ਮੋਹਿੰਜੋਦੜੋ ਵਿੱਚ ਮੋਹਰਾਂ


ਪ੍ਰਸ਼ਨ. ਮੋਹਿੰਜੋਦੜੋ ਵਿੱਚੋਂ ਕਿਸ ਕਿਸਮ ਦੀਆਂ ਮੋਹਰਾਂ ਮਿਲੀਆਂ ਹਨ?

ਉੱਤਰ : ਮੋਹਿੰਜੋਦੜੋ ਦੀ ਖੁਦਾਈ ਤੋਂ ਲੱਗਭਗ 1200 ਤੋਂ ਅਧਿਕ ਮੋਹਰਾਂ ਦੀ ਪ੍ਰਾਪਤੀ ਹੋਈ ਹੈ। ਇਹ ਮੋਹਰਾਂ ਪੱਕੀ ਮਿੱਟੀ ਤੇ ਚਾਕ ਪੱਥਰ ਦੀਆਂ ਬਣੀਆਂ ਹੋਈਆਂ ਹਨ। ਇਹਨਾਂ ਮੋਹਰਾਂ ਦਾ ਆਕਾਰ ਬਹੁਤ ਛੋਟਾ ਹੈ, ਫਿਰ ਵੀ ਇਹਨਾਂ ਦੇ ਚਿੱਤਰਾਂ ਵਿੱਚ ਓਜ ਅਤੇ ਸ਼ਕਤੀ ਦਰਸ਼ਨ ਦਿੰਦੀ ਹੈ। ਇਹਨਾਂ ਮੋਹਰਾਂ ਦੀ ਵਰਤੋਂ ਆਮ ਤੌਰ ਤੇ ਭਾਂਡਿਆਂ ਦੀ ਸੁਰੱਖਿਆ ਜਾਂ ਉਹਨਾਂ ਤੇ ‘ਸੀਲ’ ਲਗਾਉਣ ਲਈ ਕੀਤੀ ਜਾਂਦੀ ਸੀ। ਇਸ ਤਰ੍ਹਾਂ ਇਹ ਮੋਹਰਾਂ ਇਕ ਤਰ੍ਹਾਂ ਦੇ ਪ੍ਰਤੀਰੋਕ ਦੇ ਰੂਪ ਵਿੱਚ ਕੰਮ ਆਉਂਦੀਆਂ ਸਨ ਤਾਂ ਜੋ ਚੀਜ਼ਾਂ ਸੁਰੱਖਿਅਤ ਰਹਿਣ। ਇਹਨਾਂ ਮੋਹਰਾਂ ਉੱਤੇ ਕਈ ਪਸ਼ੂਆਂ, ਮਨੁੱਖਾਂ ਜਾਂ ਅਧ-ਮਨੁੱਖੀ ਆਕ੍ਰਿਤੀਆਂ ਉਕਰੀਆਂ ਹੋਈਆਂ ਹਨ।

ਪਸ਼ੂਆਂ ਵਿੱਚੋਂ ਸ਼ੇਰ, ਹਾਥੀ ਬਾਰ੍ਹਾਸਿੰਗਾ, ਖਰਗੋਸ਼, ਛੋਟੇ ਸਿੰਗਾਂ ਵਾਲਾ ਸਾਨ੍ਹ ਅਤੇ ਬਲਦ ਆਦਿ ਹਨ। ਇਕ ਮੂਰਤ ਮਿਲੀ ਹੈ, ਜਿਸ ਦੇ ਸੱਜੇ ਪਾਸੇ ਹਾਥੀ ਤੇ ਚੀਤਾ ਹਨ ਤੇ ਖੱਬੇ ਪਾਸੇ ਗੈਂਡਾ ਤੇ ਸੰਢਾ। ਉਸ ਦੇ ਹੇਠਾਂ ਦੋ ਬਾਰਾ ਸਿੰਗੇ ਜਾਂ ਬੱਕਰੀਆਂ ਹਨ। ਇਸ ਮੂਰਤੀ ਨੂੰ ਪਸ਼ੂਪਤੀ ਸ਼ਿਵ ਮਿਥਿਆ ਜਾਂਦਾ ਹੈ। ਇਹਨਾਂ ਮੋਹਰਾਂ ਤੋਂ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਧਾਰਮਿਕ ਜੀਵਨ ਬਾਰੇ ਪਤਾ ਲੱਗਦਾ ਹੈ। ਇਹ ਪੰਛੀਆਂ ਤੇ ਪਸ਼ੂਆਂ ਬਾਰੇ ਵੀ
ਗਿਆਨ ਦਿੰਦੀਆਂ ਹਨ।


प्रश्न. मोहनजोदड़ो में किस प्रकार की मुहरें मिली हैं?

उत्तर: मोहनजोदड़ो की खुदाई से 1200 से अधिक मुहरें प्राप्त हुई हैं। ये मुहरें कठोर मिट्टी और खड़िया पत्थर से बनी हैं। ये मुहरें आकार में बहुत छोटी हैं, फिर भी उनकी छवियाँ ऊर्जा और शक्ति का संचार करती हैं। इन मुहरों का उपयोग आम तौर पर जहाजों की सुरक्षा या ‘सील’ लगाने के लिए किया जाता था। इस प्रकार ये मुहरें चीजों को सुरक्षित रखने के लिए प्रतिरक्षा के रूप में काम करती थीं। इन मुहरों पर कई पशु, मानव या अर्ध-मानव आकृतियाँ उकरी हुई हैं।

जानवरों में शेर, हाथी, गैंडा, खरगोश, छोटे सींग वाले मृग और बैल हैं। एक छवि मिली है जिसमें दाईं ओर एक हाथी और एक तेंदुआ है और बाईं ओर एक गैंडा और एक शेर है। उसके नीचे दो बारा सिंघे या बकरियाँ हैं। इस मूर्ति को पशुपति शिव के नाम से जाना जाता है। ये मुहरें लोगों के सामाजिक, आर्थिक और धार्मिक जीवन को प्रकट करती हैं। यह पक्षियों और जानवरों के बारे में भी है ज्ञान देती हैं।


Question. What types of seals have been found in Mohenjodaro?

Answer: More than 1200 seals have been recovered from the excavation of Mohenjodaro. These seals are made of hard clay and chalkstone.  These seals are very small in size, yet their images radiate energy and power. These seals were generally used to protect or ‘seal’ ships. Thus these seals served as a form of protection to keep things safe. Many animals, humans, or semi-human figures are carved on these seals.

Among the animals are lions, elephants, rhinoceros, rabbits, short-horned antelope, and bulls. An image has been found that has an elephant and a leopard on the right and a rhinoceros and a lion on the left. Below him are two Bara Singhas or goats. This idol is known as Pashupati Shiva. These seals reveal the social, economic, and religious life of the people. It also gives knowledge about birds and animals.