ਮੁਗ਼ਲਕਾਲੀਨ ਪੰਜਾਬ ਦੀ ਖੇਤੀਬਾੜੀ
ਪ੍ਰਸ਼ਨ. ਮੁਗ਼ਲਕਾਲੀਨ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਚਾਨਣਾ ਪਾਓ।
ਉੱਤਰ : ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖ਼ੇਤੀਬਾੜੀ ਸੀ। ਪੰਜਾਬ ਦੇ ਲਗਭਗ 80% ਲੋਕ ਇਸ ਧੰਦੇ ਵਿੱਚ ਲੱਗੇ ਹੋਏ ਸਨ। ਇਸੇ ਲਈ ਮੁਗਲ ਸਰਕਾਰ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ। ਨਵੀਂ ਜ਼ਮੀਨ ਨੂੰ ਵਾਹੀ ਅਧੀਨ ਲਿਆਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਸਿੰਜਾਈ ਸਾਧਨਾਂ ਨੂੰ ਉੱਨਤ ਕਰਨ ਲਈ ਸਰਕਾਰ ਕਿਸਾਨਾਂ ਨੂੰ ਤਕਾਵੀ ਕਰਜ਼ੇ ਵੰਡਦੀ ਸੀ।
ਲਗਾਨ ਭੂਮੀ ਦੀ ਉਪਜਾਊ ਸ਼ਕਤੀ ਅਤੇ ਸਿੰਜਾਈਸਹੂਲਤਾਂ ਅਨੁਸਾਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰਾ ਨਿਸ਼ਚਿਤ ਕੀਤਾ ਹੋਇਆ ਸੀ। ਇਹ ਆਮ ਤੌਰ ‘ਤੇ ਕੁੱਲ ਉਪਜ ਦਾ 1/3 ਹਿੱਸਾ ਹੁੰਦਾ ਸੀ। ਲਗਾਨ ਜਿਣਸ ਅਤੇ ਨਕਦ ਦੋਹਾਂ ਰੂਪਾਂ ਵਿੱਚ ਕਿਸਾਨਾਂ ਦੀ ਸਹੂਲਤ ਅਨੁਸਾਰ ਇਕੱਠਾ ਕੀਤਾ ਜਾਂਦਾ ਸੀ।
ਅਕਾਲ ਦੇ ਦਿਨਾਂ ਵਿੱਚ ਭੂਮੀ ਦਾ ਲਗਾਨ ਮੁਆਫ਼ ਕਰ ਦਿੱਤਾ ਜਾਂਦਾ ਸੀ। ਲਗਾਨ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਰਾਜ ਵੱਲੋਂ ਇਹ ਸਖ਼ਤ ਨਿਰਦੇਸ਼ ਸਨ ਕਿ ਉਹ ਕਿਸੇ ਤਰ੍ਹਾਂ ਵੀ ਕਿਸਾਨਾਂ ਦਾ ਸ਼ੋਸ਼ਣ ਨਾ ਕਰਨ। ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ।
ਇਨ੍ਹਾਂ ਸਾਰੇ ਯਤਨਾਂ ਸਦਕਾ ਮੁਗ਼ਲਾਂ ਦੇ ਸਮੇਂ ਫ਼ਸਲਾਂ ਦੀ ਭਰਪੂਰ ਪੈਦਾਵਾਰ ਪ੍ਰਾਪਤ ਕੀਤੀ ਜਾਂਦੀ ਸੀ। ਉਸ ਸਮੇਂ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਛੋਲੇ, ਚੌਲ, ਮੱਕੀ, ਗੰਨਾ, ਕਪਾਹ ਅਤੇ ਜੌਂ ਸਨ। ਇਨ੍ਹਾਂ ਤੋਂ ਇਲਾਵਾ ਉਸ ਸਮੇਂ ਤੇਲ ਕੱਢਣ ਵਾਲੇ ਬੀਜ, ਨੀਲ, ਅਫ਼ੀਮ ਅਤੇ ਕਈ ਕਿਸਮਾਂ ਦੇ ਫਲਾਂ ਦੀ ਵੀ ਖੇਤੀ ਕੀਤੀ ਜਾਂਦੀ ਸੀ।
प्रश्न. मुगलकालीन पंजाब में कृषि व्यवस्था का संक्षेप में वर्णन करें।
उत्तर: मुगल पंजाब के लोगों का मुख्य व्यवसाय कृषि था। पंजाब के लगभग 80% लोग इस व्यवसाय में लगे हुए थे। इसीलिए मुगल सरकार ने कृषि को बढ़ावा देने पर विशेष ध्यान दिया। जो किसान नई भूमि पर खेती करते थे उन्हें विशेष सुविधाएँ दी जाती थीं। सिंचाई सुविधाओं को बेहतर बनाने के लिए सरकार किसानों को अल्पकालीन ऋण उपलब्ध कराती थी।
भूमि की उर्वरता और सिंचाई सुविधाओं के अनुसार अलग-अलग स्थानों पर लगान अलग-अलग तय किया जाता था। यह सामान्यतः कुल उपज का 1/3 होता था। लगान किसानों की सुविधा के अनुसार वस्तु एवं नकद दोनों रूप में वसूल किया जाता था।
अकाल के समय भूमि का लगान माफ कर दिया गया। राज्य की ओर से कर संग्राहकों को सख्त निर्देश थे कि वे किसानों का किसी भी प्रकार से शोषण न करें। उर्वरकों के प्रयोग को प्रोत्साहित किया गया।
इन सभी प्रयासों के फलस्वरूप मुगल काल में फसलों का प्रचुर उत्पादन हुआ। उस समय पंजाब की प्रमुख फसलें गेहूं, चना, चावल, मक्का, गन्ना, कपास और जौ थीं। इनके अलावा उस समय तिलहन, नील, अफ़ीम और कई प्रकार के फलों की खेती भी की जाती थी।
Question. Briefly describe the agricultural system in Punjab during the Mughal period.
Answer: The main occupation of the people of Mughal Punjab was agriculture. About 80% people of Punjab were engaged in this business. That is why the Mughal government paid special attention to promoting agriculture. The farmers who cultivated new land were given special facilities. The government used to provide short-term loans to farmers to improve irrigation facilities.
The rent was fixed differently at different places according to the fertility of the land and irrigation facilities. This was generally 1/3 of the total produce. Revenue was collected both in kind and cash as per the convenience of the farmers.
Land rent was waived off during times of famine. There were strict instructions from the state to the tax collectors not to exploit the farmers in any way. The use of fertilizers was encouraged.
All these efforts resulted in abundant production of crops during the Mughal period. The major crops of Punjab at that time were wheat, gram, rice, maize, sugarcane, cotton, and barley. Apart from these, oilseeds, indigo, opium, and many types of fruits were also cultivated at that time.