ਮੁਹਾਵਰੇ
ਵ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਵੱਢਿਆਂ ਰੂਹ ਨਾ ਕਰਨਾ : (ਬਿਲਕੁਲ ਜੀਅ ਨਾ ਕਰਨਾ) ਭਾਪਾ ਜੀ ਨੂੰ ਐਸਾ ਬੁਖਾਰ ਚੜ੍ਹਿਆ ਹੈ ਕਿ ਉਹਨਾਂ ਦਾ ਕੁਝ ਵੀ ਖਾਣ ਲਈ ਵੱਢਿਆਂ ਰੂਹ ਨਹੀਂ ਕਰਦੀ।
2. ਵੱਢ-ਵੱਢ ਖਾਣਾ : (ਬਹੁਤ ਤੰਗ ਕਰਨਾ) ਪੈਸੇ-ਟਕੇ ਦੀ ਕਮੀ ਹੁੰਦਿਆਂ ਹੋਇਆਂ ਵੀ ਮੁਕੇਸ਼ ਆਪਣੇ ਪਿਓ ਨੂੰ ਮੋਟਰ ਸਾਇਕਲ ਲੈ ਕੇ ਦੇਣ ਲਈ ਵੱਢ-ਵੱਢ ਖਾਂਦਾ ਰਹਿੰਦਾ ਹੈ।
3. ਵਾਸਤੇ ਪਾਉਣੇ : (ਮਿੰਨਤਾਂ ਕਰਨੀਆਂ) ਜੁਰਮਾਨਾ ਮੁਆਫ਼ ਕਰਵਾਉਣ ਲਈ ਰਣਜੀਤ ਨੇ ਪ੍ਰਿੰਸੀਪਲ ਸਾਹਿਬ ਦੇ ਬਹੁਤ ਵਾਸਤੇ ਪਾਏ, ਪਰ ਉਨ੍ਹਾਂ ਇੱਕ ਨਾ ਮੰਨੀ।
4. ਵਾਲ ਦੀ ਖੱਲ ਲਾਹੁਣੀ : (ਬਰੀਕੀ ਵਿਚ ਜਾਣਾ) ਬਹਿਸ ਵਿੱਚ ਸਰਪੰਚ ਨਾਲ ਕੋਈ ਵੀ ਵਾਰੇ ਨਹੀਂ ਆ ਸਕਦਾ, ਉਹ ਤਾਂ ਵਾਲ ਦੀ ਖੱਲ ਲਾਹੁੰਦਾ ਹੈ।
5. ਵਾਲ ਵਿੰਗਾ ਨਾ ਹੋਣਾ : (ਕੁਝ ਨਾ ਵਿਗੜਨਾ) ਹਰਨਾਕਸ਼ ਨੇ ਪ੍ਰਹਿਲਾਦ ਨੂੰ ਮਾਰਨ ਲਈ ਕਈ ਯਤਨ ਕੀਤੇ, ਪਰ ਪ੍ਰਹਿਲਾਦ ਦਾ ਵਾਲ ਵਿੰਗਾ ਨਾ ਹੋਇਆ।
6. ਵਲ ਖਾਣਾ : ਵਿੱਚੋ-ਵਿੱਚ ਕੁੜ੍ਹਨਾ।
7. ‘ਵਾ ਨੂੰ ਤਲਵਾਰਾਂ ਮਾਰਨੀਆਂ : ਖਾਹ-ਮਖਾਹ ਲੜਾਈ ਸਹੇੜਨਾ।
8. ਵਾਹ ਲਾਉਣੀ : ਯਤਨ ਕਰਨਾ।
9. ਵਾਲ-ਵਾਲ ਬਚਣਾ : ਮੌਤ ਦੇ ਮੂੰਹੋਂ ਬਚਣਾ।