ਮਹਾਤਮਾ ਬੁੱਧ ਦੁਆਰਾ ਚਲਾਈ ਗਈ ਸੰਘ ਵਿਵਸਥਾ


ਪ੍ਰਸ਼ਨ. ਮਹਾਤਮਾ ਬੁੱਧ ਦੁਆਰਾ ਚਲਾਈ ਗਈ ਸੰਘ ਵਿਵਸਥਾ ਦੀਆਂ ਕੀ ਵਿਸ਼ੇਸ਼ਤਾਵਾਂ ਸਨ?

ਉੱਤਰ : ਮਹਾਤਮਾ ਬੁੱਧ ਦਾ ਧਰਮ ਇਕ ਪ੍ਰਚਾਰਕ ਧਰਮ ਸੀ। ਬੁੱਧ ਧਰਮ ਦੇ ਪ੍ਰਚਾਰ ਤੇ ਸੰਗਠਨ ਲਈ ਬੁੱਧ ਸੰਘ ਦੀ ਸਥਾਪਨਾ ਕੀਤੀ ਗਈ। ਇਸ ਸੰਘ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਇਸ ਦਾ ਸੰਗਠਨ ਲੋਕਤੰਤਰੀ ਨਿਯਮਾਂ ਉੱਤੇ ਅਧਾਰਤ ਸੀ।

ਸਾਰੇ ਮਰਦ ਇਸਤਰੀਆਂ, ਜਿਸ ਦੀ ਉਮਰ 15 ਸਾਲ ਤੋਂ ਉੱਪਰ ਹੋਵੇ, ਬੋਧੀ ਸੰਘ ਦੇ ਮੈਂਬਰ ਬਣ ਸਕਦੇ ਸਨ। ਸੰਘ ਵਿੱਚ ਦਾਖ਼ਲੇ ਦੀ ਰਸਮ ਹੁੰਦੀ ਸੀ। ਦਾਖਲੇ ਦੀ ਰਸਮ ਅਨੁਸਾਰ ਨਵੇਂ ਭਿਖਸ਼ੂ ਲਈ ਤਿੰਨ ਪੀਲੇ ਕੱਪੜੇ ਪਹਿਨਣੇ, ਮੁੰਡਨ ਸੰਸਕਾਰ ਤੇ ਤਿੰਨ ਰਤਨਾਂ ਦਾ ਉਚਾਰਨ ਬਹੁਤ ਅਵੱਸ਼ਕ ਸੀ। ਸੰਘ ਦੇ ਮੈਂਬਰਾਂ ਨੂੰ ਬਹੁਤ ਸਰਲ ਤੇ ਪਵਿੱਤਰ ਜੀਵਨ ਬਤੀਤ ਕਰਨਾ ਜ਼ਰੂਰੀ ਸੀ। ਉਹਨਾਂ ਨੂੰ ਇਕ ਅਨੁਸ਼ਾਸਨ ਅਨੁਸਾਰ ਜੀਵਨ ਬਤੀਤ ਕਰਨਾ ਪੈਂਦਾ ਸੀ, ਜਿਵੇਂ ਸ਼ਰਾਬ ਆਦਿ ਨਸ਼ੇ ਨਹੀਂ ਕਰਨਾ, ਜੀਵਾਂ ਨੂੰ ਕਸ਼ਟ ਨਹੀਂ ਦੇਣਾ, ਉਤੇਜਨਾ ਵਿਚ ਦੁਰ-ਵਿਵਹਾਰ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਧਨ ਆਪਣੇ ਕੋਲ ਨਹੀਂ ਰੱਖਣਾ ਤੇ ਨਾਚ ਗਾਣੇ ਵਿੱਚ ਭਾਗ ਨਹੀਂ ਲੈਣਾ ਆਦਿ।

