ਭਾਰਤ ਨੂੰ ਸਾਫ਼-ਸੁਥਰਾ ਬਣਾਉਣਾ ਹੈ
ਚੁੱਕ ਲਓ ਝਾੜੂ, ਚੁੱਕ ਲਓ ਪੋਚਾ,
ਭਾਰਤ ਨੂੰ ਸਾਫ਼-ਸੁਥਰਾ ਬਣਾਉਣਾ ਹੈ।
ਗੰਦੀ ਜਗ੍ਹਾ ਰਹੇ ਨਾ ਕੋਈ,
ਹਰ ਕੋਨੇ ਨੂੰ ਚਮਕਾਉਣਾ ਹੈ।
ਸੁਪਨਾ ਬਸ ਇਹੀ ਹੈ ਮੇਰਾ,
ਭਾਰਤ ਨੂੰ ਸਾਫ਼-ਸੁਥਰਾ ਬਣਾਉਣਾ ਹੈ।
ਹਰ ਪਿੰਡ, ਹਰ ਗਲੀ ਵਿੱਚੋਂ ਕੂੜਾ ਚੁਕਵਾਉਣਾ ਹੈ,
ਹਰ ਥਾਂ ‘ਤੇ ਕੂੜਾਦਾਨ ਲਗਵਾਉਣਾ ਹੈ।
ਹਰ ਵੱਡੇ, ਛੋਟੇ ਨੂੰ ਕੂੜੇਦਾਨ ਦਾ ਮਹੱਤਵ ਸਮਝਾਉਣਾ ਹੈ।
ਸੁਪਨਾ ਬਸ ਇਹੀ ਹੈ ਮੇਰਾ,
ਭਾਰਤ ਨੂੰ ਸਾਫ਼-ਸੁਥਰਾ ਬਣਾਉਣਾ ਹੈ।
ਗਾਂਧੀ ਜੀ ਦੇ ਇਸ ਸੁਪਨੇ ਨੂੰ
ਪੂਰਾ ਕਰਕੇ ਦਿਖਾਉਣਾ ਹੈ।