Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਮਹਿਮੂਦ ਗਜ਼ਨਵੀ ਦੀ ਜਿੱਤ ਦੇ ਕਾਰਨ


ਪ੍ਰਸ਼ਨ. ਹਿੰਦੂ ਸ਼ਾਹੀ ਸ਼ਾਸਕਾਂ ਵਿਰੁੱਧ ਮਹਿਮੂਦ ਗਜ਼ਨਵੀ ਦੀ ਜਿੱਤ ਦੇ ਕੀ ਕਾਰਨ ਸਨ?

ਉੱਤਰ : ਹਿੰਦੂ ਸ਼ਾਹੀ ਸ਼ਾਸਕਾਂ ਵਿੱਚੋਂ ਮਹਿਮੂਦ ਗਜ਼ਨਵੀ ਨੇ 1001 ਈ: ਨੂੰ ਜੈ ਪਾਲ ਅਤੇ 1008 ਈ: ਨੂੰ ਆਨੰਦ ਪਾਲ ਨੂੰ ਹਰਾਇਆ ਸੀ।

ਇਹਨਾਂ ਲੜਾਈਆਂ ਵਿੱਚ ਮਹਿਮੂਦ ਗਜ਼ਨਵੀ ਦੇ ਜਿੱਤ ਦੇ ਮੁੱਖ ਕਾਰਨ ਇਹ ਸਨ:

ਪਹਿਲਾ, ਮੁਸਲਮਾਨ ਸੈਨਿਕ ਧਾਰਮਿਕ ਜੋਸ਼ ਅਧੀਨ ਲੜਦੇ ਸਨ ਜੋ ਹਿੰਦੂ ਸ਼ਾਹੀ ਸ਼ਾਸਕਾਂ ਵਿੱਚ ਨਹੀਂ ਸੀ।

ਦੂਜਾ, ਹਿੰਦੂ ਸ਼ਾਹੀ ਸ਼ਾਸਕਾਂ ਨੂੰ ਇਕੱਲੇ ਹੀ ਮਹਿਮੂਦ ਵਿਰੁੱਧ ਲੜਨਾ ਪਿਆ। ਉਹਨਾਂ ਨੂੰ ਰਾਜਪੂਤ ਸ਼ਾਸਕਾਂ ਵਲੋਂ ਕੋਈ ਸਹਾਇਤਾ ਨਹੀਂ ਮਿਲੀ ਸੀ।

ਤੀਜਾ, ਮਹਿਮੂਦ ਗਜ਼ਨਵੀ ਵਿੱਚ ਹਿੰਦੂ ਸ਼ਾਸਕਾਂ ਨਾਲੋਂ ਕਿਤੇ ਵੱਧ ਸੈਨਿਕ ਗੁਣ ਸਨ।

ਚੌਥਾ, ਹਿੰਦੂ ਸ਼ਾਹੀ ਸ਼ਾਸਕਾਂ ਦੀ ਲੜਾਈ ਦੇ ਢੰਗ ਬਹੁਤ ਪੁਰਾਣੇ ਸਨ। ਉਹ ਹਾਥੀਆਂ ਦੀ ਵਰਤੋਂ ਕਰਦੇ ਸਨ ਤੇ ਕਈ ਵਾਰੀ ਡਰ ਨਾਲ ਹਾਥੀ ਮੁੜ ਕੇ ਉਹਨਾਂ ਦੀ ਸੈਨਾ ਨੂੰ ਹੀ ਕੁਚਲ ਦਿੰਦੇ ਸਨ।

ਪੰਜਵਾਂ, ਹਿੰਦੂ ਸ਼ਾਹੀ ਸ਼ਾਸਕਾਂ ਵਿੱਚ ਬਹੁਤ ਉੱਚੇ ਆਦਰਸ਼ ਸਨ। ਉਹ ਮੁੜਦੇ ਹੋਏ ਵੈਰੀ ਜਾਂ ਜ਼ਖਮੀ ਵੈਰੀ ਉੱਤੇ ਹਮਲਾ ਨਹੀਂ ਕਰਦੇ ਸਨ। ਇਸ ਦੇ ਉਲਟ ਮਹਿਮੂਦ ਗਜ਼ਨਵੀ ਤਾਂ ਕੇਵਲ ਲੜਾਈ ਜਿੱਤਣਾ ਚਾਹੁੰਦਾ ਸੀ, ਜਿਸ ਵਿੱਚ ਭਾਵੇਂ ਉਸ ਨੂੰ ਅਨੁਚਿੱਤ ਢੰਗ ਦੀ ਵਰਤੋਂ ਹੀ ਕਿਉਂ ਨਾ ਕਰਨੀ ਪਵੇ।

