ਮੇਰੇ ਮਾਤਾ ਜੀ – ਪੈਰਾ ਰਚਨਾ

ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਗੁਰਜੀਤ ਕੌਰ ਹੈ। ਉਨ੍ਹਾਂ ਦੀ ਉਮਰ 43 ਸਾਲ ਹੈ। ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ। ਉਹ ਬੜੇ ਸਾਫ਼ – ਸੁਥਰੇ ਕੱਪੜੇ ਪਾਉਂਦੇ ਹਨ। ਦੁਨੀਆਂ ਭਰ ਦੀਆਂ ਇਸਤਰੀਆਂ ਵੀ ਉਹ ਸਭ ਤੋਂ ਸੋਹਣੇ ਹਨ। ਉਹ ਐੱਮ. ਏ. ਐੱਮ. ਐੱਡ ਪੜ੍ਹੇ ਹੋਏ ਹਨ। ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਉਂਦੇ ਹਨ। ਉਹ ਹਰਮਨ ਪਿਆਰੇ ਤੇ ਸਤਿਕਾਰਯੋਗ ਅਧਿਆਪਕ ਹਨ। ਉਹ ਤਰ੍ਹਾਂ – ਤਰ੍ਹਾਂ ਦੇ ਖਾਣੇ ਬਣਾਉਣਾ ਜਾਣਦੇ ਹਨ। ਉਹ ਸਿਲਾਈ – ਕਢਾਈ ਵੀ ਜਾਣਦੇ ਹਨ। ਉਹ ਸਾਡੀ ਗਲੀ ਵਿੱਚ ਵੀ ਬਹੁਤ ਹਰਮਨ ਪਿਆਰੇ ਹਨ। ਉਹ ਮੁਹੱਲੇ ਦੀ ਇਸਤਰੀ ਸਭਾ ਦੇ ਪ੍ਰਧਾਨ ਹਨ। ਉਨ੍ਹਾਂ ਨੇ ਮੁਹੱਲੇ ਵਿਚ ਬੜਾ ਪਿਆਰ ਪੈਦਾ ਕੀਤਾ ਹੈ। ਉਹ ਮੇਰੇ ਪਿਤਾ ਜੀ ਦਾ ਬਹੁਤ ਸਤਿਕਾਰ ਕਰਦੇ ਹਨ। ਮੇਰੇ ਪਿਤਾ ਜੀ ਵੀ ਉਨ੍ਹਾਂ ਨੂੰ ਹਰ ਤਰ੍ਹਾਂ ਖੁਸ਼ ਰੱਖਦੇ ਹਨ। ਉਹ ਆਪਸ ਵਿੱਚ ਕਦੇ ਲੜਦੇ ਨਹੀਂ। ਉਹ ਆਪਣੇ ਰਿਸ਼ਤੇਦਾਰਾਂ ਵਿਚ ਵੀ ਹਰਮਨ ਪਿਆਰੇ ਹਨ। ਉਹ ਆਪਣੇ ਘਰਾਂ ਦੇ ਕੰਮਾਂ ਵਿੱਚ ਆਮ ਕਰਕੇ ਉਨ੍ਹਾਂ ਦੀ ਸਲਾਹ ਲੈਂਦੇ ਹਨ। ਉਨ੍ਹਾਂ ਦੇ ਘਰੇਲੂ ਝਗੜਿਆਂ ਨੂੰ ਨਿਬੇੜਨ ਵਿਚ ਤੇ ਉਨ੍ਹਾਂ ਵਿਚ ਆਪਸੀ ਪਿਆਰ ਪੈਦਾ ਕਰਨ ਵਿਚ ਮੇਰੇ ਮਾਤਾ ਜੀ ਮਹੱਤਵਪੂਰਨ ਹਿੱਸਾ ਪਾਉਂਦੇ ਹਨ। ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਨ੍ਹਾਂ ਦੇ ਭਵਿੱਖ ਦਾ ਬਹੁਤ ਖ਼ਿਆਲ ਰੱਖਦੇ ਹਨ। ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਖਿੜੇ – ਮਹਿਕੇ ਰੱਖੇ।