ ਹੀ ਰਹਿੰਦੇ ਸਨ। ਕੁਝ ਸਾਮੰਤ ਆਪਣੇ ਕਰਮਚਾਰੀਆਂ ਨੂੰ ਸੇਵਾਵਾਂ ਦੇ ਬਦਲੇ ਵਿੱਚ ਕਰ ਮੁਕਤ ਭੂਮੀ ਦਿੰਦੇ ਸਨ, ਜਿਸ ਤਰ੍ਹਾਂ ਰਾਜੇ ਆਪਣੇ ਸਾਮੰਤਾਂ ਨੂੰ ਦਿੰਦੇ ਸਨ। ਸਾਮੰਤਵਾਦ ਵਿੱਚ ਨਕਦ ਤਨਖਾਹ ਦੇਣ ਦੀ ਵਿਵਸਥਾ ਲਗਭਗ ਖ਼ਤਮ ਹੋ ਗਈ ਸੀ। ਇਹਨਾਂ ਸਾਮੰਤਾਂ ਦੇ ਅਧੀਨ ਹੋਰ ਕਈ ਅਧਿਕਾਰੀ ਹੁੰਦੇ ਸਨ ਜੋ ਰਾਜਾ ਤੇ ਕਾਸ਼ਤਕਾਰਾਂ ਦੇ ਵਿਚਕਾਰ ਇਕ ਲੰਬੀ ਖਾਈ ਦੇ ਬਰਾਬਰ ਸਨ। ਇਹ ਸਾਰੇ ਸਾਮੰਤੀ ਅਧਿਕਾਰੀ ਕਾਸ਼ਤਕਾਰਾਂ ਦਾ ਸ਼ੋਸ਼ਨ ਕਰਦੇ ਸਨ। ਇਹ ਕਾਸ਼ਤਕਾਰਾਂ ਉੱਤੇ ਨਵੇਂ ਕਰਾਂ ਦੇ ਭਾਰ ਵੀ ਪਾਉਣ ਦੀ ਸ਼ਕਤੀ ਰੱਖਦੇ ਸਨ।


प्रश्न. राजपूत काल में सामंतवाद के अंतर्गत किस प्रकार की शासन व्यवस्था थी?

उत्तर: सामंतवाद मध्यकाल की एक महत्वपूर्ण प्रशासनिक संरचना थी। जागीरदार उन्हें कहा जाता था जो स्वतंत्र शासक होते थे और राजा के नाम और अधिकार पर अपने संबंधित क्षेत्रों में प्रशासन की देखभाल करते थे। ये सामन्त स्वयं को ‘राजा’ भी कहने लगे। इसीलिए बड़े-बड़े राजा महाराज, अधिराज, परमेश्वर, महाराज अथवा महाभतारक आदि महान उपाधियाँ धारण करने लगे। जागीरदार शासकों को अपना स्वामी मानते थे और युद्ध के समय उनकी सहायता करते थे।  सामन्त राजाओं की भाँति अपने-अपने प्रदेशों में रहते थे। कुछ जागीरदार अपने नौकरों को सेवाओं के बदले में कर-मुक्त भूमि देते थे, जैसे राजा अपने जागीरदारों को देते थे। सामंतवाद में नकद वेतन देने की व्यवस्था लगभग समाप्त कर दी गई। इन सामंतों के अधीन कई अन्य अधिकारी भी होते थे जो राजा और कृषकों के बीच एक लंबी खाई की तरह होते थे। ये सभी सामंती अधिकारी कृषकों का शोषण करते थे। उनके पास कृषकों पर नए कर लगाने की भी शक्ति थी।


Question. What type of governance was there under feudalism during the Rajput period?

Answer: Feudalism was an important administrative structure of the medieval period. Jagirdars were those who were independent rulers who looked after the administration in their respective areas in the name and authority of the king. These feudal lords also started calling themselves ‘King’. That is why great kings started adopting great titles like Maharaj, Adhiraj, Parmeshwar, Maharaj or Mahabhataraka, etc.  Jagirdars considered the rulers as their masters and helped them during times of war. Feudal lords lived in their own territories like kings. Some vassals gave tax-free land to their servants in return for services, just as kings did to their vassals. The system of paying cash salaries was almost abolished during feudalism. There were many other officials under these feudal lords who were like a long gap between the king and the farmers.  All these feudal officers exploited the farmers. They also had the power to impose new taxes on farmers.