ਭਗਤ ਪ੍ਰਹਿਲਾਦ – ਹੋਲਿਕਾ
ਪ੍ਰਸ਼ਨ . ਪ੍ਰਹਿਲਾਦ ਦੀ ਭੂਆ ਨੂੰ ਕਿਹੜਾ ਵਰ ਮਿਲਿਆ ਸੀ? ਉਸ ਨੇ ਇਸ ਦੀ ਮੰਦੀ ਵਰਤੋਂ ਕਿਵੇਂ ਕਰਨੀ ਚਾਹੀ ਸੀ?
ਉੱਤਰ – ਪ੍ਰਹਿਲਾਦ ਦੀ ਭੂਆ ਨੂੰ ਇਹ ਵਰ ਮਿਲਿਆ ਸੀ ਕਿ ਉਸ ਨੂੰ ਅੱਗ ਸਾੜ ਨਹੀਂ ਸਕਦੀ। ਉਹ ਆਪਣੇ ਭਰਾ ਦੀ ਪਰੇਸ਼ਾਨੀ ਦੂਰ ਕਰਨ ਲਈ ਪ੍ਰਹਿਲਾਦ ਨੂੰ ਅੱਗ ਵਿੱਚ ਸਾੜ ਕੇ ਮਾਰਨ ਦੀ ਮੰਦੀ ਵਰਤੋਂ ਕਰਨੀ ਚਾਹੀ।
ਉਹ ਪ੍ਰਹਿਲਾਦ ਨੂੰ ਕੁੱਛੜ ਵਿਚ ਲੈ ਕੇ ਬਾਲਣ ਦੇ ਢੇਰ ਵਿੱਚ ਬੈਠ ਗਈ ਤੇ ਬਾਲਣ ਨੂੰ ਅੱਗ ਲੁਆ ਦਿੱਤੀ। ਉਹ ਸਮਝਦੀ ਸੀ ਕਿ ਉਹ ਤਾਂ ਵਰ ਕਰਕੇ ਅੱਗ ਵਿੱਚ ਨਹੀਂ ਸੜੇਗੀ, ਪਰ ਪ੍ਰਹਿਲਾਦ ਸੜ ਜਾਵੇਗਾ, ਪਰ ਗੱਲ ਉਲਟ ਹੋ ਗਈ।
ਪ੍ਰਸ਼ਨ . ਨਰ ਸਿੰਘ ਕਿੱਥੋਂ ਤੇ ਕਿਵੇਂ ਪੈਦਾ ਹੋਇਆ?
ਉੱਤਰ – ਨਰ ਸਿੰਘ ਥੰਮ੍ਹ ਵਿੱਚੋਂ ਉਦੋਂ ਪੈਦਾ ਹੋਇਆ, ਜਦੋਂ ਹਰਨਾਖਸ਼ ਦੀ ਤਲਵਾਰ ਦੇ ਵਾਰ ਨਾਲ ਥੰਮ੍ਹ ਟੁੱਟ ਗਿਆ। ਨਰ ਸਿੰਘ ਪਰਮਾਤਮਾ ਆਪ ਸੀ। ਉਸ ਦਾ ਅੱਧਾ ਧੜ ਸ਼ੇਰ ਦਾ ਤੇ ਅੱਧਾ ਮਨੁੱਖ ਦਾ ਸੀ।
ਅੱਗ ਪ੍ਰਹਿਲਾਦ ਨੂੰ ਤਾਂ ਸਾੜ ਨਾ ਸਕੀ, ਪਰ ਹੋਲਿਕਾ ਉਸ ਵਿੱਚ ਸੜ ਕੇ ਸੁਆਹ ਹੋ ਗਈ। ਇਸ ਤਰ੍ਹਾਂ ਉਸ ਨੇ ਵਰ ਦੀ ਮੰਦੀ ਵਰਤੋਂ ਕਰਨ ਦਾ ਫਲ ਵੀ ਪਾ ਲਿਆ।
ਪ੍ਰਸ਼ਨ . ਹਰਨਾਖਸ਼ ਦਾ ਅੰਤ ਕਿਵੇਂ ਤੇ ਕਿਸ ਨੇ ਕੀਤਾ ?
ਉੱਤਰ – ਹਰਨਾਖਸ਼ ਦਾ ਅੰਤ ਪਰਮਾਤਮਾ ਨੇ ਨਰ ਸਿੰਘ ਦਾ ਰੂਪ ਧਾਰ ਕੇ ਕੀਤਾ। ਨਰ ਸਿੰਘ ਹਰਨਾਖਸ਼ ਨੂੰ ਚੁੱਕ ਕੇ ਦਹਿਲੀਜ਼ ਉੱਤੇ ਬਹਿ ਗਿਆ ਤੇ ਉਸ ਦਾ ਸਿਰ ਪੱਟਾਂ ਵਿੱਚ ਰੱਖ ਲਿਆ।
ਹਰਨਾਖਸ਼ ਨੇ ਉਸ ਨੂੰ ਉਸ ਦੇ ਵਰ ਦੀਆਂ ਸ਼ਰਤਾਂ ਪੂਰੀਆਂ ਕਰ ਕੇ ਮਾਰਨ ਲਈ ਉਸ ਨੂੰ ਆਪਣੀਆਂ ਨਹੁੰਦਰਾਂ ਨਾਲ ਮਾਰ ਦਿੱਤਾ।
ਉਸ ਸਮੇਂ ਨਾ ਦਿਨ ਸੀ ਤੇ ਨਾ ਰਾਤ, ਸਗੋਂ ਸੂਰਜ ਅੰਦਰ – ਬਾਹਰ ਸੀ। ਉਸ ਸਮੇਂ ਹਰਨਾਖਸ਼ ਨਾ ਅੰਦਰ ਸੀ ਤੇ ਨਾ ਬਾਹਰ, ਸਗੋਂ ਦਹਿਲੀਜ਼ ਉੱਤੇ ਸੀ। ਉਹ ਨਾ ਧਰਤੀ ਉੱਤੇ ਸੀ ਤੇ ਨਾ ਆਕਾਸ਼ ਉੱਤੇ, ਸਗੋਂ ਨਰ ਸਿੰਘ ਦੇ ਪੱਟਾਂ ਉੱਤੇ ਸੀ। ਉਹ ਨਾ ਕਿਸੇ ਹਥਿਆਰ ਜਾਂ ਬਿਮਾਰੀ ਨਾਲ ਮਰਿਆ ਸੀ, ਸਗੋਂ ਨਰ ਸਿੰਘ ਦੀਆਂ ਨਹੁੰਦਰਾਂ ਨਾਲ ਮਰਿਆ ਸੀ, ਉਸ ਨੂੰ ਮਾਰਨ ਵਾਲਾ ਨਰ ਸਿੰਘ ਨਾ ਪਸ਼ੂ ਸੀ ਤੇ ਨਾ ਹੀ ਮਨੁੱਖ ਸੀ।