ਮਾਇਆ ਦਾ ਸੰਕਲਪ


ਪ੍ਰਸ਼ਨ. ਗੁਰੂ ਨਾਨਕ ਸਾਹਿਬ ਦੀ ਮਾਇਆ ਦਾ ਸੰਕਲਪ ਕੀ ਹੈ?

ਉੱਤਰ : ਗੁਰੂ ਨਾਨਕ ਦੇਵ ਜੀ ਦੇ ਮਾਇਆ ਬਾਰੇ ਵਿਚਾਰ ਵੇਦਾਂਤੀ ਮਾਇਆ ਦੇ ਸੰਕਲਪ ਤੋਂ ਭਿੰਨ ਹਨ। ਉਹਨਾਂ ਦਾ ਸੰਕਲਪ ਸਪੱਸ਼ਟ ਤੇ ਯਥਾਰਥਕ ਸੀ। ਉਹਨਾਂ ਅਨੁਸਾਰ ਸੰਸਾਰ ਮਾਇਆ ਮਈ ਨਹੀਂ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਮੁਕਤੀ ਦੇ ਰਾਹ ਦੀਆਂ ਕਠਨਾਈਆਂ ਵਿੱਚੋਂ ਮੁੱਖ ਔਕੜ ਮਾਇਆ ਦੀ ਹੈ। ਬ੍ਰਹਿਮੰਡ ਦੀ ਰਚਨਾ ਤਾਂ ਈਸ਼ਵਰ ਨੇ ਆਪਣੇ ਆਪ ਨੂੰ ਰੂਪਮਾਨ ਕਰਨ ਲਈ ਕੀਤੀ ਹੈ। ਇਸ ਲਈ ਇਹ ਵਾਸਤਵਿਕਤਾ ਹੈ ਪਰ ਰਚਨਾ ਵਾਲੇ ਤੇ ਉਸ ਦੀ ਰਚਨਾ ਵਿੱਚ ਅੰਤਰ ਨਾ ਕਰਨਾ ਮਾਇਆ ਜਾਲ ਵਿੱਚ ਫਸਣਾ ਹੈ। ਭੌਤਿਕ ਤੇ ਇੰਦਰੀਆਂ ਕਾਰਨ ਗੁਆਚਿਆ ਹੋਇਆ ਮਨੁੱਖ ਮਾਇਆ ਦੇ ਜਾਲ ਵਿੱਚ ਫਸਿਆ ਹੀ ਰਹਿੰਦਾ ਹੈ। ਜਿਸ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਪੰਜਾਂ ਵੈਰੀਆਂ ਦੀ ਗੱਲ ਕੀਤੀ ਹੈ, ਉਹ ਵੈਰੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹਨ । ਇਹ ਪ੍ਰਵਿਤੀ ਮਾਇਆ ਦੇ ਹਥਿਆਰ ਹਨ। ਜਦ ਤੱਕ ਵਿਅਕਤੀ ਇਹਨਾਂ ਪੰਜਾਂ ਵੈਰੀਆਂ ਉੱਤੇ ਜਿੱਤ ਪ੍ਰਾਪਤ ਨਹੀ ਕਰਦਾ ਉਹ ਮਾਇਆ ਦੇ ਆਵਰਣ ਤੋਂ ਨਹੀ ਬੱਚ ਸਕਦਾ। ਗੁਰੂ ਜੀ ਅਨੁਸਾਰ ਹਊਮੈ ਮਨੁੱਖ ਤੇ ਈਸ਼ਵਰ ਵਿਚਕਾਰ ਮਨੋਵਿਗਿਆਨਿਕ ਕੰਧ ਹੈ। ਮਨੁੱਖ ਮਨੁੱਖਤਾ ਦੀ ਅਸਲੀਅਤ ਨੂੰ ਅਨੁਭਵ ਕੀਤੇ ਬਿਨਾਂ ਮਾਇਆ ਦੇ ਜਾਲ ਤੇ ਆਵਾਗੌਣ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ।


प्रश्न. गुरु नानक साहिब की माया की अवधारणा क्या है?

उत्तर: माया पर गुरु नानक के विचार माया की वेदांतिक अवधारणा से भिन्न हैं। उनकी अवधारणा स्पष्ट एवं यथार्थवादी थी। उनके अनुसार संसार माया नहीं है। गुरु नानक के अनुसार मोक्ष के मार्ग में सबसे बड़ी कठिनाई माया है। ईश्वर ने स्वयं को मूर्त रूप देने के लिए ब्रह्मांड की रचना की है। इसलिए वास्तविकता यह है कि रचयिता और उसकी रचना के बीच अंतर न करना माया के जाल में फंसना है। पदार्थ और इंद्रियों से हारा हुआ व्यक्ति माया के जाल में फंसा रहता है। जिस संदर्भ में गुरु नानक देव जी ने पांच शत्रुओं की बात कही है, वे हैं काम, क्रोध, लोभ, मोह और अहंकार। ये प्रवृत्तियां माया की हथियार हैं। जब तक व्यक्ति इन पांच शत्रुओं पर विजय नहीं प्राप्त कर लेता, तब तक वह माया के आवरण से नहीं बच सकता। गुरु जी के अनुसार अहंकार मनुष्य और ईश्वर के बीच मनोवैज्ञानिक दीवार है। मानवता की वास्तविकता को समझे बिना मनुष्य माया के जाल और आवागमन के चक्र में फंसा रहता है।


Q. What is Guru Nanak Sahib’s concept of Maya?

Answer: Guru Nanak’s views on Maya are different from the Vedantic concept of Maya. His concept was clear and realistic. According to him, the world is not Maya. According to Guru Nanak, the biggest difficulty in the path of salvation is Maya. God has created the universe to give himself a concrete form. Therefore, the reality is that not differentiating between the creator and his creation is to get caught in the web of Maya. A person defeated by matter and senses remains trapped in the web of Maya. The context in which Guru Nanak Dev Ji has spoken about five enemies are lust, anger, greed, attachment, and ego. These tendencies are the weapons of Maya. Until a person conquers these five enemies, he cannot escape the veil of Maya. According to Guru Ji, the ego is the psychological wall between man and God. Without understanding the reality of humanity, man remains trapped in the web of Maya and the cycle of coming and going.