Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ


ਤ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਤਨ-ਮਨ ਮਾਰਨਾ : (ਸਖ਼ਤ ਮਿਹਨਤ ਕਰਨੀ) ਸਾਡੇ ਬਾਪੂ ਜੀ ਨੇ ਤਨ-ਮਨ ਮਾਰਕੇ ਸਾਰੇ ਬੱਚਿਆਂ ਨੂੰ ਉੱਚ- ਸਿੱਖਿਆ ਹਾਸਲ ਕਰਵਾਈ ਹੈ।

2. ਤਾਉਣੀ ਚਾੜ੍ਹਣੀ : (ਖੂਬ ਕੁੱਟਣਾ) ਜਦੋਂ ਪੁਲਿਸ ਨੇ ਅੰਮ੍ਰਿਤ ਦੀ ਤਾਉਣੀ ਚਾੜ੍ਹੀ ਤਾਂ ਉਹ ਅਗਲੀਆਂ-ਪਿਛਲੀਆਂ ਸਾਰੀਆਂ ਚੋਰੀਆਂ ਮੰਨ ਗਿਆ।

3. ਤਰਲੋ-ਮੱਛੀ ਹੋਣਾ : (ਬਹੁਤ ਦੁਖੀ ਹੋਣਾ) ਬਾਰਡਰ ‘ਤੇ ਲੜਾਈ ਛਿੜਣ ਦੀ ਖ਼ਬਰ ਸੁਣ ਕੇ ਫ਼ੌਜੀ ਰਣਜੀਤ ਦੀ ਮਾਂ ਤਰਲੋ-ਮੱਛੀ ਹੋਣ ਲੱਗੀ।

4. ਤ੍ਰਾਹ ਨਿਕਲ ਜਾਣਾ : (ਅਚਾਨਕ ਡਰ ਜਾਣਾ) ਕਮਰੇ ਵਿੱਚ ਸੱਪ ਬੈਠਾ ਵੇਖ ਕੇ ਰਾਜ ਦਾ ਤ੍ਰਾਹ ਨਿਕਲ ਗਿਆ।

5. ਤੀਰ ਨਿਸ਼ਾਨੇ ਬੈਠਣਾ : (ਯਤਨ ਸਫ਼ਲ ਹੋਣਾ) ਐਤਕੀਂ ਹਰਦੀਪ ਦਾ ਤੀਰ ਚੰਗਾ ਨਿਸ਼ਾਨੇ ਬੈਠਿਆ ਹੈ ਕਿ ਉਸਦੀ ਨਰਮੇ ਦੀ ਫ਼ਸਲ ਸਭ ਤੋਂ ਵੱਧ ਮੁਨਾਫ਼ਾ ਦੇ ਗਈ ਹੈ।

6. ਤੇਲ ਚੋਣਾ : (ਸੁਆਗਤ ਕਰਨਾ, ਸ਼ਗਨ ਕਰਨਾ) ਪ੍ਰਭਜੋਤ ਚਾਰ ਸਾਲ ਬਾਅਦ ਵਿਦੇਸ਼ ਤੋਂ ਘਰ ਪਰਤਿਆ ਤਾਂ ਉਸਦੀ ਮਾਂ ਨੇ ਤੇਲ ਚੋ ਕੇ ਉਸਦਾ ਮੱਥਾ ਚੁੰਮਿਆ।

7. ਤੋੜ-ਤੋੜ ਖਾਣਾ : (ਹਰ ਸਮੇਂ ਦੁਖੀ ਕਰੀ ਰੱਖਣਾ) ਮੀਤਾ ਹਰ ਵੇਲੇ ਆਪਣੇ ਪਿਓ ਨੂੰ ਤੋੜ-ਤੋੜ ਖਾਂਦਾ ਹੈ ਕਿ ਉਹ ਉਸਨੂੰ ਮੋਬਾਇਲ ਲੈ ਕੇ ਦੇਵੇ।