ਜਿਹੜਾ ਮੈਂਬਰ ਸੰਘ ਦੇ ਨਿਯਮ ਪਾਲਣ ਨਹੀਂ ਸੀ ਕਰ ਸਕਦਾ, ਉਹ ਸੰਘ ਛੱਡ ਸਕਦਾ ਸੀ। ਉੱਤੇ ਲਿਖੇ ਨਿਯਮ ਹਰ ਭਿਕਸ਼ੂ ਨੂੰ ਪੂਰੇ ਕਰਨੇ ਪੈਂਦੇ ਸਨ। ਸੰਘ ਵਿੱਚ ਮੱਤਦਾਨ ਜਾਂ ਵੋਟ ਪਾਉਣ ਦੀ ਪ੍ਰਥਾ ਪੂਰੀ ਤਰ੍ਹਾਂ ਆਧੁਨਿਕ ਸੀ। ਕਈ ਭਿਕਸ਼ੂ ਜੜੀਆਂ ਬੂਟੀਆਂ ਦੁਆਰਾ ਲੋਕਾਂ ਦਾ ਇਲਾਜ ਵੀ ਕਰਦੇ ਸਨ। ਮਹਾਤਮਾ ਬੁੱਧ ਦੀ ਯਾਦ ਵਿਚ ਕਈ ਭਵਨਾਂ ਦੀ ਉਸਾਰੀ ਕਰਵਾਈ ਗਈ ਸੀ। ਪਰ ਉਹਨਾਂ ਵਿੱਚ ਸਤੂਪਾਂ ਦੀ ਬਹੁਤ ਮਹੱਤਤਾ ਹੈ।


प्रश्न. महात्मा बुद्ध द्वारा संचालित संघ व्यवस्था की क्या विशेषताएँ थीं?

उत्तर: महात्मा बुद्ध का धर्म एक प्रचारक धर्म था।  बौद्ध धर्म के प्रचार-प्रसार एवं संगठन हेतु बुद्ध संघ की स्थापना की गई। इस संघ की सबसे बड़ी विशेषता यह थी कि इसका संगठन लोकतांत्रिक सिद्धांतों पर आधारित था।

15 वर्ष से अधिक आयु के सभी पुरुष और महिलाएं बौद्ध संघ के सदस्य बन सकते थे। दाखिले की रस्म के अनुसार, एक नए भिक्षु के लिए तीन पीले वस्त्र पहनना, मुंडन संस्कार और त्रिरत्नों का जाप आवश्यक था। संघ के सदस्यों को अत्यंत सरल एवं पवित्र जीवन जीना आवश्यक था। उन्हें एक अनुशासन के अनुसार जीवन व्यतीत करना पड़ता था, जैसे शराब जैसे नशीले पदार्थों का सेवन न करना, जीवों को पीड़ा न पहुँचाना, उत्तेजना में दुर्व्यवहार न करना, झूठ न बोलना, धन अपने पास न रखना और नाच-गाने में भाग न लेना आदि।

जो सदस्य संघ के इन नियमों का पालन नहीं कर सकता वह संघ छोड़ सकता था। ऊपर लिखे नियमों का पालन प्रत्येक भिक्षु को करना पड़ता था। संघ में मतदान या मतदान की प्रथा पूर्णतः आधुनिक थी।

कई भिक्षु जड़ी-बूटियों से भी लोगों का इलाज करते थे। महात्मा बुद्ध की याद में कई इमारतें बनाई गईं। लेकिन इनमें स्तूपों का बहुत महत्व है।


Question. What were the characteristics of the Sangha system run by Mahatma Buddha?

Answer: Mahatma Buddha’s religion was a missionary religion. Buddha Sangha was established for the propagation and organization of Buddhism. The biggest feature of this union was that its organization was based on democratic principles.

All men and women over the age of 15 could become members of the Buddhist Sangha. According to the induction ritual, a new monk was required to wear three yellow robes, perform the tonsure ceremony, and chant the Three Jewels. The members of the Sangh were required to live a very simple and pure life.  They had to live according to a discipline, such as not consuming intoxicants like alcohol, not causing pain to living beings, not misbehaving when excited, not telling lies, not keeping money with themselves, and not participating in dances and songs, etc.

The member who could not follow these rules of the union could leave the union. Every monk had to follow the rules written above. The practice of voting or voting in the Sangh was completely modern.

Many monks also treated people with herbs. Many buildings were built in the memory of Mahatma Buddha.  But stupas have great importance among them.