ਬੰਦਾ ਸਿੰਘ ਬਹਾਦਰ ਵੱਲੋਂ ਸਿੱਖਾਂ ਦਾ ਰਾਜ ਸਥਾਪਿਤ ਕੀਤਾ ਜਾਣਾ


ਪ੍ਰਸ਼ਨ. ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦਾ ਰਾਜ ਕਿਸ ਤਰ੍ਹਾਂ ਸਥਾਪਿਤ ਕੀਤਾ?

ਉੱਤਰ – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਮੁਗ਼ਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ। ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਪੁੱਜੇ ਤਾਂ ਸਿੱਖਾਂ ਨੇ ਵੱਧ ਚੜ੍ਹ ਕੇ ਉਨ੍ਹਾਂ ਨੂੰ ਸਹਿਯੋਗ ਦਿੱਤਾ। ਉਨ੍ਹਾਂ ਦਾ ਪਹਿਲਾ ਕੰਮ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਤੋਂ ਗੁਰੂ ਜੀ ਦੇ ਦੋ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ) ਦੀ ਸ਼ਹੀਦੀ ਦਾ ਬਦਲਾ ਲੈਣਾ ਸੀ। ਇਸ ਉਦੇਸ਼ ਨਾਲ ਉਹ ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਸਰਹਿੰਦ ਵੱਲ ਤੁਰ ਪਏ।

ਰਸਤੇ ਵਿੱਚ ਬੰਦੇ ਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੌਰਾ ਨੂੰ ਲੁੱਟਿਆ ਅਤੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕਰ ਦਿੱਤਾ। 22 ਮਈ, 1710 ਈ. ਵਿੱਚ ਚੱਪੜਚਿੜੀ ਦੀ ਭਿਅੰਕਰ ਲੜਾਈ ਵਿੱਚ ਵਜ਼ੀਰ ਖ਼ਾਂ ਮਾਰਿਆ ਗਿਆ। ਵੱਡੀ ਗਿਣਤੀ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀ ਇੱਕ ਬਹੁਤ ਵੱਡੀ ਸਫਲਤਾ ਸੀ। ਉਨ੍ਹਾਂ ਨੇ ਗੰਗਾ ਦੁਆਬ, ਜਲੰਧਰ ਦੁਆਬ ਅਤੇ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ। ਉਨ੍ਹਾਂ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਉਨ੍ਹਾਂ ਨੇ ਨਵੇਂ ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ।


प्रश्न. बंदा सिंह बहादुर ने सिख शासन की स्थापना कैसे की?

उत्तर: गुरु गोबिंद सिंह जी ने बंदा सिंह बहादुर को पंजाब में मुगलों के खिलाफ सिखों का नेतृत्व करने का आदेश दिया। जब बंदा सिंह बहादुर नांदेड़ से पंजाब पहुंचे तो सिख उनकी सहायता के लिए आगे आए। उनका पहला काम सरहिंद के फौजदार वजीर खान से गुरु जी के दोनों साहिबजादों (जोरावर सिंह और फतेह सिंह) की शहादत का बदला लेना था। इसके लिए उन्होंने बड़ी संख्या में सिखों के साथ सरहिंद के लिए प्रस्थान किया।

रास्ते में बंदा सिंह बहादुर ने कैथल, समाना, कपूरी और सढौरा को लूट लिया और कई मुसलमानों का कत्ल कर दिया। 22 मई, 1710 ई. में वज़ीर खान चप्पड़चिड़ी के भीषण युद्ध में मारा गया था। बड़ी संख्या में मुसलमानों का कत्लेआम किया गया। सरहिंद की जीत बंदा सिंह बहादुर की एक बड़ी उपलब्धि थी। उन्होंने गंगा दोआब, जालंधर दोआब और गुरदासपुर के बहुत सारे इलाके अपने अधीन कर लिए। उन्होंने लोहगढ़ को अपनी राजधानी बनाया। उन्होंने नए सिक्के चला कर एक स्वतंत्र सिख राज्य की स्थापना की।


Question. How did Banda Singh Bahadur set up the Sikh empire?

Answer: Guru Gobind Singh Ji ordered Banda Singh Bahadur to lead the Sikhs against the Mughals in Punjab. When Banda Singh Bahadur reached Punjab from Nanded, the Sikhs came forward to his aid. His first task was to avenge the martyrdom of both the Sahibzadas (Zorawar Singh and Fateh Singh) of Guru Ji from Wazir Khan, the Faujdar of Sirhind. For this, he left for Sirhind with a large number of Sikhs.

On the way, Banda Singh Bahadur plundered Kaithal, Samana, Kapoori, and Sadhaura and killed many Muslims. On May 22, 1710, Wazir Khan was killed in the fierce battle of Chapparchidi. A large number of Muslims were massacred. The victory of Sirhind was a great achievement of Banda Singh Bahadur. They annexed the Ganga Doab, Jalandhar Doab, and many areas of Gurdaspur. He made Lohgarh his capital. He established an independent Sikh state by issuing new coins.