8. ਤਲਵਾਰ ਦੇ ਘਾਟ ਉਤਾਰਨਾ : (ਜਾਨੋਂ ਮਾਰਨਾ) ਬੰਦਾ ਬਹਾਦਰ ਨੇ ਵਜੀਦ ਖਾਂ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ।

9. ਤਲੇ ਚੱਟਣੇ : (ਖ਼ੁਸ਼ਾਮਦ ਕਰਨੀ) ਅੱਜ ਕੱਲ੍ਹ ਅਸ਼ੋਕ ਆਪਣੇ ਅਫ਼ਸਰ ਦੇ ਤਲੇ ਚੱਟਦਾ ਹੈ ਤਾਂ ਜੁ ਅਫ਼ਸਰ ਉਸ ਦੀ ਮਰਜ਼ੀ ਅਨੁਸਾਰ ਉਸ ਦੀ ਬਦਲੀ ਕਰ ਦੇਵੇ।

10. ਤਿੱਤਰ (ਤੀਰ) ਹੋ ਜਾਣਾ : (ਖਿਸਕ ਜਾਣਾ) ਪੁਲੀਸ ਨੂੰ ਆਉਂਦਿਆਂ ਵੇਖ ਕੇ ਚੋਰ ਤਿੱਤਰ ਹੋ ਗਏ।

11. ਤੂਤੀ ਬੋਲਣੀ : (ਨਾਉਂ ਹੋਣਾ) ਗ਼ਰੀਬ ਨੂੰ ਕੌਣ ਪੁੱਛਦਾ ਹੈ, ਹਰ ਥਾਂ ਅਮੀਰਾਂ ਦੀ ਤੂਤੀ ਬੋਲਦੀ ਹੈ।

12. ਤਖ਼ਤਾ ਉਲਟਾਉਣਾ : (ਇਨਕਲਾਬ ਲਿਆਉਣਾ) ਪਾਕਿਸਤਾਨੀ ਜਨਤਾ ਨੇ ਤਾਨਾਸ਼ਾਹੀ ਦਾ ਤਖ਼ਤਾ ਉਲਟਾ ਹੀ ਦਿੱਤਾ ਹੈ।

13. ਤੱਤੀ ‘ਵਾ ਨਾ ਲੱਗਣੀ : ਜ਼ਰਾ ਜਿੰਨੀ ਵੀ ਤਕਲੀਫ਼ ਨਾ ਹੋਣੀ।

14. ਤਰਲੇ ਕਰਨਾ : ਮਿੰਨਤਾਂ ਕਰਨੀਆਂ।

15. ਤਲੀਆਂ ਝੱਸਣੀਆਂ : ਸੇਵਾ ਕਰਨੀ।

16. ਤਾਰੇ ਤੋੜਨੇ : ਅਸਚਰਜ ਕੰਮ ਕਰਨੇ।

17. ਤਾੜੀ ਲਾਉਣੀ : ਸਮਾਧੀ ਲਾਉਣੀ।

18. ਤਿੰਨ-ਤੇਰਾਂ ਕਰਨਾ : ਖੇਰੂੰ ਖੇਰੂੰ ਕਰਨਾ।

19. ਤੀਰ ਤੁੱਕਾ ਲਾਉਣਾ : ਬੇਥਵਾ ਅਨੁਮਾਨ ਲਾਉਣਾ।

20. ਤੀਲੀ ਲਾਉਣੀ : ਲੜਾਈ-ਝਗੜੇ ਨੂੰ ਵਧਾਉਣਾ।

21. ਤ੍ਰੇੜ ਪੈ ਜਾਣੀ : ਨਫ਼ਾਕੀ ਹੋਣੀ, ਦੋਸਤੀ ‘ਚ ਫ਼ਿਕ ਪੈਣੀ

22. ਤੂ ਜਾਣਾ : ਗਰਭ ਗਿਰ ਜਾਣਾ

23. ਤੋਤੇ ਉਡਣੇ : ਬਹੁਤ ਘਬਰਾਉਣਾ।