ਮੈਂ ਅਪੰਗ ਨਹੀਂ ਹਾਂ – ਡਾ. ਦਰਸ਼ਨ ਸਿੰਘ ਆਸ਼ਟ
ਮੈਂ ਅਪੰਗ ਨਹੀਂ ਹਾਂ : ਜਮਾਤ ਅੱਠਵੀਂ
ਇੱਕ ਦੋ ਵਾਕਾਂ ਵਿੱਚ ਪ੍ਰਸ਼ਨ – ਉੱਤਰ:
ਪ੍ਰਸ਼ਨ 1. ਪੋਲੀਓ ਕਾਰਨ ਰਜਨੀ ਦਾ ਕਿਹੜਾ ਅੰਗ ਨਕਾਰਾ ਹੋ ਗਿਆ ਸੀ?
ਉੱਤਰ : ਪੋਲੀਓ ਕਾਰਨ ਰਜਨੀ ਦੀਆਂ ਦੋਵੇਂ ਲੱਤਾਂ ਨਕਾਰਾ ਹੋ ਗਈਆਂ ਸਨ।
ਪ੍ਰਸ਼ਨ 2. ਰਜਨੀ ਸਕੂਲ ਵਿੱਚੋਂ ਗ਼ੈਰ ਹਾਜ਼ਰ ਕਿਉਂ ਨਹੀਂ ਸੀ ਰਹਿਣਾ ਚਾਹੁੰਦੀ?
ਉੱਤਰ : ਰਜਨੀ ਸਕੂਲ ਵਿੱਚੋਂ ਗ਼ੈਰ ਹਾਜ਼ਰ ਇਸ ਲਈ ਨਹੀਂ ਰਹਿਣਾ ਚਾਹੁੰਦੀ ਸੀ ਕਿਉਂਕਿ ਉਹਨਾਂ ਦੇ ਸਕੂਲ ਵਿਚ ਸਲਾਨਾ ਸਮਾਗਮ ਵਾਲੇ ਦਿਨ ਸੱਭ ਤੋਂ ਵੱਧ ਹਾਜ਼ਰੀ ਵਾਲੇ ਵਿਦਿਆਰਥੀ ਨੂੰ ਇਨਾਮ ਮਿਲਦਾ ਸੀ।
ਪ੍ਰਸ਼ਨ 3. ਸੱਪ ਨੂੰ ਦੇਖ ਕੇ ਜਮਾਤ ਵਿੱਚ ਕੀ ਹੋਇਆ?
ਉੱਤਰ : ਸੱਪ ਨੂੰ ਦੇਖ ਕੇ ਜਮਾਤ ਵਿੱਚ ਹਾਹਾਕਾਰ ਮੱਚ ਗਈ।
ਪ੍ਰਸ਼ਨ 4. ਫਰਸ਼ ਪੱਕਾ ਹੋਣ ਕਰਕੇ ਸੱਪ ਕੀ ਕਰ ਰਿਹਾ ਸੀ?
ਉੱਤਰ : ਫਰਸ਼ ਪੱਕਾ ਹੋਣ ਕਰਕੇ ਸੱਪ ਆਪਣੇ ਲੁਕਣ ਲਈ ਇੱਧਰ ਉੱਧਰ ਦੌੜ ਰਿਹਾ ਸੀ।
ਪ੍ਰਸ਼ਨ 5. ਰਜਨੀ ਨੇ ਸੱਪ ਨੂੰ ਚਿੜੀਆ-ਘਰ ਵਿੱਚ ਭੇਜਣ ਲਈ ਕਿਉਂ ਕਿਹਾ?
ਉੱਤਰ : ਰਜਨੀ ਨੇ ਸੱਪ ਨੂੰ ਚਿੜੀਆ-ਘਰ ਵਿੱਚ ਭੇਜਣ ਲਈ ਇਸਲਈ ਕਿਹਾ ਕਿਉਂਕਿ ਚਿੜੀਆ-ਘਰ ਵਿੱਚ ਸੱਪਾਂ ਨੂੰ ਕੀਲਣ ਲਈ ਮਾਹਿਰ ਬੰਦੇ ਹੁੰਦੇ ਹਨ। ਇਸ ਨਾਲ ਉਹ ਜੀਵ ਹੱਤਿਆ ਤੋ ਵੀ ਬੱਚ ਜਾਵੇਗਾ।
ਪ੍ਰਸ਼ਨ 6. ਰਜਨੀ ਦੀ ਬਹਾਦਰੀ ਵਾਸਤੇ ਕਿਹੜੇ ਐਵਾਰਡ ਲਈ ਸਿਫ਼ਾਰਸ਼ ਕੀਤੀ ਗਈ?
ਉੱਤਰ : ਰਜਨੀ ਦੀ ਬਹਾਦਰੀ ਵਾਸਤੇ ਰਾਸ਼ਟਰਪਤੀ ਐਵਾਰਡ ਲਈ ਸਿਫ਼ਾਰਸ਼ ਕੀਤੀ ਗਈ।
ਪ੍ਰਸ਼ਨ 7. ਰਜਨੀ ਅਨੁਸਾਰ ਕਿਸੇ ਸੰਕਟ ਨੂੰ ਕਿਸ ਦੇ ਸਹਾਰੇ ਟਾਲਿਆ ਜਾ ਸਕਦਾ ਹੈ?
ਉੱਤਰ : ਰਜਨੀ ਅਨੁਸਾਰ ਕਿਸੇ ਸੰਕਟ ਨੂੰ ਨਿਸ਼ਚੇ (ਪੱਕੇ ਇਰਾਦੇ) ਦੇ ਸਹਾਰੇ ਟਾਲਿਆ ਜਾ ਸਕਦਾ ਹੈ