ਬੱਸ ਕੰਡਕਟਰ – ਔਖੇ ਸ਼ਬਦਾਂ ਦੇ ਅਰਥ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਕਹਾਣੀ – ਭਾਗ (ਜਮਾਤ ਨੌਵੀਂ)
ਬੱਸ ਕੰਡਕਟਰ – ਡਾ. ਦਲੀਪ ਕੌਰ ਟਿਵਾਣਾ
ਇਜਾਜ਼ਤ – ਆਗਿਆ
ਆਥਣ – ਸ਼ਾਮ
ਬੇਹੂਦਾ – ਬੇਫ਼ਾਇਦਾ
ਅਸੱਭਯ – ਗਵਾਰ
ਸਾਊ – ਸ਼ਰੀਫ਼, ਬੀਬਾ
ਅਧਖੜ – ਜਿਸ ਦੀ ਅੱਧੀ ਉਮਰ ਲੰਘ ਗਈ ਹੋਵੇ, ਅਧੇੜ ਉਮਰ ਦਾ
ਘਰਾਣਿਆਂ ਦੀਆਂ – ਖ਼ਾਨਦਾਨੀ
ਧੇਲੇ ਦਾ ਸ਼ੁਕੀਨ – ਨਿਕੰਮਾ, ਘਟੀਆ ਆਦਮੀ
ਭੁੰਜੇ – ਹੇਠਾਂ
ਭਾੜਾ – ਕਿਰਾਇਆ
ਭਨਾ ਲਿਆ – ਤੁੜਾ ਲਿਆ
ਤਰਲਾ – ਮਿੰਨਤ, ਬੇਨਤੀ
ਕੰਨੀ ਦੀ – ਵਲ ਦੀ
ਗਲਮਾ – ਕੁੜਤੇ/ਕਮੀਜ਼ ਦਾ ਗਲਾ
ਅੱਖਾਂ ਪਾੜ – ਪਾੜ ਦੇਖਣਾ – ਮਾੜੀ ਨਜ਼ਰ ਨਾਲ਼ ਦੇਖਣਾ/ਤਾੜਨਾ
ਚਾਨਸ – ਮੌਕਾ, ਸੰਜੋਗ
ਬਾਈ – ਭਾਈ, ਭਰਾ
ਮਾਇਨੇ – ਅਰਥ
ਮੜਕਾਂ – ਆਕੜਾਂ, ਨਖ਼ਰਿਆਂ
ਚੈੱਕਰ – ਟਿਕਟਾਂ ਦੇਖਣ ਵਾਲਾ
ਤੇਲੀਓ – ਤੇਲੀ ਹੋਣਾ – ਕਿਸੇ ਔਕੜ ਵਿੱਚ ਘਬਰਾਉਣਾ, ਸ਼ਰਮਿੰਦਗੀ ਵਿੱਚ ਪਸੀਨਾ ਆਉਣਾ
ਲੋਹਾ ਲਾਖਾ ਹੋਣਾ – ਕ੍ਰੋਧ ਕਰਨਾ, ਲਾਲ – ਪੀਲਾ ਹੋਣਾ
ਖੁਣੋਂ – ਬਿਨਾਂ
ਨਸੀਬ ਨਾ ਹੁੰਦੀ – ਪ੍ਰਾਪਤ ਨਾ ਹੁੰਦੀ
ਹੱਲਿਆਂ ਵੇਲੇ – 1947 ਈ. ਦੀ ਦੇਸ – ਵੰਡ ਸਮੇਂ
ਟੂਟੀਆਂ – ਸਟੈਥੋਸਕੋਪ ਤੋਂ ਭਾਵ
ਮੌਹ – ਭਿੱਜੀਆਂ – ਪਿਆਰ ਨਾਲ਼ ਭਿੱਜੀਆਂ