CBSEClass 9th NCERT PunjabiEducationPunjab School Education Board(PSEB)

ਬ੍ਰਿਛ ਕਵਿਤਾ : ਵਸਤੂਨਿਸ਼ਠ ਪ੍ਰਸ਼ਨ


ਪ੍ਰਸ਼ਨ 1. ਭਾਈ ਵੀਰ ਸਿੰਘ ਦੀ ਲਿਖੀ ਹੋਈ ਕਿਸੇ ਇਕ ਕਵਿਤਾ ਦਾ ਨਾਂ ਲਿਖੋ।

(A) ਬ੍ਰਿਛ

(B) ਜੀਵਨ-ਜੋਤ

(C) ਜਵਾਨ ਪੰਜਾਬ ਦੇ

(D) ਕੀੜੀ ।

ਉੱਤਰ : ਬ੍ਰਿਛ ।

ਪ੍ਰਸ਼ਨ 2. ‘ਬ੍ਰਿਛ’ ਕਵਿਤਾ ਕਿਸ ਨੂੰ ਸੰਬੋਧਿਤ ਹੈ?

ਉੱਤਰ : ਲੋਕਾਂ ਨੂੰ ।

ਪ੍ਰਸ਼ਨ 3. ਧਰਤੀ ਦੇ ਤੰਗ-ਦਿਲ ਲੋਕ ਕਿਸ ਨਾਲ ਲੜਦੇ ਹਨ?

ਉੱਤਰ : ਬ੍ਰਿਛਾਂ ਨਾਲ ।

ਪ੍ਰਸ਼ਨ 4. ਕੌਣ ਧਰਤੀ ਤੋਂ ਕੇਵਲ ਗਿੱਠ ਥਾਂ ਲੈਂਦਾ ਹੈ?

ਉੱਤਰ: ਬ੍ਰਿਛ ।

ਪ੍ਰਸ਼ਨ 5. ‘ਬ੍ਰਿਛ’ ਅਨੁਸਾਰ ਧਰਤੀ ਦੇ ਲੋਕਾਂ ਦਾ ਦਿਲ …… ਹੈ । ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਲਿਖੋ।

ਉੱਤਰ : ਤੰਗ ।

ਪ੍ਰਸ਼ਨ 6. ਕਿਨ੍ਹਾਂ ਦਾ ਘੇਰਾ ਅਤੇ ਫੈਲਾਓ ਧਰਤੀ ਉੱਤੇ ਨਹੀਂ ਪਸਰਦਾ?

ਉੱਤਰ : ਬ੍ਰਿਛਾਂ ਦਾ ।

ਪ੍ਰਸ਼ਨ 7. ਰੁੱਖਾਂ ਨਾਲ ਕੌਣ ਲੜਦਾ ਰਹਿੰਦਾ ਹੈ?

ਉੱਤਰ : ਧਰਤੀ ਦੇ ਤੰਗ-ਦਿਲ ਲੋਕ ।

ਪ੍ਰਸ਼ਨ 8. ਹੇਠ ਲਿਖਿਆ ਕਥਨ ਸਹੀ ਹੈ ਜਾਂ ਗ਼ਲਤ ?

‘ਬ੍ਰਿਛ ਧਰਤੀ ਦੇ ਲੋਕਾਂ ਨੂੰ ਖੁੱਲ੍ਹੇ ਦਿਲ ਵਾਲੇ ਕਹਿੰਦਾ ਹੈ।’

ਉੱਤਰ : ਗ਼ਲਤ ।