ਛੇਵਾਂ, ਮਹਿਮੂਦ ਗਜ਼ਨਵੀ ਦੀ ਸੈਨਾ ਵਿੱਚ ਵਧੀਆ ਤਾਲਮੇਲ ਸੀ ਜੋ ਹਿੰਦੂ ਸ਼ਾਹੀ ਸੈਨਿਕਾਂ ਵਿੱਚ ਨਹੀਂ ਹੁੰਦਾ ਸੀ। ਇਹਨਾਂ ਕਾਰਣਾਂ ਕਰਕੇ ਹੀ ਮਹਿਮੂਦ ਗਜ਼ਨਵੀ ਦੀ ਜਿੱਤ ਹੋਈ ਸੀ।


प्रश्न. हिंदू शाही शासकों के खिलाफ महमूद गजनवी की जीत के क्या कारण थे?

उत्तर: हिंदू शाही शासकों में महमूद गजनवी ने 1001 ई. में जय पाल को और 1008 ई. में आनंद पाल को हराया।

इन युद्धों में महमूद गजनवी की जीत के मुख्य कारण थे:

पहला कारण यह कि मुस्लिम सैनिकों ने धार्मिक उत्साह के तहत लड़ाई लड़ी, जिसका हिंदू शाही शासकों में अभाव था।

दूसरा, हिंदू शाही शासकों को महमूद के खिलाफ अकेले लड़ना पड़ा। राजपूत शासकों से उन्हें कोई सहायता नहीं मिली।

तीसरा, महमूद गजनवी में हिंदू शासकों की तुलना में अधिक सैन्य गुण थे।

चौथा, हिन्दू शाही शासकों की युद्ध पद्धतियाँ बहुत पुरानी थीं। वे हाथियों का इस्तेमाल करते थे और कभी-कभी डर के मारे हाथी मुड़ कर उनकी अपनी सेना को ही कुचल देते थे।

पांचवां, हिन्दू शाही शासकों के आदर्श बहुत ऊँचे थे। वे पीछे हट रहे दुश्मन या घायल दुश्मन पर हमला नहीं करते थे। इसके विपरीत, महमूद गजनवी केवल युद्ध जीतना चाहता था, भले ही इसके लिए उसे अनुचित साधनों का प्रयोग करना पड़े।

छठा, महमूद गजनवी की सेना में अच्छा समन्वय था जो हिंदू शाही सैनिकों में नहीं था। इन्हीं कारणों से महमूद गजनवी की जीत हुई।


Question. What were the reasons for the victory of Mahmud Ghaznavi against the Hindu Shahi rulers?

Answer: Among the Hindu Shahi rulers, Mahmud Ghaznavi defeated Jai Pal in 1001 AD and Anand Pal in 1008 AD.

The main reasons for Mahmud Ghaznavi’s victory in these wars were:

The first reason was that Muslim soldiers fought under religious zeal, which the Hindu Shahi rulers lacked.

Second, the Hindu Shahi rulers had to fight alone against Mahmud.  He did not get any help from the Rajput rulers.

Third, Mahmud Ghaznavi had greater military qualities than the Hindu rulers.

Fourth, the war methods of the Hindu royal rulers were very old. They used elephants and sometimes out of fear the elephants would turn and crush their army.

Fifth, the ideals of the Hindu royal rulers were very high. They did not attack the retreating enemy or the wounded enemy. In contrast, Mahmud Ghaznavi only wanted to win the war, even if it meant using unfair means.

Sixth, Mahmud Ghaznavi’s army had good coordination which the Hindu Shahi troops did not have. Due to these reasons, Mahmud Ghaznavi won.