ਬੈਂਕ ਸੇਵਾਵਾਂ ਨਾਲ ਸੰਬੰਧਿਤ ਵਾਕ
ਬੈਂਕ ਸੇਵਾਵਾਂ ਨਾਲ ਸੰਬੰਧਿਤ ਵਾਕ (Bank services related sentences)
ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ
1. “Payment can be made in cash or by cheque.
ਭੁਗਤਾਨ ਨਕਦ ਜਾਂ ਚੈੱਕ ਰਾਹੀਂ ਕੀਤਾ ਜਾ ਸਕਦਾ ਹੈ।
2. It’s better to have a joint account in the bank.
ਬੈਂਕ ਵਿੱਚ ਸਾਂਝਾ ਖਾਤਾ ਖੋਲ੍ਹਣਾ ਵਧੇਰੇ ਚੰਗਾ ਹੈ।
3. It is for office use only.
ਇਹ ਕੇਵਲ ਦਫ਼ਤਰੀ ਵਰਤੋਂ ਲਈ ਹੈ।
4. Received a sum of Rs. Five Thousand Only as specified on reverse.
ਪਿੱਛੇ ਲਿਖੇ ਅਨੁਸਾਰ ਪੰਜ ਹਜ਼ਾਰ ਰੁਪਏ ਦੀ ਰਕਮ ਵਸੂਲ ਕੀਤੀ।
5. This application has been addressed to the Divisional Manager of the bank.
ਇਹ ਬਿਨੈ-ਪੱਤਰ ਬੈਂਕ ਦੇ ਡਿਵੀਜ਼ਨਲ ਮੈਨੇਜਰ ਨੂੰ ਸੰਬੋਧਿਤ ਹੈ।
6. I here by declare that the foregoing statements are true and correct to the best of my knowledge and belief.
ਮੈਂ ਇੱਥੇ ਐਲਾਨ ਕਰਦਾ ਹਾਂ ਕਿ ਉਪਰੋਕਤ ਬਿਆਨ ਮੇਰੇ ਪੂਰਨ ਗਿਆਨ ਅਤੇ ਵਿਸ਼ਵਾਸ ਮੁਤਾਬਕ ਸੱਚੇ ਅਤੇ ਸਹੀ ਹਨ।
7. Specimen signature of the depositor are often verified while making payments.
ਭੁਗਤਾਨ ਸਮੇਂ ਜਮ੍ਹਾਂ-ਕਰਤਾ ਦੇ ਦਸਖ਼ਤ ਅਕਸਰ ਮਿਲਾਏ ਜਾਂਦੇ ਹਨ।
8. Please count the cheques contained here in the cheque book before use.
ਚੈੱਕ ਬੁੱਕ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੇ ਚੈੱਕਾਂ ਦੀ ਗਿਣਤੀ ਕਰ ਲਓ ਜੀ।
9. Please check your bank balance before issuing a cheque.
ਕੋਈ ਵੀ ਚੈੱਕ ਕੱਟਣ ਤੋਂ ਪਹਿਲਾਂ ਆਪਣੇ ਖਾਤੇ ਵਿੱਚ ਜਮ੍ਹਾਂ ਰਕਮ ਦੀ ਪੜਤਾਲ ਕਰ ਲਓ ਜੀ।
10. Always keep your passbook and cheque book under proper custody.
ਆਪਣੀ ਪਾਸ-ਬੁੱਕ ਅਤੇ ਚੈੱਕ ਬੁੱਕ ਹਮੇਸ਼ਾਂ ਸੰਭਾਲ ਕੇ ਰੱਖੋ।
11. Please issue me a gift cheque worth Rs. 501/- and debit the amount from my saving account.
ਕਿਰਪਾ ਪੂਰਵਕ ਬੱਚਤ ਖਾਤੇ ਵਿੱਚ 501/- ਰੁਪਏ ਕੱਢ ਕੇ ਇਸ ਰਾਸ਼ੀ ਦਾ ਉਪਹਾਰ-ਚੈੱਕ ਜਾਰੀ ਕਰ ਦਿਓ।
12. Please use separate slips for cheques in this bank.
ਇਸ ਬੈਂਕ ਦੇ ਚੈੱਕਾਂ ਵਾਸਤੇ ਬਣੀ ਹੋਈ ਵੱਖਰੀ ਪਰਚੀ ਦਾ ਇਸਤੇਮਾਲ ਕਰੋ ਜੀ।
13. We enclose our draft No. 0212 for Rs. Five thousand drawn in your favour on the Punjab National Bank, Rampur.
ਤੁਹਾਡੇ ਨਾਂ ‘ਤੇ ਜਾਰੀ ਕੀਤਾ ਪੰਜਾਬ ਨੈਸ਼ਨਲ ਬੈਂਕ, ਰਾਮਪੁਰ ਦਾ ਪੰਜ ਹਜ਼ਾਰ ਰੁਪਏ ਦਾ ਡ੍ਰਾਫਟ ਜਿਸ ਦਾ ਨੰਬਰ 0212 ਹੈ, ਭੇਜ ਰਹੇ ਹਾਂ।
14. Please issue draft for Rs. five hundred and debit the amount along with your charges from my savings account No. 00911000026030.
ਕਿਰਪਾ ਕਰਕੇ ਪੰਜ ਸੌ ਰੁਪਏ ਦਾ ਡ੍ਰਾਫਟ ਜਾਰੀ ਕੀਤਾ ਜਾਵੇ ਅਤੇ ਬੈਂਕ ਖ਼ਰਚਿਆਂ ਸਮੇਤ ਇਹ ਰਕਮ ਮੇਰੇ ਬੱਚਤ- ਖਾਤੇ ਨੰਬਰ 00911000026030 ਵਿਚੋਂ ਲੈ ਲਈ ਜਾਵੇ।
15. Interest upon deposit ceases from the date of maturity.
ਮਿਆਦ ਪੁੱਗਣ ਤੋਂ ਬਾਅਦ ਜਮ੍ਹਾ ਰਕਮ ‘ਤੇ ਵਿਆਜ ਨਹੀਂ ਲਗਦਾ।