ਮਿਹਨਤ ਤੋਂ ਬਿਨਾਂ ਹਾਸਲ ਸਹੂਲਤ, ਸੌ ਐਬਾਂ ਦੀ ਮਾਂ ਹੁੰਦੀ ਹੈ।


  • ਅੱਜ ਦੀ ਜ਼ਿੰਦਗੀ, ਜਿਊਣ ਦੀ ਭਾਲ ਵਿੱਚ ਸੰਘਰਸ਼ ਨਾਲ਼ ਭਰੀ ਹਕੀਕਤ ਹੈ।
  • ਜਿਊਣ ਦੀ ਜਿੱਦ ਦੇ ਵਿਚਕਾਰ ਜੀਵਨ ਦੀ ਰਾਹ ਦੀ ਖੋਜ ਦੇ ਦੌਰਾਨ ਜਿਊਣ ਅਤੇ ਸਾਹ ਲੈਣ ਲਈ ਕੁੱਝ ਹਵਾ ਬਚੀ ਰਹਿਣੀ ਚਾਹੀਦੀ ਹੈ।
  • ਮਿਹਨਤ ਤੋਂ ਬਿਨਾਂ ਹਾਸਲ ਸਹੂਲਤ, ਸੌ ਐਬਾਂ ਦੀ ਮਾਂ ਹੁੰਦੀ ਹੈ। ਜਿਹੜਾ ਬੰਦਾ ਆਪਣੀ ਮਿਹਨਤ ‘ਤੇ ਟੇਕ ਰੱਖਦਾ ਹੈ, ਉਹ ਔਕੜਾਂ ਨਾਲ ਵੀ ਨਜਿੱਠ ਲੈਂਦਾ ਹੈ। ਸੰਘਰਸ਼ ਕਰਕੇ ਆਪਣੀ ਮੰਜ਼ਿਲ ਪਾਉਂਦਾ ਹੈ ਅਤੇ ਉਹ ਮਾਣਮੱਤੀ ਜ਼ਿੰਦਗੀ ਦਾ ਮਾਲਕ ਬਣ ਜਾਂਦਾ ਹੈ।
  • ਮੰਜ਼ਿਲ ਤੇ ਪੁੱਜਣ ਲਈ ਸਬਰ ਰੱਖਣਾ ਪੈਂਦਾ ਹੈ, ਰਾਹਾਂ ਦੇ ਕੰਢਿਆਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਇਹੋ ਤਾਂ ਜ਼ਿੰਦਗੀ ਦਾ ਨਾਂ ਹੈ। ਸੁੱਖ ਦੁੱਖ ਇਸ ਦਾ ਸਿਰਨਾਵਾਂ ਹਨ। ਰੁਕਦੇ, ਡਿਗਦੇ ਤੇ ਡਰਦੇ ਕਦੇ ਮੰਜ਼ਿਲ ਨਹੀਂ ਪਾਉਂਦੇ।
  • ਜ਼ਿੰਦਗੀ ਦਾ ਹਰ ਛੋਟਾ ਹਿੱਸਾ ਸਾਡੀ ਸਫਲਤਾ ਦਾ ਵੱਡਾ ਹਿੱਸਾ ਹੈ।
  • ਜਦੋਂ ਤੁਸੀਂ ਕੋਈ ਵਾਅਦਾ ਕਰਦੇ ਹੋ ਤਾਂ ਉਹ ਉਮੀਦ ਦਿੰਦਾ ਹੈ। ਜੇਕਰ ਤੁਸੀਂ ਇਸ ਨੂੰ ਪੂਰਾ ਕਰਦੇ ਹੋ ਤਾਂ ਉਹ ਵਿਸ਼ਵਾਸ਼ ਬਣ ਜਾਂਦਾ ਹੈ।
  • ਇਹ ਮਹੱਤਵਪੂਰਨ ਨਹੀਂ ਹੈ ਕਿ ਤੁਸੀਂ ਕਿੰਨੇ ਚੰਗੇ ਹੋ। ਮਹੱਤਵਪੂਰਨ ਇਹ ਹੈ ਕਿ ਤੁਸੀਂ ਕਿੰਨਾ ਚੰਗਾ ਬਣਨਾ ਚਾਹੁੰਦੇ ਹੋ।